Sat, Apr 27, 2024
Whatsapp

ਇੱਥੇ ਕੁੜੀ ਦੇ ਰਿਸ਼ਤੇਦਾਰਾਂ ਨੇ ਹੀ ਨਾਬਾਲਗ ਲੜਕੀ ਦਾ ਕਰਵਾ ਦਿੱਤਾ ਜ਼ਬਰਦਸਤੀ ਵਿਆਹ , ਕੀਤਾ ਜਬਰ ਜਨਾਹ

Written by  Shanker Badra -- February 12th 2019 07:02 PM
ਇੱਥੇ ਕੁੜੀ ਦੇ ਰਿਸ਼ਤੇਦਾਰਾਂ ਨੇ ਹੀ ਨਾਬਾਲਗ ਲੜਕੀ ਦਾ ਕਰਵਾ ਦਿੱਤਾ ਜ਼ਬਰਦਸਤੀ ਵਿਆਹ , ਕੀਤਾ ਜਬਰ ਜਨਾਹ

ਇੱਥੇ ਕੁੜੀ ਦੇ ਰਿਸ਼ਤੇਦਾਰਾਂ ਨੇ ਹੀ ਨਾਬਾਲਗ ਲੜਕੀ ਦਾ ਕਰਵਾ ਦਿੱਤਾ ਜ਼ਬਰਦਸਤੀ ਵਿਆਹ , ਕੀਤਾ ਜਬਰ ਜਨਾਹ

ਇੱਥੇ ਕੁੜੀ ਦੇ ਰਿਸ਼ਤੇਦਾਰਾਂ ਨੇ ਹੀ ਨਾਬਾਲਗ ਲੜਕੀ ਦਾ ਕਰਵਾ ਦਿੱਤਾ ਜ਼ਬਰਦਸਤੀ ਵਿਆਹ , ਕੀਤਾ ਜਬਰ ਜਨਾਹ:ਸ੍ਰੀ ਮੁਕਤਸਰ ਸਾਹਿਬ : ਬੀਤੇ ਦਿਨੀਂ ਲੁਧਿਆਣਾ ਵਿਖੇ ਇੱਕ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜਗਤ ਸਿੰਘ ਵਾਲਾ ਵਿਖੇ ਨਾਬਾਲਗ ਲੜਕੀ ਨਾਲ ਜ਼ਬਰਦਸਤੀ ਵਿਆਹ ਅਤੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ।ਜਿੱਥੇ ਨਾਬਾਲਗ ਲੜਕੀ ਨਾਲ ਜ਼ਬਰ ਵਿਆਹ ਕਰਨ ਦੇ ਮਾਮਲੇ 'ਚ 5 ਦੋਸ਼ੀਆਂ ਨੂੰ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਹੈ। [caption id="attachment_255322" align="aligncenter" width="300"]Sri Muktsar Sahib Minor girl Forced wedding After Rape ਇੱਥੇ ਕੁੜੀ ਦੇ ਰਿਸ਼ਤੇਦਾਰਾਂ ਨੇ ਹੀ ਨਾਬਾਲਗ ਲੜਕੀ ਦਾ ਕਰਵਾ ਦਿੱਤਾ ਜ਼ਬਰਦਸਤੀ ਵਿਆਹ , ਕੀਤਾ ਜਬਰ ਜਨਾਹ[/caption] ਜਾਣਕਾਰੀ ਅਨੁਸਾਰ ਇਹ ਘਟਨਾ 10 ਜਨਵਰੀ ਦੀ ਰਾਤ ਉਸ ਸਮੇਂ ਵਾਪਰੀ, ਜਦੋਂ ਪੀੜਤ ਲੜਕੀ ਦੇ ਪਿਤਾ ਅਤੇ ਭਰਾ ਖੇਤ 'ਚ ਪਾਣੀ ਲਾਉਣ ਗਏ ਸਨ ਅਤੇ ਉਹ ਆਪਣੇ ਮਾਤਾ ਨਾਲ ਘਰ ਹੀ ਸੀ।ਉਸ ਦੀ ਮਾਤਾ ਦਵਾਈ ਲੈਣ ਦੇ ਬਾਅਦ ਸੋ ਗਈ ਸੀ।ਇਸ ਤੋਂ ਬਾਅਦ ਰਾਤ ਦੇ ਕਰੀਬ 11 ਵਜੇ ਉਸ ਦੀ ਮਾਸੀ ਤੇ ਮਾਮਾ ਆਪਣੀ ਪਤਨੀ ਤੇ ਭਰਾ ਨਾਲ ਉਨ੍ਹਾਂ ਦੇ ਘਰ ਦਾਖ਼ਲ ਹੋਏ ਅਤੇ ਉਸ ਨੂੰ ਰੁਮਾਲ ਨਾਲ ਨਸ਼ੀਲੀ ਦਵਾਈ ਸੁਘਾ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। [caption id="attachment_255320" align="aligncenter" width="300"]Sri Muktsar Sahib Minor girl Forced wedding After Rape ਇੱਥੇ ਕੁੜੀ ਦੇ ਰਿਸ਼ਤੇਦਾਰਾਂ ਨੇ ਹੀ ਨਾਬਾਲਗ ਲੜਕੀ ਦਾ ਕਰਵਾ ਦਿੱਤਾ ਜ਼ਬਰਦਸਤੀ ਵਿਆਹ , ਕੀਤਾ ਜਬਰ ਜਨਾਹ[/caption] ਇਸ ਤੋਂ ਬਾਅਦ ਅਗਲੇ ਦਿਨ ਸਵੇਰੇ ਰਸਾਲ ਸਿੰਘ ਨਾਂਅ ਦੇ ਵਿਅਕਤੀ ਨਾਲ ਗੁਰਦੁਆਰਾ ਸਾਹਿਬ 'ਚ ਉਸ ਦਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ।ਪੀੜਤ ਲੜਕੀ ਨੇ ਦੱਸਿਆ ਕਿ ਰਸਾਲ ਸਿੰਘ ਉਸ ਦੀ ਮਰਜ਼ੀ ਦੇ ਖਿਲਾਫ਼ ਉਸ ਨਾਲ ਜਬਰ ਜਨਾਹ ਕਰਦਾ ਰਿਹਾ ਸੀ।ਇਸ ਘਟਨਾ ਤੋਂ ਬਾਅਦ 17 ਸਾਲਾ ਪੀੜਤ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। [caption id="attachment_255323" align="aligncenter" width="300"]Sri Muktsar Sahib Minor girl Forced wedding After Rape ਇੱਥੇ ਕੁੜੀ ਦੇ ਰਿਸ਼ਤੇਦਾਰਾਂ ਨੇ ਹੀ ਨਾਬਾਲਗ ਲੜਕੀ ਦਾ ਕਰਵਾ ਦਿੱਤਾ ਜ਼ਬਰਦਸਤੀ ਵਿਆਹ , ਕੀਤਾ ਜਬਰ ਜਨਾਹ[/caption] ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ 'ਤੇ ਉਸ ਦੀ ਮਾਸੀ ਅਮਨਦੀਪ ਕੌਰ ਉਰਫ਼ ਅਮਨੀ, ਮਾਮਾ ਗੁਰਪ੍ਰੀਤ ਸਿੰਘ, ਮਾਮੀ ਵੀਰਪਾਲ ਕੌਰ ਅਤੇ ਭੀਤਾ ਸਿੰਘ ਤੇ ਰਸਾਲ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। -PTCNews


Top News view more...

Latest News view more...