Fri, Apr 26, 2024
Whatsapp

ਸ੍ਰੀ ਅਨੰਦਪੁਰ ਸਾਹਿਬ 'ਚ ਬੱਚਿਆਂ ਨੇ ਸਕੂਲ ਨੂੰ ਜੜਿਆ ਤਾਲਾ, ਜਾਣੋ ਕੀ ਹੈ ਪੂਰਾ ਮਾਮਲਾ

Written by  Shanker Badra -- November 14th 2018 11:03 AM
ਸ੍ਰੀ ਅਨੰਦਪੁਰ ਸਾਹਿਬ 'ਚ ਬੱਚਿਆਂ ਨੇ ਸਕੂਲ ਨੂੰ ਜੜਿਆ ਤਾਲਾ, ਜਾਣੋ ਕੀ ਹੈ ਪੂਰਾ ਮਾਮਲਾ

ਸ੍ਰੀ ਅਨੰਦਪੁਰ ਸਾਹਿਬ 'ਚ ਬੱਚਿਆਂ ਨੇ ਸਕੂਲ ਨੂੰ ਜੜਿਆ ਤਾਲਾ, ਜਾਣੋ ਕੀ ਹੈ ਪੂਰਾ ਮਾਮਲਾ

ਸ੍ਰੀ ਅਨੰਦਪੁਰ ਸਾਹਿਬ 'ਚ ਬੱਚਿਆਂ ਨੇ ਸਕੂਲ ਨੂੰ ਜੜਿਆ ਤਾਲਾ, ਜਾਣੋ ਕੀ ਹੈ ਪੂਰਾ ਮਾਮਲਾ:ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਥਿਤੀ ਉਸ ਵੇਲੇ ਗੰਭੀਰ ਬਣ ਗਈ ਜਦੋਂ ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਦੇ ਮੁੱਖ ਗੇਟ ਨੂੰ ਤਾਲਾ ਜੜ ਦਿੱਤਾ ਅਤੇ ਸਰਕਾਰ ਦੇ ਖਿਲਾਫ਼ ਅਧਿਆਪਕ ਨਾ ਹੋਣ ਲਈ ਜਮਕੇ ਨਾਅਰੇਬਾਜ਼ੀ ਕੀਤੀ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ।Sri Anandpur Sahib Children and villagers Lock school Given dharaaਅੱਜ ਸਵੇਰੇ ਸਕੂਲ ਖੁੱਲ੍ਹਣ ਦੇ ਸਮੇਂ ਪਹੁੰਚੇ ਆਦਰਸ਼ ਸਕੂਲ ਦੇ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨੇ ਜਿੱਥੇ ਸਕੂਲ ਨੂੰ ਤਾਲਾ ਜੜ੍ਹ ਦਿੱਤਾ, ਉੱਥੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਕਿਹਾ ਕਿ ਸਾਡੀਆਂ ਬੋਰਡ ਦੀਆਂ ਜਮਾਤਾਂ ਹਨ ਪਰ ਅਧਿਆਪਕ ਸਾਡੇ ਕੋਲ ਨਹੀਂ ਹਨ ,ਇਹੀ ਕਾਰਨ ਹੈ ਕਿ ਸਾਰਾ ਦਿਨ ਉਨ੍ਹਾਂ ਦੇ ਪੀਰੀਅਡ ਖਾਲੀ ਰਹਿੰਦੇ ਹਨ ਅਤੇ ਉਹ ਖਾਲੀ ਕਲਾਸਾਂ ਦੇ ਵਿਚ ਆ ਕੇ ਮੁੜ ਜਾਂਦੇ ਹਨ ,ਜਿੱਥੋਂ ਤੱਕ ਅਧਿਆਪਕਾਂ ਦੀ ਗੱਲ ਹੈ ਤਾਂ ਉਨ੍ਹਾਂ ਨੂੰ ਜਿੰਨੇ ਅਧਿਆਪਕ ਚਾਹੀਦੇ ਹਨ,ਉਸ ਨਾਲੋਂ ਅੱਧੇ ਅਧਿਆਪਕ ਵੀ ਨਹੀ ਰਹਿ ਗਏ ਹਨ ,ਜਿਸ ਕਰਕੇ ਉਨ੍ਹਾਂ ਦੀ ਪੜ੍ਹਾਈ ਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ ਹਾਲਾਂਕਿ ਇਸ ਸੰਬੰਧ ਵਿੱਚ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੂੰ ਵੀ ਮਿਲੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਹੈ।Sri Anandpur Sahib Children and villagers Lock school Given dharaaਉਧਰ ਅੱਜ ਜਦੋਂ ਬੱਚਿਆਂ ਦੇ ਮਾਪਿਆਂ ਅਤੇ ਬੱਚਿਆਂ ਵੱਲੋਂ ਕੀਤੀ ਇਸ ਕਾਰਵਾਈ ਦਾ ਮੈਨੇਜਮੈਂਟ ਨੂੰ ਅਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਤੁਰੰਤ ਰੋਪੜ ਤੋਂ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਅਧਿਆਪਕਾਂ ਨੂੰ ਨਾਲ ਲੈ ਕੇ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਮਨਾਉਣ ਲੱਗ ਪਏ।ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਆਰਜ਼ੀ ਪ੍ਰਬੰਧ ਅੱਜ ਹੀ ਕਰ ਰਹੇ ਹਾਂ ਜਦੋਂ ਕਿ ਪੱਕੇ ਪ੍ਰਬੰਧਾਂ ਦੇ ਲਈ ਜਲਦੀ ਤੋਂ ਜਲਦੀ ਲੋੜੀਂਦੀ ਚਾਰਾਜੋਈ ਕਰਕੇ ਇਸ ਸਮੱਸਿਆ ਨੂੰ ਪੱਕੇ ਤੌਰ ਤੇ ਖਤਮ ਕੀਤਾ ਜਾਵੇਗਾ।Sri Anandpur Sahib Children and villagers Lock school Given dharaaਜਦੋਂ ਇਸ ਸੰਬੰਧ ਵਿਚ ਸਕੂਲ ਦੀ ਪਿ੍ੰਸੀਪਲ ਰੁਚੀ ਗਰੋਵਰ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਲਗਾਤਾਰ ਇਸ ਸਮੱਸਿਆ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਰਹੇ ਹਨ ਅਤੇ ਜਲਦ ਹੀ ਸਮੱਸਿਆ ਦੇ ਹੱਲ ਹੋਣ ਦੀ ਉਮੀਦ ਹੈ ਪਰ ਸਕੂਲ ਦੇ ਬੱਚੇ ਅਤੇ ਸਮੂਹ ਮਾਪੇ ਆਪਣੀ ਜ਼ਿੱਦ ਤੇ ਅੜੇ ਹੋਏ ਸਨ ਅਤੇ ਅਧਿਆਪਕਾਂ ਦੀ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਹਰ ਹੀਲੇ ਭਰਵਾਉਣ ਦੇ ਲਈ ਬਾਜਿੱਦ ਸਨ। -PTCNews


Top News view more...

Latest News view more...