adv-img
ਮੁੱਖ ਖਬਰਾਂ

ਸੈਂਟਰਲ ਲੰਡਨ (ਵੈਸਟਮਿੰਸਟਰ) ਸੰਸਦ ਦੇ ਬਾਹਰ ਹੋਇਆ ਸਿੱਖ 'ਤੇ ਹਮਲਾ 

By Joshi -- February 22nd 2018 10:10 AM -- Updated: February 22nd 2018 11:25 AM

Sikh Attacked Outside Parliament Building in Westminster, Central London: ਲੰਡਨ: ਯੂ.ਕੇ ਸੰਸਦ ਇਮਾਰਤ ਦੇ ਬਾਹਰ ਅੱਜ ਸਵੇਰੇ 5:20 ਵਜੇ ਇਕ ਸਿੱਖ 'ਤੇ ਹਮਲਾ ਕੀਤਾ ਗਿਆ। ਈਕੋ ਸਿੱਖ ਦੇ ਦੱਖਣੀ ਏਸ਼ੀਆ ਪ੍ਰਾਜੈਕਟ ਮੈਨੇਜਰ ਰਵਨੀਤ ਸਿੰਘ 'ਤੇ ਹਮਲਾ ਕੀਤਾ ਗਿਆ ਅਤੇ ਇਸ ਨਸਲੀ ਹਮਲੇ 'ਚ ਉਹਨਾਂ ਦੀ ਪੱਗ ਲਾਹੀ ਗਈ। ਇਸ ਖੇਤਰ ਵਿੱਚ ਲੋਕ ਸੰਸਦ ਦੇ ਪ੍ਰਤੀਨਿਧਾਂ ਨੂੰ ਦੇਖਣ ਦੀ ਕੋਸ਼ਿਸ਼ ਜਾਂ ਉਹਨਾਂ ਨੂੰ ਮਿਲਣ ਲਈ ਉਡੀਕ ਕਰਦੇ ਹਨ।

ਭਾਰਤ ਤੋਂ ਰਵਨੀਤ ਸਿੰਘ ਅਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਵੈਸਟਮਿੰਸਟਰ ਵਿਖੇ ਸਲੋਅ ਦੇ ਸਿੱਖ ਐਮ ਪੀ ਤਨ ਢੇਸੀ ਨੂੰ ਮਿਲਣ ਲਈ ਕਤਾਰ ਵਿੱਚ ਉਡੀਕ ਕਰ ਰਹੇ ਸਨ। ਈਕੋਸਿੱਖ ਦੀ ਟੀਮ ਨੇ 14 ਮਾਰਚ ਨੂੰ ਆਉਣ ਵਾਲੇ ਵਰਲਡ ਸਿੱਖ ਵਾਤਾਵਰਣ ਦਿਵਸ ਦੇ ਸੰਬੰਧ ਵਿੱਚ ਤਨ ਢੇਸੀ ਨੂੰ ਮਿਲਣਾ ਸੀ । ਤਨ ਢੇਸੀ ਨੇ ਇਸ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਸਿੱਖਾਂ 'ਤੇ ਹੁੰਦੇ ਅਜਿਹੇ ਨਸਲੀ ਹਮਲਿਆਂ ਨੂੰ ਰੋਕਣ ਦੀ ਪੈਰਵੀ ਕਰਨਗੇ।

Sikh Attacked Outside Parliament Building in Westminster, Central London: ਢੇਸੀ ਨੇ ਟਵੀਟ ਕੀਤਾ, "ਅੱਜ ਇਹ ਜਾਣਨ ਤੋਂ ਬਾਅਦ ਬਹੁਤ ਦੁੱਖ ਹੋਇਆ ਕਿ ਕਿਸੇ ਨੇ ਇਹ ਨਫ਼ਰਤ ਭਰਿਆ ਵਿਵਹਾਰ ਕੀਤਾ ਹੈ, ਯੂ.ਕੇ ਸੰਸਦ ਇਮਾਰਤ ਦੇ ਬਾਹਰ ਖੜ੍ਹੇ ਮੇਰੇ ਇਕ ਮਹਿਮਾਨ ਦੀ ਪੱਗ ਉਤਾਰਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਨੂੰ ਆਸ ਹੈ ਇਸ ਮਾਮਲੇ 'ਤੇ ਅਥਾਰਟੀਜ਼ ਤੁਰੰਤ ਕਾਰਵਾਈ ਕਰਨਗੇ।"

ਪੁਲਿਸ ਨੇ ਤੁਰੰਤ ਰਵਨੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਉਸਦਾ ਬਿਆਨ ਦਰਜ ਕੀਤਾ। ਪੁਲਿਸ ਨੇ ਇਹ ਵੀ ਦੱਸਿਆ ਕਿ ਘਟਨਾ ਸੀਸੀਟੀਵੀ ਕੈਮਰੇ ਵਿਚ ਦਰਜ ਕੀਤੀ ਗਈ ਸੀ ਅਤੇ ਉਹ ਹਮਲਾਵਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਨਗੇ।

ਰਵਨੀਤ ਸਿੰਘ ਨੇ ਕਿਹਾ, "ਮੈਂ ਭਾਰਤ ਤੋਂ ਯੂ.ਕੇ ਵਿਚ ਸੰਸਦ ਦੇਖਣ ਅਤੇ ਸਿੱਖ ਐਮ ਪੀ ਨਾਲ ਮਿਲਣ ਲਈ ਆਇਆ ਸੀ ਅਤੇ ਮੈਨੂੰ ਬਹੁਤ ਉਤਸ਼ਾਹ ਸੀ। ਮੈਨੂੰ ਯਕੀਨ ਨਹੀਂ ਹੈ ਕਿ ਹਮਲਾਵਰ ਸਾਡੇ ਬਾਰੇ ਕੀ ਕਹਿ ਰਿਹਾ ਸੀ ਅਤੇ ਉਸ ਨੇ ਮੇਰੇ ਪੱਗ ਉੱਤੇ ਕਿਉਂ ਹਮਲਾ ਕੀਤਾ, ਪਰ ਸਿੱਖਾਂ ਨੇ ਗੁਰੂ ਨਾਨਕ ਦੀਆਂ ਸਿੱਖਿਆਵਾਂ 'ਤੇ ਸਖਤ ਮਿਹਨਤ ਕੀਤੀ ਹੈ ਅਤੇ ਸੰਸਾਰ ਦਾ ਭਲਾ ਕਰਨ ਅਤੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਉਮੀਦ ਹੈ ਕਿ ਸਰਕਾਰ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰੇਗੀ ਅਤੇ ਨਿਰਦੋਸ਼ਾਂ ਦੀ ਰੱਖਿਆ ਕਰੇਗੀ। ਮੈਂ ਕੱਲ ਸਵੇਰੇ ਵਾਪਸ ਜਾ ਰਿਹਾ ਹਾਂ।"

Sikh Attacked Outside Parliament Building in Westminster, Central London Sikh Attacked Outside Parliament Building in Westminster, Central London

ਵਾਸ਼ਿੰਗਟਨ ਦੇ ਈਕੋਸਿੱਖ ਦੇ ਪ੍ਰਧਾਨ ਅਤੇ ਕੌਮੀ ਸਿੱਖ ਮੁਹਿੰਮ ਦੇ ਸਹਿ-ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਕਿਹਾ, "ਇਹ ਬਹੁਤ ਦੁਖਦਾਈ ਹੈ ਜੋ ਵੀ ਹਮਲਾ ਯੂਕੇ ਸੰਸਦ ਦੇ ਬਾਹਰ ਵਾਪਰਿਆ ਹੈ। ਇਹ ਘਟਨਾ ਦਰਸਾਉਂਦੀ ਹੈ ਯੂ.ਕੇ 'ਚ ਸਿੱਖਾਂ ਬਾਰੇ ਜਾਗਰੂਕਤਾ ਨੂੰ ਵਧਾਉਣ ਲਈ ਲੋਕਾਂ ਨੂੰ ਜਾਣਕਾਰੀ ਦੇਣ ਲਈ ਕਰਨ ਲਈ ਬਹੁਤ ਸਾਰਾ ਕੰਮ ਕੀਤਾ ਜਾਣਾ ਅਜੇ ਬਾਕੀ ਹੈ।"

—PTC News

  • Share