ਪੁੱਤ ਬਣਿਆ ਕਪੁੱਤ : ਨਸ਼ੇ ਲਈ ਪੈਸੇ ਨਾ ਦੇਣ ‘ਤੇ ਨਸ਼ੇੜੀ ਪੁੱਤ ਵੱਲੋਂ ਮਾਂ-ਬਾਪ ਦਾ ਦੋਹਰਾ ਕਤਲ

Son father -mother murder with sharp weapon in Nawanshahr
ਪੁੱਤ ਬਣਿਆ ਕਪੁੱਤ : ਨਸ਼ੇ ਲਈ ਪੈਸੇ ਨਾ ਦੇਣ 'ਤੇ ਨਸ਼ੇੜੀ ਪੁੱਤ ਵੱਲੋਂ ਮਾਂ-ਬਾਪ ਦਾ ਦੋਹਰਾ ਕਤਲ

ਪੁੱਤ ਬਣਿਆ ਕਪੁੱਤ : ਨਸ਼ੇ ਲਈ ਪੈਸੇ ਨਾ ਦੇਣ ‘ਤੇ ਨਸ਼ੇੜੀ ਪੁੱਤ ਵੱਲੋਂ ਮਾਂ-ਬਾਪ ਦਾ ਦੋਹਰਾ ਕਤਲ:ਨਵਾਂਸ਼ਹਿਰ : ਪੰਜਾਬ ‘ਚ ਖੌਫ਼ਨਾਕ ਤੇ ਸ਼ਰਮਨਾਕ ਵਾਰਦਾਤਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਖ਼ਬਰ ਹੈ ਕਿ ਇੱਕ ਨਸ਼ੇੜੀ ਪੁੱਤ ਨੇ ਆਪਣੇ ਨਸ਼ੇ ਦੀ ਤਲਬ ਪੂਰੀ ਕਰਨ ਲਈ ਪੈਸਿਆਂ ਦੀ ਮੰਗ ਪੂਰੀ ਨਾ ਕਰਨ ‘ਤੇ ਆਪਣੇ ਮਾਂ-ਪਿਓ ਦਾ ਕਤਲ ਕਰ ਦਿੱਤਾ ਹੈ। ਤਾਜ਼ਾ ਖ਼ਬਰ ਨਵਾਂਸ਼ਹਿਰ ਬਲਾਕ ਸਥਿਤ ਕਸਬਾ ਬਲਾਚੌਰ ਦੇ ਪਿੰਡ ਬੁਰਜ ਬੇਟ ਤੋਂ ਹੈ,ਜਿੱਥੇ ਇੱਕ ਨੌਜਵਾਨ ਨੇ ਆਪਣੇ ਮਾਂ ਤੇ ਪਿਓ ਦੋਵਾਂ ਦੀ ਤੇਜ਼ਧਾਰ ਹਥਿਆਰ ਨਾਲ ਇਕੱਠਿਆਂ ਹੱਤਿਆ ਕਰ ਦਿੱਤੀ।

ਇਹ ਵੀ ਪੜ੍ਹੋ : ਇਸ ਮਹਿਲਾ ਅਧਿਆਪਕ ਨੇ ਪੂਰੇ ਵਿਭਾਗ ਦੀ ਇੱਜਤ ਕੀਤੀ ਲੀਰੋ -ਲੀਰ ,ਸਕੂਲ ‘ਚ ਕਰ ਰਹੀ ਸੀ ਇਹ ਕੰਮ

Son father -mother murder with sharp weapon in Nawanshahr
ਪੁੱਤ ਬਣਿਆ ਕਪੁੱਤ : ਨਸ਼ੇ ਲਈ ਪੈਸੇ ਨਾ ਦੇਣ ‘ਤੇ ਨਸ਼ੇੜੀ ਪੁੱਤ ਵੱਲੋਂ ਮਾਂ-ਬਾਪ ਦਾ ਦੋਹਰਾ ਕਤਲ

ਇਸ ਦੋਹਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਰ ਰਾਤ ਨੂੰ ਦਿੱਤਾ ਗਿਆ ਪਰ ਲੋਕਾਂ ਨੂੰ ਇਸ ਬਾਰੇ ਸ਼ੁੱਕਰਵਾਰ ਸਵੇਰ ਨੂੰ ਪਤਾ ਲੱਗਿਆ। ਮ੍ਰਿਤਕਾਂ ਦੀ ਪਹਿਚਾਣ ਜੋਗਿੰਦਰ ਪਾਲ ਰਾਣਾ ਪੁੱਤਰ ਰਸਾਲ ਸਿੰਘ ਅਤੇ ਪਰਮਜੀਤ ਕੌਰ ਪਤਨੀ ਜੋਗਿੰਦਰ ਪਾਲ ਰਾਣਾ ਵਜੋਂ ਹੋਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪਰਮਜੀਤ ਕੌਰ ਦੋਸ਼ੀ ਹਰਦੀਪ ਸਿੰਘ ਉਰਫ਼ ਹਰੀਸ਼ ਦੀ ਮਤਰੇਈ ਮਾਂ ਹੈ।

Son father -mother murder with sharp weapon in Nawanshahr
ਪੁੱਤ ਬਣਿਆ ਕਪੁੱਤ : ਨਸ਼ੇ ਲਈ ਪੈਸੇ ਨਾ ਦੇਣ ‘ਤੇ ਨਸ਼ੇੜੀ ਪੁੱਤ ਵੱਲੋਂ ਮਾਂ-ਬਾਪ ਦਾ ਦੋਹਰਾ ਕਤਲ

ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਹਰਦੀਪ ਉਰਫ਼ ਹਰੀਸ਼ ਨਸ਼ੇ ਕਰਨ ਦਾ ਆਦੀ ਹੈ ਅਤੇ ਨਸ਼ਾ ਸਮੱਗਰੀ ਖਰੀਦਣ ਲਈ ਉਹ ਮਾਂ-ਪਿਓ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ। ਪੈਸੇ ਨਾ ਮਿਲਣ ‘ਤੇ ਉਸ ਨੇ ਇਹ ਖ਼ੌਫਨਾਕ ਕਦਮ ਚੁੱਕਿਆ ਹੈ। ਮਾਂ-ਪਿਓ ਦਾ ਕਤਲ ਕਰਨ ਤੋਂ ਬਾਅਦ ਹਰਦੀਪ ਮੌਕੇ ਤੋਂ ਫਰਾਰ ਹੋ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ : GNA ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗ਼ੋਲੀ

Son father -mother murder with sharp weapon in Nawanshahr
ਪੁੱਤ ਬਣਿਆ ਕਪੁੱਤ : ਨਸ਼ੇ ਲਈ ਪੈਸੇ ਨਾ ਦੇਣ ‘ਤੇ ਨਸ਼ੇੜੀ ਪੁੱਤ ਵੱਲੋਂ ਮਾਂ-ਬਾਪ ਦਾ ਦੋਹਰਾ ਕਤਲ

ਪੁਲਿਸ ਨੇ ਦੋਸ਼ੀ ਹਰਦੀਪ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਹਰਦੀਪ ਦੀ ਤਲਾਸ਼ ਵਿੱਚ ਛਾਪੇਮਾਰੀ ਜਾਰੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਕਬਜ਼ੇ ਹੇਠ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਅਤੇ ਭਰੋਸਾ ਦਿੱਤਾ ਹੈ ਕਿ ਦੋਹਰੇ ਕਤਲ ਦਾ ਦੋਸ਼ੀ ਜਲਦ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਵੇਗਾ।
-PTCNews