ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਨਹੀਂ ਚੱਲਣਗੇ ਡਰੋਨ, ਪੁਲਿਸ ਪ੍ਰਸ਼ਾਸਨ ਨੇ ਲਗਾਈ ਪਾਬੰਦੀ

Drone

ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਨਹੀਂ ਚੱਲਣਗੇ ਡਰੋਨ, ਪੁਲਿਸ ਪ੍ਰਸ਼ਾਸਨ ਨੇ ਲਗਾਈ ਪਾਬੰਦੀ ,ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਅੰਮ੍ਰਿਤਸਰ ਸਾਹਿਬ ਪੁਲਿਸ ਨੇ ਸ਼ਹਿਰ ‘ਚ ਡਰੋਨ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਦਰਅਸਲ, ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਆਸ-ਪਾਸ ਕਈ ਹੋਟਲ ਅਤੇ ਮੈਰਿਜ਼ ਪੈਲੇਸ ਹਨ ਅਤੇ ਅੰਮ੍ਰਿਤਸਰ ਸ਼ਹਿਰ ‘ਚ ਵੀ ਵੱਖ-ਵੱਖ ਥਾਵਾਂ ‘ਤੇ ਹੋਟਲ ਅਤੇ ਮੈਰਿਜ਼ ਪੈਲੇਸ ਹਨ, ਜਿਥੇ ਪਬਲਿਕ ਫੰਕਸ਼ਨਾਂ ਦੀ ਕਵਰਿੰਗ ਕਰਨ ਲਈ ਡਰੋਨਜ਼ ਦੀ ਵਰਤੋਂ ਕੀਤੀ ਜਾਂਦੀ ਹੈ।

Droneਜਿਨ੍ਹਾਂ ਦੀ ਆੜ ‘ਚ ਕੋਈ ਸਮਾਜ ਵਿਰੋਧੀ ਅਨਸਰ ਕਿਸੇ ਵੀ ਵੱਡੇ ਹਾਦਸੇ ਨੂੰ ਅੰਜ਼ਾਮ ਦੇ ਸਕਦੇ ਹਨ। ਇਸ ਲਈ ਜਗਮੋਹਨ ਸਿੰਘ, ਪੀ.ਪੀ.ਐੱਸ ਕਾਰਜਕਾਰੀ ਮੈਜਿਸਟ੍ਰੇਟ ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਜਪਤ ਫੌਜਦਾਰੀ-1973 ਦੀ ਧਾਰਾ ਅਧੀਨ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਡਰੋਨ ਚਲਾਉਣ ਦੀ ਪਾਬੰਦੀ ਲਗਾ ਦਿੱਤੀ ਹੈ।

ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸ਼੍ਰੀ ਸ਼੍ਰੀ ਰਵੀਸ਼ੰਕਰ

Droneਹੁਣ ਅੰਮ੍ਰਿਤਸਰ ਸ਼ਹਿਰ ‘ਚ ਵਿਆਹ-ਸਾਦੀਆਂ ਅਤੇ ਹੋਰ ਸਮਾਗਮਾਂ ‘ਚ ਡਰੋਨ ਦਾ ਇਸਤੇਮਾਲ ਨਹੀਂ ਹੋਵੇਗਾ। ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਧਾਰਾ 144 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।

-PTC News