Sat, Apr 27, 2024
Whatsapp

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹੇ ਕਿਵਾੜ ,ਪਵਿੱਤਰ ਅਸਥਾਨ ਦੇ ਕਰੋ ਦਰਸ਼ਨ ,ਦੇਖੋ Live

Written by  Shanker Badra -- June 01st 2019 10:41 AM -- Updated: June 01st 2019 11:05 AM
ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹੇ ਕਿਵਾੜ ,ਪਵਿੱਤਰ ਅਸਥਾਨ ਦੇ ਕਰੋ ਦਰਸ਼ਨ ,ਦੇਖੋ Live

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹੇ ਕਿਵਾੜ ,ਪਵਿੱਤਰ ਅਸਥਾਨ ਦੇ ਕਰੋ ਦਰਸ਼ਨ ,ਦੇਖੋ Live

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹੇ ਕਿਵਾੜ ,ਪਵਿੱਤਰ ਅਸਥਾਨ ਦੇ ਕਰੋ ਦਰਸ਼ਨ ,ਦੇਖੋ Live:ਚੰਡੀਗੜ੍ਹ : ਹਿਮਾਲਿਆ 'ਚ ਸਥਿਤ ਵਿਸ਼ਵ ਪ੍ਰਸਿੱਧ ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਪਵਿੱਤਰ ਅਸਥਾਨ ਦੇ ਕਿਵਾੜ ਅੱਜ ਸੰਗਤਾਂ ਲਈ ਖੋਲ੍ਹ ਦਿੱਤੇ ਗਏ ਹਨ।ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਅਜੇ ਵੀ ਬਰਫ ਜੰਮੀ ਹੋਈ ਹੈ ਪਰ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਬਰਫ ਨੂੰ ਕੱਟ ਕੇ ਗੁਰਦੁਆਰੇ ਨੂੰ ਜਾਣ ਲਈ ਰਸਤਾ ਬਣਾਇਆ ਗਿਆ ਹੈ।ਜਿਸ ਕਰਕੇ ਅੱਜ ਸੰਗਤਾਂ ਦਾ ਪਹਿਲਾਂ ਜਥਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗੁਰਦੁਆਰਾ ਸਾਹਿਬ ਪੁੱਜਾ ਹੈ। [caption id="attachment_302294" align="aligncenter" width="300"] Sri Hemkund Sahib Sahib Yatra 2019 Today Start , See Live ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹੇ ਕਿਵਾੜ ,ਪਵਿੱਤਰ ਅਸਥਾਨ ਦੇ ਕਰੋ ਦਰਸ਼ਨ ,ਦੇਖੋ Live[/caption] ਜਾਣਕਾਰੀ ਮੁਤਾਬਕ 29 ਮਈ ਨੂੰ ਗੁਰਦੁਆਰਾ ਗੋਬਿੰਦ ਘਾਟ ਵਿਖੇ ਸਾਲਾਨਾ ਯਾਤਰਾ ਦੀ ਸ਼ੁਰੂਆਤ ਲਈ ਆਖੰਡ ਪਾਠ ਸ਼ੁਰੂ ਹੋਇਆ ਸੀ ,ਜਿਸ ਦਾ 31 ਮਈ ਨੂੰ ਭੋਗ ਪਿਆ ਹੈ ਅਤੇ ਪਹਿਲੀ ਜੂਨ ਯਾਨੀ ਅੱਜ ਸਵੇਰੇ ਗੁਰਦੁਆਰਾ ਸਾਹਿਬ ਦੇ ਕਿਵਾੜ ਖੁੱਲ੍ਹਣ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੈ।ਇਸ ਦੌਰਾਨ ਸਿੱਖ ਸੰਗਤਾਂ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਰਹੀਆਂ ਹਨ।ਉਥੇ ਹੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸੱਟ ਵੱਲੋਂ ਯਾਤਰਾ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।ਜੋਤੀ ਸਰੋਵਰ ਦੇ ਨਾਂ ਨਾਲ ਜਾਣੀ ਜਾਂਦੀ ਪ੍ਰਾਚੀਨ ਝੀਲ ਵੀ ਬਰਫ਼ ਨਾਲ ਢੱਕੀ ਨਜ਼ਰ ਆ ਰਹੀ ਹੈ ਤੇ ਓਥੇ ਕੜਾਕੇ ਦੀ ਠੰਢ ਪੈ ਰਹੀ ਹੈ। [caption id="attachment_302304" align="aligncenter" width="300"] Sri Hemkund Sahib Yatra 2019 Today Start , See Live
ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹੇ ਕਿਵਾੜ ,ਪਵਿੱਤਰ ਅਸਥਾਨ ਦੇ ਕਰੋ ਦਰਸ਼ਨ ,ਦੇਖੋ Live[/caption] ਦੱਸ ਦੇਈਏ ਕਿ ਪੀਟੀਸੀ ਨੈੱਟਵਰਕ ਵੱਲੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ।ਜਿਸ ਦੇ ਲਈ ਸਵੇਰੇ 10 ਵਜੇ ਤੋਂ ਸੰਗਤਾਂ PTC News ਅਤੇ PTC Simran ਚੈਨਲ ‘ਤੇ ਘਰ ਬੈਠਿਆਂ ਗੁਰਬਾਣੀ ਸਰਵਣ ਕਰ ਸਕਣਗੀਆਂ ਹਨ। [caption id="attachment_302303" align="aligncenter" width="300"] Sri Hemkund Sahib Yatra 2019 Today Start , See Live
ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹੇ ਕਿਵਾੜ ,ਪਵਿੱਤਰ ਅਸਥਾਨ ਦੇ ਕਰੋ ਦਰਸ਼ਨ ,ਦੇਖੋ Live[/caption] ਜ਼ਿਕਰਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਗੋਬਿੰਦਘਾਟ ਤੋਂ 21 ਕਿਲੋਮੀਟਰ ਦੂਰ ਅਤੇ ਸਮੁੰਦਰੀ ਤਲ ਤੋਂ 15000 ਫੁੱਟ ਦੀ ਉਚਾਈ 'ਤੇ ਇਕ ਝੀਲ ਦੇ ਕਿਨਾਰੇ ਸਥਿਤ ਹੈ।ਸਰਦੀਆਂ 'ਚ ਭਾਰੀ ਬਰਫਬਾਰੀ ਅਤੇ ਭਿਅੰਕਰ ਠੰਡ ਦੀ ਲਪੇਟ 'ਚ ਰਹਿਣ ਕਾਰਨ ਗੁਰਦੁਆਰਾ ਸਾਹਿਬ ਨੂੰ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਜਾਂਦਾ ਹੈ, ਜੋ ਜੂਨ 'ਚ ਦੁਬਾਰਾ ਖੋਲ੍ਹ ਦਿੱਤਾ ਜਾਂਦਾ ਹੈ। -PTCNews


Top News view more...

Latest News view more...