ਨਸ਼ੇ ਦੀ ਹਾਲਾਤ 'ਚ ਪੁੱਤਰ ਨੇ ਹਥੌੜਾ ਮਾਰ ਕੀਤਾ ਮਾਂ ਦਾ ਕਤਲ, ਪਿਓ ਨੂੰ ਕੀਤਾ ਗੰਭੀਰ ਜ਼ਖਮੀ

By Riya Bawa - September 12, 2021 5:09 pm

ਬਰਨਾਲਾ: ਜ਼ਿਲ੍ਹਾ ਬਰਨਾਲਾ ਤੋਂ ਇੱਕ ਬੇਹੱਦ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਇੱਥੇ ਇੱਕ ਨਸ਼ੇੜੀ ਪੁੱਤ ਨੇ ਆਪਣੀ ਮਾਂ ਦੇ ਸਿਰ ਵਿੱਚ ਹਥੌੜਾ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਨੇ ਆਪਣੇ ਪਿਤਾ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ। ਪੁਲਿਸ ਨੇ 302 ਦਾ ਪਰਚਾ ਦਰਜ ਕਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਰੀ ਦੇ ਮੁਤਾਬਿਕ ਪਤਾ ਲੱਗਾ ਕਿ ਮ੍ਰਿਤਕ ਛਿੰਦਰ ਕੌਰ ਬਰਨਾਲਾ ਦੇ ਪਿੰਡ ਹੰਡਿਆ ਬੀਕਾ ਸੁੱਚਪੱਟੀ ਦੀ ਮੌਜੂਦਾ ਪੰਚਾਇਤ ਮੈਂਬਰ ਸੀ।

ਜ਼ਖਮੀ ਬਜ਼ੁਰਗ ਪਿਤਾ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਜਦੋਂ ਮੁਲਜ਼ਮ ਨੇ ਕਤਲ ਕੀਤਾ ਤਾਂ ਘਰ ਅੰਦਰ ਛੋਟੇ ਬੱਚੇ ਵੀ ਮੌਜੂਦ ਸੀ ਜਿਨ੍ਹਾਂ ਨੇ ਬਚ-ਬਚਾ ਵਾਰਦਾਤ ਦੀ ਸੂਚਨਾ ਸਰਪੰਚ ਨੂੰ ਦਿੱਤੀ ਜਿਸ ਮਗਰੋਂ ਮੁਲਜ਼ਮ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ 55 ਸਾਲਾ ਛਿੰਦਰ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

Hoshiarpur : elderly farmer sleeping in field was killed with sharp weapon

ਮੁਲਜ਼ਮ ਦੇ ਭਰਾ ਨੇ ਬਿਆਨ ਦਿੱਤਾ ਕਿ ਉਸਦਾ ਭਰਾ ਸੁੱਖਚੈਨ ਸਿੰਘ ਨਸ਼ੇੜੀ ਹੈ ਅਤੇ ਅਕਸਰ ਮਾਂ-ਬਾਪ ਨਾਲ ਕੁੱਟ ਮਾਰ ਕਰਦਾ ਸੀ। ਬੀਤੇ ਕੱਲ੍ਹ ਉਸਨੇ ਮਾਤਾ-ਪਿਤਾ ਤੇ ਹਥੌੜੇ ਨਾਲ ਹਮਲਾ ਕੀਤਾ ਅਤੇ ਜਿਸ ਵਿੱਚ ਮਾਂ ਦੀ ਮੌਤ ਹੋ ਗਈ ਤੇ ਪਿਤਾ ਗੰਭੀਰ ਜ਼ਖਮੀ ਹੈ। ਪੁਲਿਸ ਵੱਲੋਂ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

-PTC News

adv-img
adv-img