ਗਾਇਕ ਤੇ ਰੈਪਰ ਬਾਦਸ਼ਾਹ ਦੀ ਕਾਰ ਹੋਈ ਹਾਦਸਾਗ੍ਰਸਤ, ਵਾਲ-ਵਾਲ ਬਚੇ ਬਾਦਸ਼ਾਹ

Singer and Rapper Badshah Road Accident at Rajpura

ਰਾਜਪੁਰਾ: ਪੰਜਾਬ ‘ਚ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ‘ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਗਾਇਕ ਤੇ ਰੈਪਰ ਬਾਦਸ਼ਾਹ ਨਾਲ ਵਾਪਰਿਆ ਹੈ, ਜਿਸ ‘ਚ ਉਹ ਵਾਲ-ਵਾਲ ਬਚ ਗਏ ਹਨ।

Singer and Rapper Badshah Road Accident at Rajpura ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਕਾਰਨ ਉਸਾਰੀ ਅਧੀਨ ਪੁਲ ਨਾਲ ਬਾਦਸ਼ਾਹ ਦੀ ਮਰਸਡੀਜ਼ ਕਾਰ ਟਕਰਾ ਗਈ।

Singer and Rapper Badshah Road Accident at Rajpura ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੈਪਰ ਬਾਦਸ਼ਾਹ ਲੁਧਿਆਣਾ ਤੋਂ ਦਿੱਲੀ ਜਾ ਰਹੇ ਸਨ ਤਾਂ ਰਾਜਪੁਰਾ ਨੇੜੇ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਗਨੀਮਤ ਰਹੀ ਕਿ ਮੌਕੇ ‘ਤੇ ਕਾਰ ਦੇ ਏਅਰਬੈਗ ਖੁੱਲ ਗਏ, ਜਿਸ ਕਾਰਨ ਉਹ ਬਚ ਗਏ।

-PTC News