ਮੁੱਖ ਖਬਰਾਂ

AAP ਨੇ ਗਾਇਕਾ ਗਗਨ ਅਨਮੋਲ ਮਾਨ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

By Jagroop Kaur -- November 08, 2020 12:11 pm -- Updated:Feb 15, 2021

ਬੀਤੇ ਕੁਝ ਮਹੀਨੇ ਪਹਿਲਾਂ ਪੰਜਾਬੀ ਗਾਇਕਾ ਗਗਨ ਅਨਮੋਲ ਮਾਨ ਨੇ ਸਿਆਸਤ 'ਚ ਪੈਰ ਰੱਖਦੇ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਈ ਹੋਈ ਸੀ , ਉਥੇ ਹੀ ਹੁਣ ਪਾਰਟੀ ਹਾਈਕਮਾਨ ਨੇ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਪੰਜਾਬ ਯੂਥ ਵਿੰਗ ਦੀ ਸਹਿ-ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਲਈ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਬਕਾਇਦਾ ਟਵੀਟ ਕਰਕੇ ਅਨਮੋਲ ਗਗਨ ਮਾਨ ਨੂੰ ਵਧਾਈ ਵੀ ਦਿੱਤੀ ਹੈ। ਟਵੀਟ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਬੇ 'ਚ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਤਾਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ Gagan Anmol Maan ਨੂੰ ਪੰਜਾਬ ਯੂਥ ਵਿੰਗ ਦੀ ਸਹਿ-ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਕੇਜਰੀਵਾਲ ਨੇ ਲਿਖਿਆ ਹੈ ਕਿ ਅਨਮੋਲ ਗਗਨ ਮਾਨ ਜੀ, ਪੰਜਾਬ ਦਾ ਯੂਥ ਦਰ-ਦਰ ਭਟਕ ਰਿਹਾ ਹੈ, ਉਸ ਨੂੰ ਸਿਰਫarvind kejriwal tweet for gagan anmol maan

arvind kejriwal tweet for gagan anmol maan''ਸੂਬੇ ਵਿੱਚ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਤਾਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਅਨਮੋਲ ਗਗਨ ਮਾਨ ਨੂੰ ਪੰਜਾਬ ਯੂਥ ਵਿੰਗ ਦੀ ਸਹਿ-ਪ੍ਰਧਾਨ ਨਿਯੁਕਤ ਕੀਤਾ।ਆਮ ਆਦਮੀ ਪਾਰਟੀ 'ਤੇ ਹੀ ਭਰੋਸਾ ਹੈ, ਨਵੀਂ ਜ਼ਿੰਮੇਵਾਰੀ ਲਈ ਵਧਾਈ, ਪੰਜਾਬ ਦੇ ਯੂਥ ਨਾਲ ਮਿਲ ਕੇ ਇਕ ਨਵਾਂ ਪੰਜਾਬ ਬਣਾਉਣ ਹੈ'' gagan anmol maan thanking arvind kejriwal

gagan anmol maan thanking arvind kejriwalਜ਼ਿਕਰਯੋਗ ਹੈ ਕਿ ਅਹੁਦਾ ਮਿਲਣ ਤੋਂ ਬਾਅਦ ਗਾਇਕਾ Gagan Anmol Maan ਨੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੂੰ ਧਨਵਾਦ ਕੀਤਾ ਅਤੇ ਕਿਹਾ ਕਿ 'ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ।ਜਿਹਨਾ ਨੇ ਮੈਨੂੰ ਇਹ ਜ਼ਿਮੇਵਾਰੀ ਸੋਂਪੀ ,ਪਾਰਟੀ ਦੇ ਸਾਰੇ ਵਲੰਟੀਅਰ ਦਾ ਧੰਨਵਾਦ ਜਿਹੜੇ ਬਹੁਤ ਉਤਸ਼ਾਹ ਵਿੱਚ ਨੇ , ਪਾਰਟੀ ਤੁਹਾਡੇ ਹੱਥ ਵਿੱਚ ਹੈ ,ਗੁਰੂਆਂ ਪੀਰਾਂ ਦੀ ਧਰਤੀ ਤੇ ਸੋਨੇ ਦੀ ਚਿੜੀ ਕਹੇ ਜਾਹ ਵਾਲੇ ਪੰਜਾਬ ਨੂੰ ਘੁਣ ਵਾਗੂੰ ਖਾਣ ਵਾਲੇ ਹਾਕਮਾਂ ਦੀਆਂ ਜੜਾਂ ਪੁੱਟਣ ਲਈ ਪੰਜਾਬ ਦੀ ਨੌਜਵਾਨ ਪੀੜੀ ਨੂੰ ਅੱਗੇ ਆੳਣ ਪਵੇਗਾ ਤੇ ਜਿੰਮੇਵਾਰੀ ਸਾਂਭਣੀ ਪਵੇਗੀ ਆਉਣ ਰਲ-ਮਿਲ ਪੰਜਾਬ ਨੂੰ ਸਵਰਗ ਬਣਾਈਏ। ਪੰਜਾਬ ਵਾਸੀਆਂ ਦੀਆਂ ਆਸਾਂ ਉੱਪਰ ਖਰੀ ਉਤਰਾਗੀ। ਇਨਕਲਾਬ ਜ਼ਿੰਦਾਬਾਦ ।

ਹੋਰ ਪੜ੍ਹੋ : ਅਮਰੀਕਾ ਦੀ ਪਹਿਲੀ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਬਣ ਕਮਲਾ ਹੈਰਿਸ ਨੇ ਰਚਿਆ ਇਤਿਹਾਸ