Sat, Apr 27, 2024
Whatsapp

ਸਿੱਖ ਇਤਿਹਾਸ :ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ

Written by  Shanker Badra -- November 15th 2018 01:09 PM
ਸਿੱਖ ਇਤਿਹਾਸ :ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ

ਸਿੱਖ ਇਤਿਹਾਸ :ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ

ਸਿੱਖ ਇਤਿਹਾਸ :ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ:ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿੰਨਾਂ ਦੀ ਸ਼ਹੀਦੀ ਨੂੰ ਹਰ ਕੋਈ ਪ੍ਰਣਾਮ ਕਰਦਾ ਹੈ।ਬਾਬਾ ਦੀਪ ਸਿੰਘ ਜੀ ਨੂੰ ਇੱਕ ਯੋਧਾ ਹੋਣ ਦੇ ਨਾਲ ਨਾਲ ਇੱਕ ਬ੍ਰਹਮਗਿਆਨੀ ਵਜੋਂ ਵੀ ਜਾਣਿਆਂ ਜਾਂਦਾ ਹੈ।ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈ: ਦੇ ਵਿੱਚ ਪਿਤਾ ਭਗਤਾ ਦੇ ਘਰ ਮਾਤਾ ਜਿਓਨੀ ਦੇ ਕੁੱਖੋਂ ਪਹੂਵਿੰਡ ਪਿੰਡ ਅੰਮ੍ਰਿਤਸਰ ਵਿਖੇ ਹੋਇਆ। 1699 ਈ: ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਦੇ ਸਥਾਪਿਤ ਕੀਤੇ ਖਾਲਸਾ ਪੰਥ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਸਕਿਆ ਤੇ ਗੁਰੂ ਦੇ ਸਿੱਖ ਬਣ ਗਏ।Sikh History SHAHEED BABA DEEP SINGH JIਬਾਬਾ ਦੀਪ ਸਿੰਘ ਜੀ ਨੂੰ ਗੁਰੂ ਜੀ ਦਾ ਸਾਥ ਏਨਾ ਕ ਚੰਗਾ ਲੱਗਾ ਕਿ ਬਾਬਾ ਦੀਪ ਸਿੰਘ ਜੀ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਉਹ ਹੁਣ ਘਰ ਨਹੀਂ ਜਾਣਗੇ।ਭਾਵ ਬਾਬਾ ਦੀਪ ਸਿੰਘ ਜੀ ਹੁਣ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆ 'ਤੇ ਚੱਲ ਕੇ ਆਪਣਾ ਜੀਵਨ ਗੁਰੂ ਦੇ ਚਰਨਾ ‘ਚ ਗੁਜਾਰਨਗੇ।ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਬਹੁਤ ਸਮਾਂ ਗੁਜਾਰਿਆ ਤੇ ਇਥੇ ਬਾਬਾ ਜੀ ਨੇ ਸ਼ਸ਼ਤਰ ਵਿੱਦਿਆ ਦੇ ਨਾਲ ਗੁਰਮੁੱਖੀ ਪੜਨੀ ਤੇ ਲਿਖਣੀ ਸਿੱਖੀ।ਬਾਬਾ ਦੀਪ ਸਿੰਘ ਜੀ ਨੇ ਆਪਣੇ ਨਾਲ ਗੁਰੂਆਂ ਦੀ ਬਾਣੀ ਤੇ ਸ਼ਬਦਾਂ ਦੀ ਵਿਥਾਰ ਪੂਰਵਕ ਵਿਆਖਿਆ ਕੀਤੀ।ਬਾਬਾ ਦੀਪ ਸਿੰਘ ਜੀ ਨੇ ਅੰਨਦਪੁਰ ਸਾਹਿਬ ਵਿਖੇ ਦੋ ਸਾਲ ਦਾ ਸਮਾਂ ਗੁਜਾਰਿਆ ਤੇ 1702 ਦੇ ਵਿੱਚ ਆਪਣੇ ਪਿੰਡ ਪਰਤੇ ਤੇ ਫਿਰ 1705 ਈ: ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਚਾਰ ਕਾਪੀਆਂ ਲਿਖਣ ‘ਚ ਸਹਾਇਤਾ ਕੀਤੀ।Sikh History SHAHEED BABA DEEP SINGH JIਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਇੱਕ ਕਾਪੀ (ਲਿਖਤ) ਸਿੱਖਾਂ ਦੇ ਚਾਰ ਤਖਤ (ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ,ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ,ਤਖ਼ਤ ਸ੍ਰੀ ਪਟਨਾ ਸਾਹਿਬ ਬਿਹਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅੰਨਦਪੁਰ ਸਾਹਿਬ) ਵਿਖੇ ਸ਼ੁਸ਼ੋਬਿਤ ਕੀਤੀਆਂ।ਗੁਰੂ ਸਾਹਿਬ ਦੇ ਦਿੱਲੀ ਜਾਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਗੁਰਦੁਆਰਾ ਦਮਦਮਾ ਸਾਹਿਬ ਦੀ ਸੇਵਾ ਸੰਭਾਲੀ । 1709 ਈ: ਦੇ ਵਿੱਚ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਵਿੱਚ ਸ਼ਾਮਿਲ ਹੋ ਗਏ ਤੇ ਸਢੋਰਾ ਤੇ ਚੱਪੜਚਿੜੀ ਦੀ ਲੜਾਈ ਲੜੀ।Sikh History SHAHEED BABA DEEP SINGH JI1733 ਈ: ਦੇ ਵਿੱਚ ਨਵਾਬ ਕਪੂਰ ਸਿੰਘ ਸਿੰਘਪੁਰੀਆ ਨੇ ਬਾਬਾ ਜੀ ਨੂੰ ਇੱਕ ਜਥੇ ਦਾ ਮੁਖੀ ਨਿਯੁਕਤ ਕਰ ਦਿੱਤਾ। 1748 ਈ: ਦੇ ਵਿੱਚ ਵਿਸਾਖੀ ਵਾਲੇ ਦਿਨ ,ਦਲ ਖਾਲਸਾ ਦੇ 65 ਜਥਿਆਂ ਨੂੰ 12 ਮਿਸਲਾਂ 'ਚ ਪੁਨਰਗਠਿਤ ਕੀਤਾ ਗਿਆ ਸੀ ਤੇ ਉਨ੍ਹਾਂ 12 ਮਿਸਲਾਂ 'ਚੋਂ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਮਿਸਲ ਦਾ ਮੁਖੀ ਥਾਪਿਆ ਗਿਆ। 1757 'ਚ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਚੌਥੇ ਹਮਲੇ ਦੌਰਾਨ ਦਿੱਲੀ 'ਚ ਲੁੱਟਾਂ ਖੋਹਾਂ ਕੀਤੀਆਂ ਤੇ ਸਿੱਖ ਨੌਜਵਾਨਾਂ ਤੇ ਔਰਤਾਂ ਨੂੰ ਬੰਦੀ ਬਣਾ ਲਿਆ ਤੇ ਕਾਬੁਲ ਲਿਜਾਣ ਦੀ ਯੋਜਨਾ ਬਣਾਈ।ਉਸ ਵਕਤ ਬਾਬਾ ਦੀਪ ਸਿੰਘ ਜੀ ਦੀ ਫੌਜ ਕੁਰਕਸ਼ੇਤਰ ਦੇ ਨੇੜੇ ਤਾਇਨਾਤ ਸੀ ਤੇ ਬਾਬਾ ਜੀ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਸਭ ਕੁੱਝ ਛੁਡਵਾਉਣ ਦੀ ਯੋਜਨਾ ਬਣਾਈ ਤੇ ਕੈਦੀਆ ਨੂੰ ਮੁਕਤ ਕਰਾਕੇ ਜਿੱਤ ਪ੍ਰਾਪਤ ਕੀਤੀ ਸੀ।ਇਸਦਾ ਬਦਲਾ ਲੈਣ ਦੇ ਲਈ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਹੌਰ ਦਾ ਗਵਰਨਰ ਨਿਯੁਕਤ ਕੀਤਾ ਤੇ ਉਸ ਨੇ ਸਿੱਖਾਂ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ।ਤੈਮੂਰ ਸ਼ਾਹ ਨੇ ਗੁਰਦੁਆਰਿਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ।ਇਸ ਤੋਂ ਬਾਅਦ ਤੈਮੂਰ ਸ਼ਾਹ ਨੇ ਸ੍ਰੀ ਹਰਿਮੰਦਿਰ ਸਾਹਿਬ ਨੂੰ ਢਾਹੁਣ ਦਾ ਫੈਸਲਾ ਕੀਤਾ। ਬਾਬਾ ਦੀਪ ਸਿੰਘ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਬਾਬਾ ਜੀ ਨੇ ਤੈਮੂਰ ਸ਼ਾਹ ਨਾਲ ਇੱਟ ਨਾਲ ਇੱਟ ਖੜਕਾਉਣ ਦਾ ਫੈਸਲਾ ਕਰ ਲਿਆ।Sikh History SHAHEED BABA DEEP SINGH JIਬਾਬਾ ਜੀ ਦੇ ਨਾਲ ਦਮਦਮਾ ਸਾਹਿਬ ਤੋਂ 500 ਸਿੰਘਾਂ ਨੇ ਸਾਥ ਦਿੱਤਾ ਤੇ ਬਾਬਾ ਜੀ ਨੇ ਤਰਨਤਾਰਨ ਸਾਹਿਬ ਆ ਕੇ ਆਪਣੀ ਤਲਵਾਰ ਨਾਲ ਜ਼ਮੀਨ ਤੇ ਲਕੀਰ ਖਿਚੀ ਤੇ ਕਿਹਾ ਜਿਹੜੇ ਸਿੰਘ ਗੁਰੂ ਵੱਲ ਹਨ ਤੇ ਕੁਰਬਾਨੀਆਂ ਲਈ ਤਿਆਰ ਹਨ ਉਹ ਇਸ ਲਕੀਰ ਨੂੰ ਪਾਰ ਕਰਕੇ ਮੇਰੇ ਵੱਲ ਆ ਜਾਣ। ਉਸ ਵਕਤ ਤਕਰੀਬਨ 5000 ਤੋਂ ਵੀ ਸਿੱਖਾਂ ਨੇ ਬਾਬਾ ਜੀ ਦਾ ਸਾਥ ਦਿੱਤਾ ਤੇ ਅੱਜ ਉੱਥੇ ਗੁਰਦੁਆਰਾ ਲਕੀਰ ਸਾਹਿਬ ਸਥਾਪਿਤ ਹੈ।ਇਸ ਖਬਰ ਨੂੰ ਸੁਣ ਕੇ ਮੁਗਲਾਂ ਦੇ ਗਵਰਨਰ ਨੇ 20000 ਦੀ ਫੌਜ ਤਿਆਰ ਕੀਤੀ।Sikh History SHAHEED BABA DEEP SINGH JIਇਸ ਦੌਰਾਨ ਬਾਬਾ ਦੀਪ ਸਿੰਘ ਜੀ ਯੁੱਧ ਦੀ ਸ਼ੁਰੂਵਾਤ 'ਤੇ ਅਰਦਾਸ ਕੀਤੀ ਕਿ ਮੈਂ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨ ਕਰ ਸਕਾਂ ਤੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕਾਂ।ਇਸ ਯੁੱਧ ਦੌਰਾਨ ਬਹੁਤ ਸਾਰੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਬਾਬਾ ਜੀ ਦਾ ਸਿਰ ਇਸ ਯੁੱਧ ਦੌਰਾਨ ਧੜ ਨਲੋਂ ਲੱਥ ਗਿਆ ਤਾਂ ਬਾਬਾ ਜੀ ਨੇ ਆਪਣਾ ਸਿਰ ਇੱਕ ਹੱਥ ਰੱਖ ਕੇ ਦੂਸਰੇ ਹੱਥ ‘ਚ ਦੋ ਧਾਰੀ ਕਿਰਪਾਨ ਫੜ ਕੇ ਲੜਦੇ ਰਹੇ ਤੇ ਅੰਮ੍ਰਿਸਰ ਪੁੱਜੇ ,ਜਿੱਥੋਂ ਬਾਬਾ ਜੀ ਨੇ ਆਪਣਾ ਸਿਰ ਸ੍ਰੀ ਹਰਮੰਦਿਰ ਸਾਹਿਬ ਦੀ ਪਰਿਕ੍ਰਮਾ ਗੁਰੂ ਸਾਹਿਬ ਅੱਗੇ ਝੁਕਾਇਆ।Sikh History SHAHEED BABA DEEP SINGH JIਜਿਸ ਸਥਾਨ 'ਤੇ ਬਾਬਾ ਜੀ ਅਤੇ ਬਾਕੀ ਸਿੱਖ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਉਸ ਸਥਾਨ ‘ਤੇ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ ਸਥਿਤ ਹੈ।ਜਦੋਂ ਬਾਬਾ ਜੀ ਦਾ ਸਿਰ ਸ੍ਰੀ ਹਰਮੰਦਿਰ ਸਾਹਿਬ ਦੀ ਪਰਕਰਮਾ ਵਿੱਚ ਪਾਇਆ ਉਸ ਵਕਤ ਮੁਗਲ ਇਸ ਕੌਤਕ ਨੂੰ ਵੇਖ ਕੇ ਡਰ ਗਏ ਤੇ ਕਹਿਣ ਲੱਗੇ।Sikh History SHAHEED BABA DEEP SINGH JIਅਸੀਂ ਸਿੱਖਾਂ ਤੋਂ ਨਹੀਂ ਜਿੱਤ ਸਕਦੇ ਇਹ ਤਾਂ ਮਰਨ ਤੋਂ ਬਾਅਦ ਵੀ ਲੜੀ ਜਾ ਰਹੇ ਨੇ ਸੋ ਇਸ ਡਰ ਨਾਲ ਮੁਗਲ ਉੱਥੋਂ ਭੱਜ ਗਏ ‘ਤੇ ਸਿੰਘਾਂ ਦੀ ਜਿੱਤ ਹੋਈ।ਅੱਜ ਵੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਿਆ ਹੋਇਆ ਹੈ।ਇਸ ਤਰਾਂ ਅਨੌਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਮੰਦਿਰ ਸਾਹਿਬ ਦੀ ਪਾਕ ਧਰਤੀ ਤੇ ਸਿੱਖ ਕੌਮ ਨੂੰ ਸ਼ੂਰਵੀਰਤਾ ਨਾਲ ਬਚਾਇਆ।Sikh History SHAHEED BABA DEEP SINGH JI ਆਪ ਸਭ ਨੂੰ ਅਦਾਰਾ ਪੀਟੀਸੀ ਨੈੱਟਵਰਕ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ 'ਤੇ ਕੋਟਿ-ਕੋਟਿ ਪ੍ਰਣਾਮ -PTCNews


  • Tags

Top News view more...

Latest News view more...