9 ਮਹੀਨੇ ਦੇ ਬੱਚੇ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ,ਪਿਤਾ ਤਬਲੀਗ਼ੀ ਜਮਾਤ ਦੇ ਜਲਸੇ 'ਚ ਹੋਇਆ ਸੀ ਸ਼ਾਮਿਲ

By Shanker Badra - April 19, 2020 2:04 pm

9 ਮਹੀਨੇ ਦੇ ਬੱਚੇ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ,ਪਿਤਾ ਤਬਲੀਗ਼ੀ ਜਮਾਤ ਦੇ ਜਲਸੇ 'ਚ ਹੋਇਆ ਸੀ ਸ਼ਾਮਿਲ:ਦੇਹਰਾਦੂਨ: ਉਤਰਾਖੰਡ 'ਚ9 ਮਹੀਨੇ ਦਾ ਇੱਕ ਨਵਜਾਤ ਬੱਚਾ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ,ਜੋ ਅਪਣੇ ਪਿਤਾ ਦੇ ਸੰਪਰਕ 'ਚ ਆਉਣ ਦੇ ਕਾਰਨ ਪ੍ਰਭਾਵਤ ਹੋਇਆ ਹੈ। ਇਸ ਬੱਚੇ ਦਾ ਪਿਤਾ ਤਬਲੀਗ਼ੀ ਜਮਾਤ ਦੇ ਜਲਸੇ ਤੋਂ ਵਾਪਸ ਆਇਆ ਸੀ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ ਹੈ।

ਸ਼ੁੱਕਰਵਾਰ ਨੂੰ ਉਤਰਾਖੰਡ 'ਚ ਕੋਰੋਨਾ ਵਾਇਰਸ ਦੇ ਸਾਹਮਣੇ ਆਏ ਤਿੰਨ ਨਵੇਂ ਮਾਮਲਿਆਂ ਵਿਚ ਇਹ ਬੱਚਾ ਵੀ ਸ਼ਾਮਲ ਹੈ। ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਹਮਣੇ ਆਏ ਤਾਜ਼ਾ ਮਾਮਲਿਆਂ ਦੇ ਬਾਅਦ ਰਾਜ 'ਚ ਪ੍ਰਭਾਵਤ ਵਿਅਕਤੀਆਂ ਦੀ ਗਿਣਤੀ ਵੱਧ ਕੇ 40 ਹੋ ਗਈ ਹੈ। ਬੱਚੇ ਨੂੰ ਦੇਹਰਾਦੂਨ ਦੇ ਜਖਨ ਖੇਤਰ ਵਿਚ ਇਕ ਸਕੂਲ 'ਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ।

ਬੁਲਾਰੇ ਦੇ ਮੁਤਾਬਕ ਬੱਚੇ ਦਾ ਪਿਤਾ ਤਬਲੀਗ਼ੀ ਜਮਾਤ ਦੇ ਉਨ੍ਹਾਂ ਦਸ ਮੈਂਬਰਾਂ ਵਿਚੋਂ ਇਕ ਹੈ,ਜਿਨ੍ਹਾਂ ਦਾ ਦੇਹਰਾਦੂਨ ਵਿਚ ਕੋਵਿਡ -19 ਦਾ ਇਲਾਜ ਕੀਤਾ ਜਾ ਰਿਹਾ ਹੈ। ਬੱਚੇ ਦੇ ਇਲਾਵਾ ਸ਼ੁੱਕਰਵਾਰ ਨੂੰ ਜਿਨ੍ਹਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ,ਉਨ੍ਹਾਂ ਵਿਚ ਸੈਨਿਕ ਹਸਪਤਾਲ 'ਚ ਤੈਨਾਤ ਇਕ ਮਹਿਲਾ ਅਧਿਕਾਰੀ ਅਤੇ ਨੈਨੀਤਾਲ ਜ਼ਿਲ੍ਹੇ 'ਚ ਤਬਲੀਗ਼ੀ ਜਮਾਤ ਦਾ ਇਕ ਮੈਂਬਰ ਸ਼ਾਮਲ ਹੈ। ਮਹਿਲਾ ਅਧਿਕਾਰੀ ਹਾਲ ਹੀ 'ਚ ਲਖਨਉ ਤੋਂ ਪ੍ਰੀਖਣ ਹਾਸਲ ਕਰ ਕੇ ਪਰਤੀ ਸੀ।
-PTCNews

adv-img
adv-img