Fri, Apr 19, 2024
Whatsapp

ਸਿੰਗਾਪੁਰ: ਤਸੀਹੇ ਦੇ ਕੇ ਮਾਰੀ ਘਰੇਲੂ ਸਹਾਇਕਾ, ਭਾਰਤੀ ਔਰਤ ਨੂੰ 30 ਸਾਲ ਦੀ ਜੇਲ

Written by  Baljit Singh -- June 23rd 2021 10:53 AM
ਸਿੰਗਾਪੁਰ: ਤਸੀਹੇ ਦੇ ਕੇ ਮਾਰੀ ਘਰੇਲੂ ਸਹਾਇਕਾ, ਭਾਰਤੀ ਔਰਤ ਨੂੰ 30 ਸਾਲ ਦੀ ਜੇਲ

ਸਿੰਗਾਪੁਰ: ਤਸੀਹੇ ਦੇ ਕੇ ਮਾਰੀ ਘਰੇਲੂ ਸਹਾਇਕਾ, ਭਾਰਤੀ ਔਰਤ ਨੂੰ 30 ਸਾਲ ਦੀ ਜੇਲ

ਸਿੰਗਾਪੁਰ: ਸਿੰਗਾਪੁਰ ਵਿਚ ਭਾਰਤੀ ਮੂਲ ਦੀ ਇਕ ਔਰਤ ਨੂੰ ਆਪਣੀ ਘਰੇਲੂ ਸਹਾਇਕਾ ਨੂੰ ਪਰੇਸ਼ਾਨ ਕਰਨ ਅਤੇ ਇਸ ਨਾਲ ਉਸ ਦੀ ਮੌਤ ਹੋਣ ਦੇ ਮਾਮਲੇ ਵਿਚ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮੰਗਲਵਾਰ ਨੂੰ ਇਕ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ। 'ਚੈਨਲ ਨਿਊਜ਼ ਏਸ਼ੀਆ' ਦੀ ਖ਼ਬਰ ਮੁਤਾਬਕ 41 ਸਾਲਾ ਔਰਤ ਨੇ ਆਪਣੀ ਘਰੇਲੂ ਸਹਾਇਕਾ ਨੂੰ 14 ਮਹੀਨੇ ਦੀ ਨੌਕਰੀ ਦੇ ਦੌਰਾਨ ਬਾਰ-ਬਾਰ ਪਰੇਸ਼ਾਨ ਕੀਤਾ। ਗੈਯਾਥਿਰੀ ਮੁਰੂਗਯਨ ਨੂੰ ਫਰਵਰੀ ਵਿਚ 28 ਦੋਸ਼ਾਂ ਲਈ ਦੋਸ਼ੀ ਪਾਇਆ ਗਿਆ ਸੀ, ਜਿਹਨਾਂ ਵਿਚ ਗੈਰ ਇਰਾਦਤਨ ਕਤਲ, ਘਰੇਲੂ ਸਹਾਇਕਾ ਨੂੰ ਭੁੱਖਾ ਰੱਖਣਾ, ਕਿਸੇ ਗਰਮ ਵਸਤੂ ਨਾਲ ਉਸ ਨੂੰ ਨੁਕਸਾਨ ਪਹੁੰਚਾਉਣਾ ਅਤੇ ਉਸ ਨੂੰ ਕੈਦ ਵਿਚ ਰੱਖਣਾ ਸ਼ਾਮਲ ਹੈ। ਪੜੋ ਹੋਰ ਖਬਰਾਂ: ਰੋਟੀ ਕਮਾਉਣ ਖਾਤਰ ਵਿਦੇਸ਼ ਗਏ ਨੌਜਵਾਨ ਦੀ ਹਾਰਟ ਅਟੈਕ ਕਾਰਨ ਮੌਤ ਖ਼ਬਰ ਮੁਤਾਬਕ ਸਿੰਗਾਪੁਰ ਵਿਚ ਘਰੇਲੂ ਸਹਾਇਕਾ ਨਾਲ ਦੁਰਵਿਵਹਾਰ ਦੇ ਮਾਮਲੇ ਵਿਚ ਇਹ ਜੇਲ੍ਹ ਦੀ ਸਭ ਤੋਂ ਲੰਬੀ ਸਜ਼ਾ ਹੈ। ਮਿਆਂਮਾਰ ਦੀ 24 ਸਾਲਾ ਨਾਗਰਿਕ ਪਿਯਾਂਗ ਨਗੈਹ ਦੋਨ ਦੀ 26 ਜੁਲਾਈ, 2016 ਦੀ ਸਵੇਰ ਗੈਯਾਥਿਰੀ ਅਤੇ ਉਸ ਦੀ ਮਾਂ ਵੱਲੋਂ ਹਮਲਾ ਕੀਤੇ ਜਾਣ ਦੇ ਬਾਅਦ ਮੌਤ ਹੋ ਗਈ ਸੀ। ਮਈ 2015 ਵਿਚ ਕੰਮ ਕਰਨ ਲਈ ਸਿੰਗਾਪੁਰ ਆਈ ਪਿਯਾਂਗ ਦੀ ਗੈਯਾਥਿਰੀ ਬੁਰੀ ਤਰ੍ਹਾਂ ਕੁੱਟਮਾਰ ਕਰਦੀ ਸੀ। ਜੱਜ ਸੀ ਕੀ ਓਨ ਨੇ ਮੰਗਲਵਾਰ ਨੂੰ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਵਕੀਲ ਪੱਖ ਨੇ ਇਕ ਹੈਰਾਨ ਕਰਨ ਵਾਲੀ ਕਹਾਣੀ ਪੇਸ਼ ਕੀਤੀ ਕਿ ਕਿਵੇਂ ਪੀੜਤਾ ਨਾਲ ਦੁਰਵਿਵਹਾਰ ਕੀਤਾ ਗਿਆ, ਉਸ ਨੂੰ ਅਪਮਾਨਿਤ ਕੀਤਾ ਗਿਆ, ਭੁੱਖੇ ਰੱਖਿਆ ਗਿਆ ਅਤੇ ਅਖੀਰ ਦੋਸ਼ੀ ਦੇ ਹੱਥੋਂ ਉਸ ਦੀ ਮੌਤ ਹੋ ਗਈ। ਪੜੋ ਹੋਰ ਖਬਰਾਂ: ਦੇਸ਼ ਭਰ ‘ਚ ਹੁਣ ਤੱਕ 3 ਕਰੋੜ ਲੋਕ ਹੋਏ ਇਨਫੈਕਟਿਡ, 24 ਘੰਟਿਆਂ ‘ਚ 50 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਜੱਜ ਨੇ ਕਿਹਾ ਕਿ ਇਹ ਨਿਸ਼ਚਿਤ ਤੌਰ 'ਤੇ ਗੈਰ ਇਰਾਦਤਨ ਕਤਲ ਦੇ ਸਭ ਤੋਂ ਬੁਰੇ ਮਾਮਲਿਆਂ ਵਿਚੋਂ ਇਕ ਹੈ। ਚੈਨਲ ਦੀ ਖ਼ਬਰ ਮੁਤਾਬਕ ਗੈਯਾਥਿਰੀ ਦਾ ਪਤੀ ਮੁਅੱਤਲ ਪੁਲਸ ਅਧਿਕਾਰੀ ਕੇਵਿਨ ਚੇਲਵਮ, ਪਿਯਾਂਗ 'ਤੇ ਹਮਲਾ ਕਰਨ ਅਤੇ ਪੁਲਸ ਨਾਲ ਝੂਠ ਬੋਲਣ ਦੇ ਮਾਮਲੇ ਵਿਚ ਜੁੜੇ ਪੰਜ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਪੜੋ ਹੋਰ ਖਬਰਾਂ: ਨਸ਼ੇ ਦਾ ਟੀਕਾ ਲਗਾਉਣ ਨਾਲ ਕਬੱਡੀ ਖਿਡਾਰੀ ਦੀ ਮੌਤ -PTC News


Top News view more...

Latest News view more...