ਬਰਫੀਲੇ ਗਲੇਸ਼ੀਅਰ ‘ਚ ਇਸ ਤਰ੍ਹਾਂ ਕਬੱਡੀ ਖੇਡਦੇ ਨੇ ਸਿੱਖ ਰੈਜੀਮੈਂਟ ਦੇ ਜਵਾਨ, ਵੀਡੀਓ ਵਾਇਰਲ

ਬਰਫੀਲੇ ਗਲੇਸ਼ੀਅਰ ‘ਚ ਇਸ ਤਰ੍ਹਾਂ ਕਬੱਡੀ ਖੇਡਦੇ ਨੇ ਸਿੱਖ ਰੈਜੀਮੈਂਟ ਦੇ ਜਵਾਨ, ਵੀਡੀਓ ਵਾਇਰਲ,ਸੋਸ਼ਲ ਮੀਡੀਆ ‘ਤੇ ਹਰ ਰੋਜ਼ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਅਸੀਂ ਆਪਣਾ ਮਨਪਰਚਾਵਾ ਕਰ ਲੈਂਦੇ ਹਾਂ। ਪਰ ਕੁਝ ਵੀਡੀਓਜ਼ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਸਾਡੇ ਹੋਸ਼ ਉੱਡ ਜਾਂਦੇ ਹਨ ਤੇ ਅੱਖਾਂ ਨਮ ਹੋ ਜਾਂਦੀਆਂ ਹਨ।

ਅਜਿਹੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਹ ਵੀਡੀਓ ਸਿੱਖ ਫੌਜੀ ਵੀਰਾਂ ਦੀ ਹੈ, ਜੋ ਦੇਸ਼ ਦੀਆਂ ਸਰਹੱਦਾਂ ‘ਤੇ ਸਾਡੀ ਰਾਖੀ ਕਰਦੇ ਹਨ।

ਹੋਰ ਪੜ੍ਹੋ: ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਜਲਦੀ ਹੀ ਬਣੇਗੀ ਦੁਲਹਣ ,ਕਸ਼ਮੀਰੀ ਮੁੰਡੇ ਨਾਲ ਲਵੇਗੀ ਫੇਰੇ

ਵੀਡੀਓ ‘ਚ ਦੇਖ ਸਕਦੇ ਹੋ ਕਿ ਇਹ ਫੌਜੀ ਵੀਰ ਅੱਤ ਦੀ ਠੰਡ ‘ਚ ਕਬੱਡੀ ਖੇਡ ਰਹੇ ਹਨ ਤੇ ਆਪਣਾ ਸਮਾਂ ਗੁਜ਼ਾਰ ਰਹੇ ਹਨ। ਫੌਜੀ ਜਵਾਨ ਮਾਈਨਸ ਡਿਗਰੀ ਟੈਂਪਰੇਚਰ ‘ਚ ਕਬੱਡੀ ਖੇਡ ਰਹੇ ਹਨ। ਜਿਸ ਜਗ੍ਹਾ ਆਮ ਵਿਅਕਤੀ ਕੁਝ ਪਲਾਂ ਲਈ ਖੜ ਵੀ ਮੁਸ਼ਕਿਲ ਨਾਲ ਹੋ ਸਕਦਾ ਹੈ ਉੱਥੇ ਇਹ ਜਾਬਾਜ਼ ਜਵਾਨ ਕਬੱਡੀ ਖੇਡ ਰਹੇ ਹਨ।

ਵੀਡੀਓ ਕਿੱਥੋਂ ਦਾ ਇਸ ਬਾਰੇ ਹਾਲੇ ਕੋਈ ਪੁਸ਼ਟੀ ਤਾਂ ਨਹੀਂ ਹੋਈ ਹੈ, ਪਰ ਸ਼ੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਵਾਇਰਲ ਰਿਹਾ ਹੈ ਅਤੇ ਹਰ ਕੋਈ ਇਹਨਾਂ ਜਵਾਨਾਂ ਨੂੰ ਸਲਾਮ ਕਰ ਰਿਹਾ ਹੈ।

-PTC News