ਵਿਦੇਸ਼ ਤੋਂ ਪਰਤੇ ਜਵਾਈ ਨੇ ਗੋਲੀਆਂ ਮਾਰ ਕੇ ਸੱਸ ਦਾ ਕੀਤਾ ਕਤਲ, ਪਤਨੀ ਦੀ ਹਾਲਤ ਗੰਭੀਰ , ਜਾਣੋਂ ਪੂਰਾ ਮਾਮਲਾ

By Shanker Badra - August 22, 2021 12:08 pm

ਮਾਹਿਲਪੁਰ : ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਝੁੰਗੀਆਂ 'ਚ ਘਰੇਲੂ ਝਗੜੇ ਦੇ ਚੱਲਦਿਆਂ ਜਵਾਈ ਨੇ ਆਪਣੀ ਸੱਸ ਤੇ ਘਰਵਾਲੀ ਉੱਪਰ ਗੋਲ਼ੀਆਂ ਚਲਾ ਦਿੱਤੀਆਂ ਹਨ। ਜਿਸ ਵਿਚ ਸੱਸ ਦੀ ਮੌਤ ਹੋ ਗਈ ਹੈ ਤੇ ਪਤਨੀ ਗੰਭੀਰ ਰੂਪ 'ਚ ਜ਼ਖ਼ਮੀ ਹੈ ,ਜਿਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਵਿਦੇਸ਼ ਤੋਂ ਪਰਤੇ ਜਵਾਈ ਨੇ ਗੋਲੀਆਂ ਮਾਰ ਕੇ ਸੱਸ ਦਾ ਕੀਤਾ ਕਤਲ, ਪਤਨੀ ਦੀ ਹਾਲਤ ਗੰਭੀਰ , ਜਾਣੋਂ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਮੁਲਜ਼ਮ ਜਵਾਈ ਮਨਦੀਪ ਸਿੰਘ ਵਾਸੀ ਭਾਰ ਸਿੰਘਪੁਰਾ ਵਿਆਹ ਤੋਂ ਬਾਅਦ ਵਿਦੇਸ਼ ਚਲਾ ਗਿਆ ਸੀ। ਉਸਦੀ ਪਤਨੀ ਸ਼ਬਦੀਪ ਕੌਰ ਪੁੱਤਰੀ ਰਾਜਦੀਪ ਸਿੰਘ ਨੂੰ ਵੀ ਨਹੀਂ ਪਤਾ ਕਿ ਮਨਦੀਪ ਵਿਦੇਸ਼ ਤੋਂ ਕਦੋਂ ਆਇਆ। ਵਿਦੇਸ਼ ਆਉਣ ਤੋਂ ਬਾਅਦ ਉਹ ਰਾਤ ਦਸ ਵਜੇ ਪਿੰਡ ਝੁੰਗੀਆਂ ਪਹੁੰਚ ਗਿਆ। ਸਥਾਨਕ ਲੋਕਾਂ ਦੇ ਅਨੁਸਾਰ ਕਤਲ ਦੀ ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਵਾਪਰੀ ਹੈ।

ਵਿਦੇਸ਼ ਤੋਂ ਪਰਤੇ ਜਵਾਈ ਨੇ ਗੋਲੀਆਂ ਮਾਰ ਕੇ ਸੱਸ ਦਾ ਕੀਤਾ ਕਤਲ, ਪਤਨੀ ਦੀ ਹਾਲਤ ਗੰਭੀਰ , ਜਾਣੋਂ ਪੂਰਾ ਮਾਮਲਾ

ਰਾਤ ਸਹੁਰੇ ਘਰ ਰਹਿਣ ਤੋਂ ਬਾਅਦ ਉਹ ਸੁਵੇਰੇ 6 ਵਜੇ ਪਤਨੀ ਅਤੇ ਸੱਸ ਬਲਵੀਰ ਕੌਰ ਨੂੰ ਗੋਲੀਆਂ ਮਾਰ ਕੇ ਨੰਗੇ ਪੈਰ ਹੀ ਫਰਾਰ ਹੋ ਗਿਆ ਹੈ। ਬਲਬੀਰ ਕੌਰ ਦੀ ਗੋਲੀ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਚੱਬੇਵਾਲ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਵਿਦੇਸ਼ ਤੋਂ ਪਰਤੇ ਜਵਾਈ ਨੇ ਗੋਲੀਆਂ ਮਾਰ ਕੇ ਸੱਸ ਦਾ ਕੀਤਾ ਕਤਲ, ਪਤਨੀ ਦੀ ਹਾਲਤ ਗੰਭੀਰ , ਜਾਣੋਂ ਪੂਰਾ ਮਾਮਲਾ

ਦੱਸ ਦੇਈਏ ਕਿ ਮੁਲਜ਼ਮ ਜਵਾਈ ਅਮਰੀਕਾ 'ਚ ਸੈਟਲ ਹੈ ਤੇ 4 ਸਾਲ ਪਹਿਲਾਂ ਉਸ ਦਾ ਸ਼ਬਦੀਪ ਕੌਰ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਸ਼ਬਦੀਪ ਆਪਣੀ ਮਾਂ ਕੋਲ ਰਹਿ ਰਹੀ ਸੀ ,ਜਿਸ ਕਾਰਨ ਝਗੜਾ ਚੱਲ ਰਿਹਾ ਸੀ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
-PTCNews

adv-img
adv-img