Fri, Apr 26, 2024
Whatsapp

ਸੁਨਾਰੀਆ ਜੇਲ੍ਹ ਪਹੁੰਚੀ SIT ਟੀਮ , ਬੇਅਦਬੀ ਮਾਮਲੇ 'ਚ ਰਾਮ ਰਹੀਮ ਤੋਂ ਪਹਿਲੀ ਵਾਰ ਕੀਤੀ ਜਾਵੇਗੀ ਪੁੱਛਗਿੱਛ

Written by  Shanker Badra -- November 08th 2021 11:02 AM
ਸੁਨਾਰੀਆ ਜੇਲ੍ਹ ਪਹੁੰਚੀ SIT ਟੀਮ , ਬੇਅਦਬੀ ਮਾਮਲੇ 'ਚ ਰਾਮ ਰਹੀਮ ਤੋਂ ਪਹਿਲੀ ਵਾਰ ਕੀਤੀ ਜਾਵੇਗੀ ਪੁੱਛਗਿੱਛ

ਸੁਨਾਰੀਆ ਜੇਲ੍ਹ ਪਹੁੰਚੀ SIT ਟੀਮ , ਬੇਅਦਬੀ ਮਾਮਲੇ 'ਚ ਰਾਮ ਰਹੀਮ ਤੋਂ ਪਹਿਲੀ ਵਾਰ ਕੀਤੀ ਜਾਵੇਗੀ ਪੁੱਛਗਿੱਛ

ਰੋਹਤਕ : ਬੇਅਦਬੀ ਮਾਮਲੇ ਵਿਚ ਅੱਜ ਪਹਿਲੀ ਵਾਰ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਜਾਵੇਗੀ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਆਈ.ਜੀ. ਪਰਮਾਰ ਦੀ ਅਗਵਾਈ ਵਿਚ ਐੱਸ.ਆਈ.ਟੀ. ਪੁੱਛਗਿੱਛ ਕਰੇਗੀ। ਇਸ ਦੇ ਲਈ ਐੱਸ.ਆਈ.ਟੀ.ਸੁਨਾਰੀਆ ਜੇਲ੍ਹ ਪਹੁੰਚ ਚੁੱਕੀ ਹੈ। [caption id="attachment_546939" align="aligncenter" width="275"] ਸੁਨਾਰੀਆ ਜੇਲ੍ਹ ਪਹੁੰਚੀ SIT ਟੀਮ , ਬੇਅਦਬੀ ਮਾਮਲੇ 'ਚ ਰਾਮ ਰਹੀਮ ਤੋਂ ਪਹਿਲੀ ਵਾਰ ਕੀਤੀ ਜਾਵੇਗੀ ਪੁੱਛਗਿੱਛ[/caption] ਫਰੀਦਕੋਟ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਰਾਮ ਰਹੀਮ ਤੋਂ ਅੱਜ ਪੁਛਗਿੱਛ ਕੀਤੀ ਜਾਵੇਗੀ। ਬੇਅਦਬੀ ਦੇ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੇ 6 ਡੇਰਾ ਪ੍ਰੇਮੀ ਫੜੇ ਹੋਏ ਹਨ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ SIT (ਵਿਸ਼ੇਸ਼ ਜਾਂਚ ਟੀਮ) ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੋਂ ਪੁੱਛ-ਗਿੱਛ ਲਈ ਪ੍ਰੋਡਕਸ਼ਨ ਵਾਰੰਟ ਦੀ ਚਾਰਾਜੋਈ ਕੀਤੀ ਜਾ ਰਹੀ ਸੀ। [caption id="attachment_546941" align="aligncenter" width="300"] ਸੁਨਾਰੀਆ ਜੇਲ੍ਹ ਪਹੁੰਚੀ SIT ਟੀਮ , ਬੇਅਦਬੀ ਮਾਮਲੇ 'ਚ ਰਾਮ ਰਹੀਮ ਤੋਂ ਪਹਿਲੀ ਵਾਰ ਕੀਤੀ ਜਾਵੇਗੀ ਪੁੱਛਗਿੱਛ[/caption] ਅੱਜ ਰਵਾਨਾ ਹੋਈ SIT ਵਿੱਚ ਹੋਰ ਮੈਂਬਰ ਐਸ.ਐਸ.ਪੀ. ਬਟਾਲਾ ਮੁਖਵਿੰਦਰ ਸਿੰਘ ਭੁੱਲਰ, ਡੀ.ਐਸ.ਪੀ. ਲਖਵੀਰ ਸਿੰਘ, ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਟੀਮ ਦੀ ਸਹਾਇਤਾ ਲਈ ਥਾਣਾ ਬਾਜਾਖਾਨਾ ਦੇ ਐਸ.ਐਚ.ਓ. ਇਕਬਾਲ ਹੁਸੈਨ, ਐਸ.ਆਈ. ਹਰਪ੍ਰੀਤ ਸਿੰਘ ਤੇ ਐਸ.ਆਈ. ਰਾਜੇਸ਼ ਕਿੰਗ ਵੀ ਸ਼ਾਮਲ ਸਨ। [caption id="attachment_546940" align="aligncenter" width="300"] ਸੁਨਾਰੀਆ ਜੇਲ੍ਹ ਪਹੁੰਚੀ SIT ਟੀਮ , ਬੇਅਦਬੀ ਮਾਮਲੇ 'ਚ ਰਾਮ ਰਹੀਮ ਤੋਂ ਪਹਿਲੀ ਵਾਰ ਕੀਤੀ ਜਾਵੇਗੀ ਪੁੱਛਗਿੱਛ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਰੀਦਕੋਟ ਅਦਾਲਤ ਨੇ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੇ ਹੁਕਮ ਜਾਰੀ ਕੀਤੇ ਸਨ। ਰਾਮ ਰਹੀਮ ਨੂੰ 29 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ 28 ਅਕਤੂਬਰ ਨੂੰ ਹੀ ਰੋਕ ਲਗਾ ਦਿਤੀ ਸੀ। ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਜੇਲ੍ਹ ਵਿਚ ਪੁੱਛਗਿੱਛ ਕਰਨ ਦੇ ਨਿਰਦੇਸ਼ ਦਿਤੇ ਸਨ। -PTCNews


Top News view more...

Latest News view more...