Mon, May 19, 2025
Whatsapp

ਸਿੱਧੂ ਨੂੰ ਨਹੀਂ ਮਿਲੀ ਚੰਨੀ ਕੈਬਿਨਟ ਨਾਲ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ, ਹੁਣ ਇਸ ਤਾਰੀਖ ਨੂੰ ਕਰਨਗੇ ਦਰਸ਼ਨ

Reported by:  PTC News Desk  Edited by:  Riya Bawa -- November 18th 2021 01:55 PM
ਸਿੱਧੂ ਨੂੰ ਨਹੀਂ ਮਿਲੀ ਚੰਨੀ ਕੈਬਿਨਟ ਨਾਲ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ, ਹੁਣ ਇਸ ਤਾਰੀਖ ਨੂੰ ਕਰਨਗੇ ਦਰਸ਼ਨ

ਸਿੱਧੂ ਨੂੰ ਨਹੀਂ ਮਿਲੀ ਚੰਨੀ ਕੈਬਿਨਟ ਨਾਲ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ, ਹੁਣ ਇਸ ਤਾਰੀਖ ਨੂੰ ਕਰਨਗੇ ਦਰਸ਼ਨ

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅੱਜ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾਣ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬੇ ਦੇ ਕਈ ਕੈਬਨਿਟ ਮੰਤਰੀ 14 ਲੋਕਾਂ ਦੇ ਜਥੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ। ਦੂਜੇ ਪਾਸੇ ਸਿੱਧੂ ਹੁਣ 20 ਨਵੰਬਰ ਨੂੰ ਕਰਤਾਰਪੁਰ ਸਾਹਿਬ ਜਾ ਕੇ ਵੀ ਅਰਦਾਸ ਕਰ ਸਕਣਗੇ। ਇਸ ਵਿਚਾਲੇ ਨਵਜੋਤ ਸਿੰਘ ਸਿੱਧੂ ਵਲੋਂ ਲਾਂਘਾ ਖੁੱਲ੍ਹਣ ਨੂੰ ਲੈ ਕੇ ਅੱਜ ਆਪਣੇ ਟਵਿੱਟਰ 'ਤੇ ਇਕ ਟਵੀਟ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਿੱਖ ਧਰਮ ਦੀ ਕੇਂਦਰਿਤ ਸ਼ਕਤੀ ਹੈ। ਉਹ ਪ੍ਰਕਾਸ਼ ਘਰ ਹੈ ਜੋ ਸਾਨੂੰ ਸਰਬ-ਸਾਂਝੀਵਾਲਤਾ, ਸ਼ਾਂਤੀ ਅਤੇ ਸਰਬੱਤ ਦੇ ਭਲੇ ਦੇ ਮਾਰਗ 'ਤੇ ਮਾਰਗ ਦਰਸ਼ਨ ਕਰਦਾ ਹੈ। Punjab CM Charanjit Singh Channi-led jatha to visit Kartarpur gurdwara today, Navjot Sidhu won't be part of it | Latest News India - Hindustan Times ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ 14-14 ਲੋਕਾਂ ਦੇ ਜੱਥੇ ਨੂੰ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਨਵਜੋਤ ਸਿੰਘ ਸਿੱਧੂ ਤੀਜੇ ਜੱਥੇ ਵਿੱਚ 20 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਦੱਸ ਦਈਏ ਕਿ ਕੋਵਿਡ-19 ਮਹਾਮਾਰੀ ਕਾਰਨ ਮਾਰਚ 2020 ਤੋਂ ਮੁਲਤਵੀ ਕੀਤੀ ਗਈ ਤੀਰਥ ਯਾਤਰਾ ਮੁੜ ਸ਼ੁਰੂ ਕਰਨ ਦਾ ਐਲਾਨ ਸ਼ੁੱਕਰਵਾਰ ਨੂੰ ਮਨਾਈ ਜਾਣ ਵਾਲੀ ਗੁਰੂ ਨਾਨਕ ਜਯੰਤੀ ਤੋਂ ਤਿੰਨ ਦਿਨ ਪਹਿਲਾਂ ਕੀਤਾ ਗਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਪੁਰਬ 19 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। Full Punjab Cabinet In 1st Delegation To Kartarpur Sahib: Chief Minister Charanjit Singh Channi ਇਸ ਤੋਂ ਪਹਿਲਾ ਭਾਰਤੀ ਜਨਤਾ ਪਾਰਟੀ ਦਾ 21 ਮੈਂਬਰੀ ਵਫ਼ਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਰਵਾਨਾ ਹੋਇਆ ਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਭਾਜਪਾ ਦੇ ਆਗੂ ਰਵਾਨਾ ਹੋਏ ਹਨ। -PTC News


Top News view more...

Latest News view more...

PTC NETWORK