Sat, Apr 27, 2024
Whatsapp

ਸੋਡਲ ਦੇ ਮੇਲੇ 'ਚ ਵਾਪਰਿਆ ਹਾਦਸਾ, ਮੀਂਹ ਕਾਰਨ ਪਾਣੀ 'ਚ ਡੁੱਬਣ ਨਾਲ ਬੱਚੀ ਦੀ ਹੋਈ ਮੌਤ

Written by  Shanker Badra -- September 24th 2018 02:07 PM -- Updated: September 24th 2018 03:44 PM
ਸੋਡਲ ਦੇ ਮੇਲੇ 'ਚ ਵਾਪਰਿਆ ਹਾਦਸਾ, ਮੀਂਹ ਕਾਰਨ ਪਾਣੀ 'ਚ ਡੁੱਬਣ ਨਾਲ ਬੱਚੀ ਦੀ ਹੋਈ ਮੌਤ

ਸੋਡਲ ਦੇ ਮੇਲੇ 'ਚ ਵਾਪਰਿਆ ਹਾਦਸਾ, ਮੀਂਹ ਕਾਰਨ ਪਾਣੀ 'ਚ ਡੁੱਬਣ ਨਾਲ ਬੱਚੀ ਦੀ ਹੋਈ ਮੌਤ

ਸੋਡਲ ਦੇ ਮੇਲੇ 'ਚ ਵਾਪਰਿਆ ਹਾਦਸਾ, ਮੀਂਹ ਕਾਰਨ ਪਾਣੀ 'ਚ ਡੁੱਬਣ ਨਾਲ ਬੱਚੀ ਦੀ ਹੋਈ ਮੌਤ:ਪੰਜਾਬ 'ਚ ਭਾਰੀ ਮੀਂਹ ਨੇ ਸੂਬੇ ਅੰਦਰ ਹੜ ਵਰਗੇ ਹਲਾਤ ਪੈਦਾ ਕਰ ਦਿੱਤੇ ਹਨ।ਬੀਤੇ 3 ਦਿਨਾਂ ਤੋਂ ਮੀਂਹ ਕਾਰਨ ਕਿਤੇ ਨਾਲੇ 'ਚ ਕਾਰ ਵਹਿ ਗਈ ਤੇ ਕਿਤੇ ਦੀਵਾਰ ਡਿੱਗਣ ਨਾਲ ਜਾਣੀ ਨੁਕਸਾਨ ਹੋਇਆ ਹੈ।ਇਸ ਤੇਜ਼ ਮੀਂਹ ਨਾਲ ਸੂਬੇ 'ਚ ਤਾਂ ਇੰਨਾ ਪਾਣੀ ਭਰ ਗਿਆ ਕਿ ਗੱਡੀਆਂ ਦੇ ਨਾਲ-ਨਾਲ ਇਨਸਾਨ ਤੱਕ ਵੀ ਪਾਣੀ 'ਚ ਵਹਿ ਗਏ ਹਨ।ਪੰਜਾਬ 'ਚ ਭਾਰੀ ਮੀਂਹ ਤੋਂ ਬਾਅਦ ਸੜਕਾਂ ਸਮੁੰਦਰ 'ਚ ਤਬਦੀਲ ਹੋ ਗਈਆਂ ਹਨ। ਪੰਜਾਬ ਅੰਦਰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਹਾਲਾਤ ਕਾਫੀ ਮਾੜੇ ਹੋ ਗਏ ਹਨ।ਜਲੰਧਰ ਦੇ ਸੋਡਲ ਮੇਲੇ 'ਚ ਰਾਜਸਥਾਨ ਤੋਂ 8 ਮਹੀਨਿਆਂ ਦੀ ਇੱਕ ਬੱਚੀ ਆਪਣੇ ਪਰਿਵਾਰ ਨਾਲ ਮੇਲਾ ਦੇਖਣ ਆਈ ਸੀ।ਇਸ ਦੌਰਾਨ ਭਾਰੀ ਮੀਂਹ ਕਾਰਨ ਇਕੱਠੇ ਹੋਏ ਪਾਣੀ 'ਚ ਬੱਚੀ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਉਹ ਸੋਡਲ ਦੇ ਮੇਲੇ 'ਚ ਗਹਿਣਿਆਂ ਦੀ ਦੁਕਾਨ ਲਾਉਣ ਲਈ ਰਾਜਸਥਾਨ ਤੋਂ ਆਏ ਹਨ ਅਤੇ ਬੀਤੀ ਰਾਤ ਤੇਜ਼ ਮੀਂਹ ਪੈਣ ਕਾਰਨ ਉਨ੍ਹਾਂ ਦੀ ਬੱਚੀ ਪਾਣੀ 'ਚ ਡੁੱਬ ਗਈ ਹੈ।ਸਵੇਰੇ ਜਦੋਂ ਉਨ੍ਹਾਂ ਨੇ ਬੱਚੀ ਨੂੰ ਲੱਭਿਆ ਤਾਂ ਉਨ੍ਹਾਂ ਨੂੰ ਉਹ ਦੁਕਾਨ ਤੋਂ ਕੁਝ ਦੂਰੀ 'ਤੇ ਮ੍ਰਿਤਕ ਹਾਲਤ 'ਚ ਮਿਲੀ ਹੈ। -PTCNews


Top News view more...

Latest News view more...