Thu, Jun 19, 2025
Whatsapp

ਆਰੀਅਨ ਕਰੂਜ਼ ਮਾਮਲੇ 'ਚ ਐਸਆਈਟੀ ਨੇ ਚਾਰਜਸ਼ੀਟ ਦਾਖ਼ਲ ਕਰਨ ਲਈ ਮੰਗਿਆ ਹੋਰ ਸਮਾਂ

Reported by:  PTC News Desk  Edited by:  Ravinder Singh -- March 28th 2022 07:15 PM
ਆਰੀਅਨ ਕਰੂਜ਼ ਮਾਮਲੇ 'ਚ ਐਸਆਈਟੀ ਨੇ ਚਾਰਜਸ਼ੀਟ ਦਾਖ਼ਲ ਕਰਨ ਲਈ ਮੰਗਿਆ ਹੋਰ ਸਮਾਂ

ਆਰੀਅਨ ਕਰੂਜ਼ ਮਾਮਲੇ 'ਚ ਐਸਆਈਟੀ ਨੇ ਚਾਰਜਸ਼ੀਟ ਦਾਖ਼ਲ ਕਰਨ ਲਈ ਮੰਗਿਆ ਹੋਰ ਸਮਾਂ

ਨਵੀਂ ਦਿੱਲੀ : ਆਰੀਅਨ ਖਾਨ ਕਰੂਜ਼ ਮਾਮਲੇ ਵਿੱਚ ਐਨਸੀਬੀ ਦੀ ਐਸਆਈਟੀ ਨੇ ਕੇਸ ਵਿੱਚ ਚਾਰਜਸ਼ੀਟ ਦਾਇਰ ਕਰਨ ਲਈ ਮੁੰਬਈ ਸੈਸ਼ਨ ਕੋਰਟ ਤੋਂ 90 ਦਿਨਾਂ ਦਾ ਹੋਰ ਸਮਾਂ ਮੰਗਿਆ ਹੈ। ਇਸ ਮਾਮਲੇ 'ਚ 2 ਅਪ੍ਰੈਲ ਤੱਕ ਚਾਰਜਸ਼ੀਟ ਦਾਇਰ ਕੀਤੀ ਜਾਣੀ ਸੀ। ਆਰੀਅਨ ਕਰੂਜ਼ ਮਾਮਲੇ 'ਚ ਐਸਆਈਟੀ ਨੇ ਚਾਰਜਸ਼ੀਟ ਦਾਖ਼ਲ ਕਰਨ ਲਈ ਮੰਗਿਆ ਹੋਰ ਸਮਾਂਜਾਣਕਾਰੀ ਮੁਤਾਬਕ ਭਾਰਤ ਦੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅੱਜ ਮੁੰਬਈ ਕਰੂਜ਼ ਡਰੱਗਜ਼ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰਨ ਲਈ 90 ਹੋਰ ਦਿਨਾਂ ਦਾ ਸਮਾਂ ਮੰਗਿਆ ਹੈ। ਜਾਂਚ ਏਜੰਸੀ ਨੂੰ 2 ਅਪ੍ਰੈਲ ਤੱਕ ਸਬੰਧਤ ਚਾਰਜਸ਼ੀਟ ਦਾਇਰ ਕਰਨੀ ਸੀ। ਆਰੀਅਨ ਕਰੂਜ਼ ਮਾਮਲੇ 'ਚ ਐਸਆਈਟੀ ਨੇ ਚਾਰਜਸ਼ੀਟ ਦਾਖ਼ਲ ਕਰਨ ਲਈ ਮੰਗਿਆ ਹੋਰ ਸਮਾਂਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ 19 ਹੋਰਾਂ ਦੇ ਨਾਲ ਨਸ਼ੀਲੇ ਪਦਾਰਥਾਂ ਦੇ ਰੈਕੇਟ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦਾ ਪਰਦਾਫਾਸ਼ ਸਮੁੰਦਰ ਦੇ ਕਿਨਾਰੇ ਇਕ ਕਰੂਜ਼ ਜਹਾਜ਼ ਵਿਚ ਕੀਤਾ ਗਿਆ ਸੀ। NCB ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਹੁਣ ਮੁੰਬਈ ਸੈਸ਼ਨ ਕੋਰਟ ਨੂੰ ਚਾਰਜਸ਼ੀਟ ਦਾਇਰ ਕਰਨ ਲਈ ਤਰੀਕ ਵਧਾਉਣ ਦੀ ਬੇਨਤੀ ਕੀਤੀ ਹੈ। ਆਰੀਅਨ ਕਰੂਜ਼ ਮਾਮਲੇ 'ਚ ਐਸਆਈਟੀ ਨੇ ਚਾਰਜਸ਼ੀਟ ਦਾਖ਼ਲ ਕਰਨ ਲਈ ਮੰਗਿਆ ਹੋਰ ਸਮਾਂਐਸਆਈਟੀ ਨੇ ਕਥਿਤ ਡਰੱਗਜ਼ ਮਾਮਲੇ ਵਿੱਚ ਆਰੀਅਨ ਦੀ ਸ਼ਮੂਲੀਅਤ ਦੀ ਜਾਂਚ ਲਈ ਇੱਕ ਜਾਂਚ ਟੀਮ ਦਾ ਗਠਨ ਕੀਤਾ ਸੀ। ਹਾਲਾਂਕਿ, ਟੀਮ ਨੂੰ ਉਸ ਦੇ ਖਿਲਾਫ ਕਿਸੇ ਵੱਡੀ ਡਰੱਗ ਸਾਜ਼ਿਸ਼ ਜਾਂ ਕਿਸੇ ਅੰਤਰਰਾਸ਼ਟਰੀ ਡਰੱਗ ਤਸਕਰੀ ਸਿੰਡੀਕੇਟ ਦਾ ਹਿੱਸਾ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰੀ ਸੇਵਾ ਨਿਯਮ ਲਾਗੂ ਕਰਨੇ ਪੰਜਾਬ ਨਾਲ ਧੱਕਾ-ਐਡਵੋਕੇਟ ਧਾਮੀ


Top News view more...

Latest News view more...

PTC NETWORK