Fri, Apr 26, 2024
Whatsapp

ਸ਼੍ਰੀਦੇਵੀ ਦੀ ਮੌਤ ਬਾਰੇ ਹੋਇਆ ਵੱਡਾ ਖੁਲਾਸਾ, ਕਾਰਡਿਕ ਅਰੈਸਟ ਨਾਲ ਨਹੀਂ ਹੋਈ ਮੌਤ 

Written by  Joshi -- February 26th 2018 04:51 PM -- Updated: February 26th 2018 05:52 PM
ਸ਼੍ਰੀਦੇਵੀ ਦੀ ਮੌਤ ਬਾਰੇ ਹੋਇਆ ਵੱਡਾ ਖੁਲਾਸਾ, ਕਾਰਡਿਕ ਅਰੈਸਟ ਨਾਲ ਨਹੀਂ ਹੋਈ ਮੌਤ 

ਸ਼੍ਰੀਦੇਵੀ ਦੀ ਮੌਤ ਬਾਰੇ ਹੋਇਆ ਵੱਡਾ ਖੁਲਾਸਾ, ਕਾਰਡਿਕ ਅਰੈਸਟ ਨਾਲ ਨਹੀਂ ਹੋਈ ਮੌਤ 

Sri Devi Death, Forensic report says actor died of accidental drowning: ਸ਼੍ਰੀਦੇਵੀ ਦੀ ਮੌਤ ਬਾਰੇ ਵੱਡਾ ਖੁਲਾਸਾ ਹੋਇਆ ਹੈ ਅਤੇ ਫੋਰੈਂਸਿਕ ਰਿਪੋਰਟ ਸਾਹਮਣੇ ਆਈ ਹੈ ਕਿ ਇਹ ਹਾਦਸਾ ਕਾਰਡਿਕ ਅਰੈਸਟ ਨਾਲ ਨਹੀਂ, ਬਲਕਿ ਅਦਾਕਾਰਾ ਦੀ ਮੌਤ ਡੁੱਬਣ ਕਾਰਨ ਹੋਈ ਹੈ। ਨਿਉਜ਼ ਏਜੰਸੀ ਏ.ਐਨ.ਆਈ ਨੇ ਗੁਲਫ ਨਿਊਜ਼ ਦਾ ਹਵਾਲਾ ਦਿੰਦੇ ਹੋਏ ਇਹ ਖਬਰ ਟਵੀਟ ਕੀਤੀ ਹੈ।

ਫੋਰੈਂਸਿਕ ਵਿਭਾਗ ਦੁਆਰਾ ਦੁਬਈ, 'ਚ ਦਿੱਤੀ ਗਈ ਜਾਣਕਾਰੀ ਅਨੁਸਾਰ ਸ੍ਰੀਦੇਵੀ ਬੇਹੋਸ਼ ਕੇ ਬਾਥਟੱਬ ਵਿੱਚ ਡਿੱਗ ਗਈ, ਜਿੱਥੇ ਡੁੱਬਣ ਕਾਰਨ ਉਹਨਾਂ ਦੀ ਮੌਤ ਹੋ ਗਈ। ਸ਼੍ਰੀਦੇਵੀ ਦੇ ਸਰੀਰ ਵਿਚੋਂ ਸ਼ਰਾਬ ਦੇ ਅੰਸ਼ ਵੀ ਮਿਲੇ ਹਨ।
ਖਬਰਾਂ ਮੁਤਾਬਕ, ਸ਼੍ਰੀ ਦੇਵੀ ਆਪਣੇ ਪਤੀ ਬੋਨੀ ਕਪੂਰ ਨਾਲ ਦੁਬਈ ਵਿਚ ਡਿਨਰ 'ਤੇ ਜਾਣ ਲਈ ਤਿਆਰ ਹੋ ਰਹੀ ਸੀ।
ਤਿਆਰ ਹੋਣ ਲਈ ਜਦੋਂ ਉਹ ਵਾਸ਼ਰੂਮ ਗਈ ਤਾਂ ਕਾਫੀ ਦੇਰ ਵਾਪਿਸ ਨਾ ਆਉਣ ਤੋਂ ਬਾਅਦ ਤਾਂ ਪਤੀ ਬੋਨੀ ਕਪੂਰ ਨੇ ਦਰਵਾਜ਼ਾ ਖੜਕਾਇਆ, ਜਿੱਥੇ ਉਹਨਾਂ ਨੂੰ ਸ਼੍ਰੀਦੇਵੀ ਬਾਥਟੱਬ 'ਚ ਡਿੱਗੀ ਹੋਈ ਮਿਲੀ। ਉਹਨਾਂ ਨੇ ਸ਼੍ਰੀਦੇਵੀ ਨੂੰ ਹਿਲਾਉਣ ਜੁਲਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਾ ਹੋਣ 'ਤੇ ਤਾਂ ਉਹਨਾਂ ਨੇ ਇਕ ਦੋਸਤ ਨੂੰ ਬੁਲਾਇਆ ਅਤੇ ਉਸ ਤੋਂ ਬਾਅਦ ਉਸ ਨੇ ਸਵੇਰੇ 9 ਵਜੇ ਪੁਲਿਸ ਨੂੰ ਸੂਚਿਤ ਕੀਤਾ," ਰਿਪੋਰਟ ਵਿਚ ਇਕ ਸਰੋਤ ਦੇ ਹਵਾਲੇ ਨਾਲ ਕਿਹਾ ਗਿਆ ਹੈ। ਸਦਮੇ 'ਚ ਆਏ ਪਰਿਵਾਰ ਨੇ ਕਿਹਾ ਕਿ ਸ਼੍ਰੀਦੇਵੀ ਨੂੰ ਕੋਈ ਦਿਲ ਦੀ ਬਿਮਾਰੀ ਨਹੀਂ ਸੀ।
ਸ਼੍ਰੀਦੇਵੀ ਦਾ ਸ਼ਨੀਵਾਰ ਦੀ ਰਾਤ ਨੂੰ 54 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿਹਾਂਤ ਹੋ ਗਿਆ। ਮੌਤ ਦੇ ਸਮੇਂ ਸ੍ਰੀਦੇਵੀ ਆਪਣੇ ਪਤੀ ਬੋਨੀ ਕਪੂਰ ਅਤੇ ਪੁੱਤਰੀ ਖੁਸ਼ੀ ਨਾਲ ਸੀ। ਇਸ ਖਬਰ ਦੀ ਸੰਜੈ ਕਪੂਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ “ਹਾਂ, ਇਹ ਸੱਚ ਹੈ ਕਿ ਸ੍ਰੀਦੇਵ ਦੀ ਮੌਤ ਹੋ ਗਈ ਹੈ। ਮੈਂ ਇੱਥੇ ਹੀ ਉਤਰਿਆ, ਮੈਂ ਦੁਬਈ ਵਿੱਚ ਸੀ ਅਤੇ ਹੁਣ ਮੈਂ ਵਾਪਿਸ ਵਾਪਸ ਜਾ ਰਿਹਾ ਹਾਂ। ਇਹ ਲਗਭਗ 11.00-11.30 ਦੇ ਕਰੀਬ ਵਾਪਰਿਆ। ਮੈਨੂੰ ਅਜੇ ਹੋਰ ਵੇਰਵੇ ਨਹੀਂ ਮਿਲੇ, “ਸੰਜੇ ਨੇ ਪੁਸ਼ਟੀ ਕੀਤੀ। —PTC News

Top News view more...

Latest News view more...