Sat, Apr 27, 2024
Whatsapp

ਸ੍ਰੀ ਮੁਕਤਸਰ ਸਾਹਿਬ : ਨੌਜਵਾਨ ਕਰਦਾ ਸੀ ਹੇਅਰ ਕਟਿੰਗ ਦਾ ਕੰਮ , ਨਸ਼ੇ ਦੀ ਲੱਤ ਨੇ ਲਈ ਜਾਨ

Written by  Shanker Badra -- April 08th 2019 03:00 PM
ਸ੍ਰੀ ਮੁਕਤਸਰ ਸਾਹਿਬ : ਨੌਜਵਾਨ ਕਰਦਾ ਸੀ ਹੇਅਰ ਕਟਿੰਗ ਦਾ ਕੰਮ , ਨਸ਼ੇ ਦੀ ਲੱਤ ਨੇ ਲਈ ਜਾਨ

ਸ੍ਰੀ ਮੁਕਤਸਰ ਸਾਹਿਬ : ਨੌਜਵਾਨ ਕਰਦਾ ਸੀ ਹੇਅਰ ਕਟਿੰਗ ਦਾ ਕੰਮ , ਨਸ਼ੇ ਦੀ ਲੱਤ ਨੇ ਲਈ ਜਾਨ

ਸ੍ਰੀ ਮੁਕਤਸਰ ਸਾਹਿਬ : ਨੌਜਵਾਨ ਕਰਦਾ ਸੀ ਹੇਅਰ ਕਟਿੰਗ ਦਾ ਕੰਮ , ਨਸ਼ੇ ਦੀ ਲੱਤ ਨੇ ਲਈ ਜਾਨ:ਸ੍ਰੀ ਮੁਕਤਸਰ ਸਾਹਿਬ : ਪੰਜਾਬ ਵਿੱਚ ਹਰ ਰੋਜ਼ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ।ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਦਾਅਵੇ ਅਤੇ ਡੇਪੋ ਬਣਾਕੇ ਕੇ ਪਿੰਡਾਂ ‘ਚ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਦੇ ਦਾਅਵੇ ਪੂਰੇ ਪੰਜਾਬ ‘ਚ ਪੂਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਏ ਹਨ।ਪਿਛਲੇ ਕੁੱਝ ਸਮੇਂ ਤੋਂ ਪੰਜਾਬ ‘ਚ ਨਸ਼ੇ ਦੀ ਆਮਦ ਵਧਦੀ ਜਾ ਰਹੀ ਹੈ।ਜਿਸ ਦੌਰਾਨ ਪੰਜਾਬ ਦੀ ਨੌਜਵਾਨ ਪੀੜੀ ਦਿਨੋ ਦਿਨ ਇਸ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ। [caption id="attachment_280091" align="aligncenter" width="300"]Sri Muktsar Sahib drug overdose Due young man Death ਸ੍ਰੀ ਮੁਕਤਸਰ ਸਾਹਿਬ : ਨੌਜਵਾਨ ਕਰਦਾ ਸੀ ਹੇਅਰ ਕਟਿੰਗ ਦਾ ਕੰਮ , ਨਸ਼ੇ ਦੀ ਲੱਤ ਨੇ ਲਈ ਜਾਨ[/caption] ਨਸ਼ੇ ਦੇ ਕਾਰਨ ਹੁਣ ਤੱਕ ਅਨੇਕਾਂ ਹੀ ਨੌਜਵਾਨਾਂ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।ਅਜਿਹਾ ਹੀ ਇਕ ਤਾਜ਼ਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਂਬੱਧਰ 'ਚ ਸਾਹਮਣੇ ਆਇਆ ਹੈ ,ਜਿਥੇ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਿਤਪਾਲ ਸਿੰਘ ਪਿਰਥੀ (30) ਵਜੋਂ ਹੋਈ ਹੈ। [caption id="attachment_280090" align="aligncenter" width="300"]Sri Muktsar Sahib drug overdose Due young man Death ਸ੍ਰੀ ਮੁਕਤਸਰ ਸਾਹਿਬ : ਨੌਜਵਾਨ ਕਰਦਾ ਸੀ ਹੇਅਰ ਕਟਿੰਗ ਦਾ ਕੰਮ , ਨਸ਼ੇ ਦੀ ਲੱਤ ਨੇ ਲਈ ਜਾਨ[/caption] ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਪ੍ਰਿਤਪਾਲ ਸਿੰਘ ਹੇਅਰ ਕਟਿੰਗ ਦਾ ਕੰਮ ਕਰਦਾ ਸੀ ਅਤੇ ਚਿੱਟੇ ਦਾ ਸੇਵਨ ਕਰਦਾ ਸੀ।ਇਸ ਘਟਨਾ ਤੋਂ ਬਾਅਦ ਮ੍ਰਿਤਕ ਦੀ ਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪਿੰਡ ਦਾ ਹੀ ਇਕ ਨੌਜਵਾਨ ਉਸ ਨੂੰ ਉਸ ਦੀ ਦੁਕਾਨ ਤੋਂ ਲੈ ਗਿਆ ਸੀ ਅਤੇ ਦੁਪਹਿਰ ਬਾਅਦ ਨਸ਼ੇ ਦੀ ਹਾਲਤ 'ਚ ਉਸਨੂੰ ਘਰ ਛੱਡ ਗਿਆ। [caption id="attachment_280092" align="aligncenter" width="300"]Sri Muktsar Sahib drug overdose Due young man Death ਸ੍ਰੀ ਮੁਕਤਸਰ ਸਾਹਿਬ : ਨੌਜਵਾਨ ਕਰਦਾ ਸੀ ਹੇਅਰ ਕਟਿੰਗ ਦਾ ਕੰਮ , ਨਸ਼ੇ ਦੀ ਲੱਤ ਨੇ ਲਈ ਜਾਨ[/caption] ਜਿਸ ਤੋਂ ਬਾਅਦ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ ਹੈ।ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਬਾਰਾਤ ਲੈ ਕੇ ਪਹੁੰਚਿਆ ਲਾੜਾ , ਕੁੜੀ ਵਾਲਿਆਂ ਨੇ ਇੱਟਾਂ-ਰੋੜਿਆਂ ਨਾਲ ਬਾਰਾਤੀਆਂ ਦੀ ਕੀਤੀ ਸੇਵਾ ,ਜਾਣੋਂ ਪੂਰਾ ਮਾਮਲਾ -PTCNews


Top News view more...

Latest News view more...