ਫ਼ਿਲਮਾਂ ਤੋਂ ਵੱਡਾ ਹੈ ਮਿਊਜ਼ਿਕ ਮਾਫ਼ੀਆ, ‘Bollywood Music Industry’ ਤੋਂ ਵੀ ਆ ਸਕਦੀ ਹੈ ਖੁਦਕੁਸ਼ੀ ਦੀ ਖ਼ਬਰ- ਸੋਨੂੰ ਨਿਗਮ

https://www.ptcnews.tv/wp-content/uploads/2020/06/WhatsApp-Image-2020-06-19-at-2.57.05-PM.jpeg

Bollywood-ਫ਼ਿਲਮਾਂ ਤੋਂ ਵੱਡਾ ਹੈ ਮਿਊਜ਼ਿਕ ਮਾਫ਼ੀਆ, ‘Bollywood Music Industry’ ਤੋਂ ਵੀ ਆ ਸਕਦੀ ਹੈ ਖੁਦਕੁਸ਼ੀ ਦੀ ਖ਼ਬਰ- ਸੋਨੂੰ ਨਿਗਮ-ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ , ਜਿਸ ‘ਚ ਉਹਨਾਂ ਨੇ ਮਿਊਜ਼ਿਕ ਇੰਡਸਟਰੀ ਨੂੰ ਫ਼ਿਲਮਾਂ ਤੋਂ ਵੀ ਵੱਡਾ ਮਾਫ਼ੀਆ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਤੁਸੀਂ ਸੁਸ਼ਾਂਤ ਸਿੰਘ ਰਾਜਪੂਤ ਦੇ ਦੁਨੀਆਂ ਤੋਂ ਚਲੇ ਜਾਣ ਦੀਆਂ ਖ਼ਬਰਾਂ ਸੁਣ ਰਹੇ ਹੋ ਅਤੇ ਇਹ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਆਪਣੇ ਸਾਹਮਣੇ ਇੱਕ ਜਵਾਨ ਜ਼ਿੰਦਗੀ ਨੂੰ ਜਾਂਦੇ ਦੇਖਣਾ ਕੋਈ ਸੌਖੀ ਗੱਲ ਨਹੀਂ ਹੈ , ਉਹ ਕੋਈ ਟਾਵਾਂ ਹੀ ਹੋਵੇਗਾ ਜੋ ਇਸ ਖ਼ਬਰ ਨੂੰ ਸੁਣ ਕੇ ਦੁਖੀ ਨਹੀਂ ਹੋਇਆ ਹੋਵੇਗਾ । ਪਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ‘ਚ ਕੋਈ ਗਾਇਕ, ਗੀਤਕਾਰ ਜਾਂ ਮਿਊਜ਼ਿਕ ਕਮਪੋਜ਼ਰ ਖ਼ੁਦਕੁਸ਼ੀ ਕਰ ਲਵੇ।

https://ptcnews-wp.s3.ap-south-1.amazonaws.com/wp-content/uploads/2020/06/WhatsApp-Image-2020-06-19-at-12.53.43-PM-1.jpeg

ਸੋਨੂੰ ਨਿਗਮ ਨੇ ਆਪਣੀ ਵੀਡੀਓ ‘ਚ ਸਾਫ਼ ਤੌਰ ‘ਤੇ ਜ਼ਾਹਿਰ ਕੀਤਾ ਕਿ ਸੰਗੀਤ ਦੀ ਦੁਨੀਆਂ ‘ਚ ਬਹੁਤ ਸਾਰੇ ਵੱਡੇ ਮਾਫ਼ੀਆ ਮੌਜੂਦ ਹਨ ਅਤੇ ਗਿਣੀਆਂ ਚੁਣੀਆਂ ਦੋ ਹੀ ਕੰਪਨੀਆਂ ਹਨ , ਜੋ ਇਹ ਤੈਅ ਕਰਦੀਆਂ ਹਨ ਕਿ ਇਹ ਸਿੰਗਰ ਗਾਏਗਾ ਤੇ ਇਹ ਨਹੀਂ ਗਾਏਗਾ । ਇੰਸਟਾਗ੍ਰਾਮ ‘ਤੇ ਵੀਡੀਓ ਜ਼ਰੀਏ ਕੀਤੇ ਖੁਲਾਸੇ ‘ਚ ਸੋਨੂੰ ਨਿਗਮ ਨੇ ਕਿਸੇ ਦਾ ਨਾਮ ਲਏ ਬਗੈਰ ਕਾਫੀ ਵੱਡੀਆਂ ਗੱਲਾਂ ਆਖੀਆਂ। ਉਹਨਾਂ ਨੇ ਕਿਹਾ ਕਿ ਮੇਰੇ ਨਾਲ ਅਜਿਹਾ ਹੋ ਸਕਦਾ ਹੈ ਕਿ ਮੈਂ ਜੋ ਗੀਤ ਗਾ ਰਿਹਾ ਹਾਂ ਉਸ ਬਾਰੇ ਕੋਈ- (ਇਸ਼ਾਰੇ ‘ਚ ਕਿਹਾ) ਕਿ ਉਹੀ ਐਕਟਰ ਜਿਹਨਾਂ ‘ਤੇ ਅੱਜਕੱਲ੍ਹ ਬਹੁਤ ਉਂਗਲੀਆਂ ਉੱਠ ਰਹੀਆਂ ਹਨ , ਉਹ ਬੋਲਣ ਕੇ ਇਸ ਤੋਂ ਨਾ ਗਵਾਓ।

 

View this post on Instagram

 

You might soon hear about Suicides in the Music Industry.

A post shared by Sonu Nigam (@sonunigamofficial) on

ਉਹਨਾਂ ਕਿਹਾ ਕਿ ਇਸ ਤਰ੍ਹਾਂ ਮੇਰੇ ਨਾਲ ਹੋਇਆ ਵੀ ਹੈ ਕਿ ਮੇਰੇ ਗਾਏ ਗੀਤ ਨੂੰ ਕਈ ਵਾਰ ਡੱਬ ਕੀਤਾ ਗਿਆ ਹੈ । ਸੋਨੂੰ ਨਿਗਮ ਨੇ ਸਾਫ਼ ਸ਼ਬਦਾਂ ‘ਚ ਕਿਹਾ ਕਿ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਇਸ ਤਰ੍ਹਾਂ ਕਿਸੇ ਵੱਲੋਂ ਅਭਿਜੀਤ ਸਿੰਘ ਨਾਲ ਵੀ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਇਹ ਬਹੁਤ ਬਦਕਿਸਮਤੀ ਵਾਲੀ ਗੱਲ ਹੈ । ਮੈਂ ਇਹ ਸਮਝਦਾ ਹਾਂ ਕਿ ਬਿਜ਼ਨਸ ਜ਼ਰੂਰੀ ਹੈ , ਪਰ ਸਾਰਿਆਂ ਨੂੰ ਲੱਗਦਾ ਹੈ ਕਿ ਪੂਰੇ ਬਿਜ਼ਨਸ ‘ਤੇ ਸਿਰਫ਼ ਸਾਡਾ ਸ਼ਾਸਨ ਹੋਵੇ ।

ਉਹਨਾਂ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਬਹੁਤ ਛੋਟੀ ਉਮਰ ‘ਚ ਇਸ ਇੰਡਸਟਰੀ ‘ਚ ਆਇਆ , ਪਰ ਸਭ ਦੇ ਚੰਗੁਲ ‘ਚੋਂ ਨਿਕਲ ਗਿਆ , ਪਰ ਜੋ ਨਵੇਂ ਬੱਚੇ ਆ ਰਹੇ ਹਨ ਉਹਨਾਂ ਲਈ ਇਹ ਬਹੁਤ ਮੁਸ਼ਿਕਲ ਹੈ । ਕਿੰਨੇ ਲੋਕਾਂ ਨਾਲ ਮੈਂ ਗੱਲ ਕਰਦਾ ਹਾਂ ਅਤੇ ਉਹ ਆਪਣੀਆਂ ਮੁਸ਼ਕਿਲਾਂ ਮੇਰੇ ਨਾਲ ਸਾਂਝੀਆਂ ਕਰਦੇ ਹਨ ।

ਸੋਨੂੰ ਨਿਗਮ ਅਨੁਸਾਰ ਨਿਰਮਾਤਾ , ਨਿਰਦੇਸ਼ਕ ਅਤੇ ਸੰਗੀਤਕਾਰ ਜੇਕਰ ਕਿਸੇ ਆਰਟਿਸਟ ਨਾਲ ਕੰਮ ਕਰਨਾ ਪਸੰਦ ਕਰਨਗੇ ਤਾਂ ਮਿਊਜ਼ਿਕ ਕੰਪਨੀ ਕਹੇਗੀ ਕਿ ਇਹ ਸਾਡਾ ਆਰਟਿਸਟ ਨਹੀਂ ਹੈ।’ ਉਹਨਾਂ ਕਿਹਾ ਕਿ ਕਦੇ-ਕਦੇ ਮੈਂ ਦੇਖਦਾ ਹਾਂ ਕਿ ਕਈ ਨਵੇਂ ਸੰਗੀਤਕਾਰ , ਨਵੇਂ ਗੀਤਕਾਰ, ਨਵੇਂ ਗਾਇਕ ਖੂਨ ਦੇ ਅੱਥਰੂ ਰੋਂਦੇ ਹਨ । ਜੇਕਰ ਉਹਨਾਂ ਨਾਲ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਯਕੀਨਨ ਉਹਨਾਂ ‘ਤੇ ( ਇਸ਼ਾਰੇ ‘ਚ ਕਿਸੇ ਨੂੰ ਸੰਬੋਧਿਤ ਕਰਦੇ ਹੋਏ ) ਹੀ ਉਂਗਲੀ ਉੱਠੇਗੀ ।’ ਉਹਨਾਂ ਨੇ ਅਜਿਹੇ ਲੋਕਾਂ ਬਾਰੇ ਕਿਹਾ ਕਿ ਥੋੜੀ ਦਿਆਲਤਾ ਅਤੇ ਇਨਸਾਨੀਅਤ ਦਿਖਾਓ ।