ਸਿੱਖ ਇਤਿਹਾਸ :  ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਹੈ ਗੁਰਆਈ ਗੁਰਪੁਰਬ, ਜਾਣੋ ਇਤਿਹਾਸ

By Shanker Badra - September 11, 2019 10:09 am

ਸਿੱਖ ਇਤਿਹਾਸ :  ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਹੈ ਗੁਰਆਈ ਗੁਰਪੁਰਬ, ਜਾਣੋ ਇਤਿਹਾਸ:ਅੰਮ੍ਰਿਤਸਰ :  ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈਸਵੀ ਵਿੱਚ ਲਹੌਰ ਦੀ ਚੂਨਾ ਮੰਡੀ ਵਿਖੇ ਗਰੀਬ ਪਰਿਵਾਰ ਦੇ ਵਿੱਚ ਹੋਇਆ। ਮਾਪਿਆਂ ਦਾ ਵੱਡਾ ਬੱਚਾ ਹੋਣ ਕਰਕੇ ਆਪ ਜੀ ਨੂੰ ਜੇਠਾ ਕਿਹਾ ਜਾਣ ਲੱਗਾ।ਅੰਮ੍ਰਿਤਸਰ ਦੇ ਪਿੰਡ ਬਾਸਰਕੇ ਨਾਨਕੇ ਹੋਣ ਕਰਕੇ ਗੁਰੂ ਰਾਮਦਾਸ ਜੀ ਦਾ ਆਉਣਾ -ਜਾਣਾ ਬਣਿਆ ਰਹਿੰਦਾ ਸੀ। ਇੱਥੇ ਹੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨਾਲ ਮਿਲਾਪੜੇ ਸੰਬੰਧ ਬਣ ਜਾਣ ਕਰਕੇ ਗੁਰੂ ਰਾਮਦਾਸ ਜੀ (ਜੇਠਾ ਜੀ) ਗੋਇੰਦਵਾਲ ਸਾਹਿਬ ਆ ਗਏ।

Sikh history: Fourth Guru Sri guru Ramdas Ji Gurugadi Gurpurb ਸਿੱਖ ਇਤਿਹਾਸ :  ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਹੈ ਗੁਰਆਈ ਗੁਰਪੁਰਬ, ਜਾਣੋ ਇਤਿਹਾਸ

ਜੇਠਾ ਜੀ ਨੇ ਗੁਰੂ ਅਰਮਦਾਸ ਜੀ ਦੀ ਬਹੁਤ ਸੇਵਾ ਕੀਤੀ ਤੇ ਇਸ ਸੇਵਾ ਤੇ ਨਿਮਰਤਾ ਨੂੰ ਦੇਖਦਿਆਂ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਤੇ ਆਪਣੇ ਪਰਿਵਾਰ ਦਾ ਇੱਕ ਹਿੱਸਾ ਬਣਾ ਲਿਆ। ਬੀਬੀ ਭਾਨੀ ਜੀ , ਜੋ ਕਿ ਗੁਰੂ ਅਮਰਦਾਸ ਜੀ ਦੀ ਬੇਟੀ ਸੀ ਤੇ ਗੁਰੂ ਰਾਮਦਾਸ ਜੀ ਦੀ ਪਤਨੀ ਸੀ।

Sikh history: Fourth Guru Sri guru Ramdas Ji Gurugadi Gurpurb ਸਿੱਖ ਇਤਿਹਾਸ :  ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਹੈ ਗੁਰਆਈ ਗੁਰਪੁਰਬ, ਜਾਣੋ ਇਤਿਹਾਸ

ਬੀਬੀ ਭਾਨੀ ਜੀ ਪ੍ਰਮਾਤਮਾ ਦਾ ਨਾਮ ਬਹੁਤ ਜਪਦੀ ਸੀ। ਇੱਕ ਵਾਰ ਬੀਬੀ ਭਾਨੀ ਜੀ ਨੇ ਆਪਣੀ ਨੱਥ ਉਤਾਰ ਕੇ ਆਪਣੇ ਪਿਤਾ ਗੁਰੁ ਅਮਰਦਾਸ ਜੀ ਅੱਗੇ ਰੱਖ ਦਿੱਤੀ। ਗੁਰੁ ਅਮਰਦਾਸ ਜੀ ਨੇ ਬੀਬੀ ਭਾਨੀ ਨੂੰ ਕਿਹਾ ਸੁਹਾਗਣਾਂ ਆਪਣੇ ਗਹਿਣੇ ਇਸ ਤਰਾਂ ਨਹੀਂ ਉਤਾਰਦੀਆਂ ਤਾਂ ਬੀਬੀ ਭਾਨੀ ਜੀ ਨੇ ਬਹੁਤ ਹੀ ਦੁਖੀ ਮਨ ਨਾਲ ਕਿਹਾ ਪਿਤਾ ਜੀ ਤੁਸੀਂ ਜਾਨੀ -ਜਾਨ ਹੋ ,ਤਹਾਨੂੰ ਪਤਾ ਹੈ ਕਿ ਮੇਰੇ ਪਤੀ ਦੀ ਉਮਰ ਬਹੁਤ ਘੱਟ ਹੈ ਤਾਂ ਮੈਂ ਕਿਸ ਖੁਸ਼ੀ ਵਿੱਚ ਸਿੰਗਾਰ ਕਰਾਂ। ਅੱਗੋਂ ਗੁਰੁ ਅਮਰਦਾਸ ਜੀ ਨੇ ਬੀਬੀ ਭਾਨੀ ਨੂੰ ਕਿਹਾ ਕਿ ਭਾਈ ਜੇਠਾ ਜੀ ਦੀ ਉਮਰ ਬਹੁਤ ਹੈ ,ਉਹਨਾਂ ਨੇ ਅਜੇ ਗੁਰੂ ਘਰ ਦੀ ਬਹੁਤ ਸੇਵਾ ਕਰਨੀ ਹੈ ਤੇ ਸੋਢੀ ਪਤਾਸ਼ਾਹ ਦੇ ਨਾਮ ਨਾਲ ਜਾਣਿਆ ਜਾਣਾ ਹੈ ,ਸੋ ਆਪਣੀ ਨੱਥ ਨੂੰ ਪਹਿਣ ਲੋ।

Sikh history: Fourth Guru Sri guru Ramdas Ji Gurugadi Gurpurb ਸਿੱਖ ਇਤਿਹਾਸ :  ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਹੈ ਗੁਰਆਈ ਗੁਰਪੁਰਬ, ਜਾਣੋ ਇਤਿਹਾਸ

ਬੀਬੀ ਭਾਨੀ ਜੋ ਕਿ ਗੁਰੁ ਰਾਮਦਾਸ ਜੀ ਦੀ ਪਤਨੀ ਸੀ, ਇਸ ਗੱਲ ਨੂੰ ਸੁਣ ਕੇ ਬਹੁਤ ਖੁਸ਼ ਹੋਈ। ਗੁਰੁ ਅਮਰਦਾਸ ਜੀ ਭਾਈ ਜੇਠਾ ਜੀ ਦੀ ਸਵਾ ਤੋਂ ਬਹੁਤ ਖੁਸ਼ ਸਨ। ਗੁਰੂ ਅਮਰਦਾਸ ਜੀ ਨੇ ਆਪਣੀ ਗੱਦੀ ਦਾ ਵਾਰਿਸ ਵੀ ਭਾਈ ਜੇਠਾ ਜੀ ਨੂੰ ਚੁਣ ਲਿਆ ਤੇ ਜੇਠਾ ਜੀ ਦਾ ਨਾਮ ਬਦਲ ਕੇ ਰਾਮਦਾਸ ਰੱਖ ਦਿੱਤਾ। ਜਿਸ ਦਾ ਮਤਲਬ ਸ੍ਰੀ ਗੁਰੂ ਘਰ ਦਾ ਸੇਵਕ। ਇਸ ਤਰ੍ਹਾਂ ਭਾਈ ਜੇਠਾ ਜੀ ਦੀ ਨਿਮਰਤਾ ਤੇ ਰਹਿਮਤਾਂ ਦਾ ਮੀਂਹ ਵਰ੍ਹਿਆਂ ਤੇ ਲਹੌਰ ਦੇ ਬਜ਼ਾਰਾਂ ਵਿੱਚ ਅਨਜਾਣ ਘੁੰਮਦੇ ਜੇਠਾ ਜੀ ਗੁਰੂ ਘਰ ਦੇ ਵਾਰਿਸ ਬਣ ਗਏ ਤੇ ਗੁਰੂ ਰਾਮਦਾਸ ਜੀ ਨੇ ਆਪਣੇ ਮੁਖੋਂ ਖੁਦ ਉਚਾਰਨ ਕੀਤਾ ਹੈ।
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ

Sikh history: Fourth Guru Sri guru Ramdas Ji Gurugadi Gurpurb ਸਿੱਖ ਇਤਿਹਾਸ :  ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਹੈ ਗੁਰਆਈ ਗੁਰਪੁਰਬ, ਜਾਣੋ ਇਤਿਹਾਸ

ਜੇਕਰ ਗੁਰੂ ਸਾਹਿਬ ਦੇ ਜੀਵਨ ਉੱਤੇ ਝਾਤ ਪਾਈਏ ਤਾਂ ਪਤਾ ਚੱਲਦਾ ਹੈ ਕਿ ਆਪ ਜੀ ਸੇਵਾ ਸਹਿਣਸ਼ੀਲਤਾ ਅਤੇ ਆਗਿਆਕਾਰੀ ਸੁਭਾਅ ਦੇ ਮਾਲਿਕ ਸਨ। ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਇੱਕ ਕੇਂਦਰੀ ਸਥਾਨ ਦੀ ਲੋੜ ਮਹਿਸੂਸ ਕੀਤੀ ਤੇ ਰਾਮਦਾਸਪੁਰ ਨਗਰ ਵਸਾਇਆ ,ਜਿਸ ਨੂੰ ਬਾਅਦ ਵਿੱਚ ਅੰਮ੍ਰਿਤਸਰ ਸਰੋਵਰ ਯਾਨੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਜਾਣਿਆ ਜਾਣ ਲੱਗਾ। ਗੁਰੂ ਸਾਹਿਬ ਨੇ ਕਈ ਸਰੋਵਰ ਸਾਹਿਬ ਖੁਦਵਾਏ, ਜਿੱਥੇ ਹਰ ਕਿਸੇ ਦਾ ਦੁੱਖ ਦਰਦ ਦੂਰ ਹੁੰਦਾ।
“ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ”

Sikh history: Fourth Guru Sri guru Ramdas Ji Gurugadi Gurpurb ਸਿੱਖ ਇਤਿਹਾਸ :  ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਹੈ ਗੁਰਆਈ ਗੁਰਪੁਰਬ, ਜਾਣੋ ਇਤਿਹਾਸ

ਗੁਰੂ ਜੀ ਨੇ 30 ਰਾਗਾਂ ਦੇ ਵਿੱਚ 638 ਸਲੋਕਾਂ ਦੀ ਰਚਨਾ ਕੀਤੀ ਤੇ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਸ਼ੋਬਿਤ ਕੀਤੀ। ਗੁਰੂ ਸਾਹਿਬ ਜੀ ਨੇ ਰੂੜੀਵਾਦੀ ਪਰੰਪਰਾਵਾਂ ਨੂੰ ਤੋੜਦਿਆਂ ਸਿੱਖ ਧਰਮ ਨੂੰ ਸਭ ਤੋਂ ਵਡਮੁੱਲੀ ਦੇਣ ਦਿੱਤੀ 4 ਲਾਵਾਂ ਦੇ ਰੂਪ ਵਿੱਚ । ਆਪ ਜੀ ਨੇ ਸੂਹੀ ਰਾਗ ਦੇ ਵਿੱਚ 4 ਲਾਵਾਂ ਦੀ ਬਾਣੀ ਦਾ ਉਚਾਰਣ ਕੀਤਾ ,ਜਿਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਇੱਕ ਹੋਰ ਵਿਲੱਖਣਤਾ ਆ ਗਈ।

Sikh history: Fourth Guru Sri guru Ramdas Ji Gurugadi Gurpurb ਸਿੱਖ ਇਤਿਹਾਸ :  ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਹੈ ਗੁਰਆਈ ਗੁਰਪੁਰਬ, ਜਾਣੋ ਇਤਿਹਾਸ

ਸੋ ਗੁਰੂ ਰਾਮਦਾਸ ਜੀ ਨੇ ਸਾਰਾ ਸਮਾਂ ਸੱਚੂੀ ਮਨੁੱਖਤਾ ਦੀ ਸੇਵਾ ਕੀਤੀ ਤੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਅਦਾਰਾ ਪੀਟੀਸੀ ਨੈਟਵਰਕ ਵਲੋਂ ਆਪ ਸਭ ਜੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਆਈ ਪੁਰਬ ਦੀਆਂ ਬਹੁਤ ਬਹੂਤ ਮੁਬਾਰਕਾਂ।
-PTCNews

adv-img
adv-img