Sat, Apr 27, 2024
Whatsapp

ਸ੍ਰੀ ਮੁਕਤਸਰ ਸਾਹਿਬ : 10ਵੀਂ ਜਮਾਤ 'ਚੋਂ ਫੇਲ੍ਹ ਹੋਏ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

Written by  Shanker Badra -- November 02nd 2020 09:19 PM -- Updated: November 02nd 2020 09:20 PM
ਸ੍ਰੀ ਮੁਕਤਸਰ ਸਾਹਿਬ : 10ਵੀਂ ਜਮਾਤ 'ਚੋਂ ਫੇਲ੍ਹ ਹੋਏ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ : 10ਵੀਂ ਜਮਾਤ 'ਚੋਂ ਫੇਲ੍ਹ ਹੋਏ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ : 10ਵੀਂ ਜਮਾਤ 'ਚੋਂ ਫੇਲ੍ਹ ਹੋਏ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ:ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੜ੍ਹੇਵਾਨ ਦੇ 16 ਸਾਲਾ ਨੌਜਵਾਨ ਨੇ ਸੀਬੀਐਸਈ ਦੀ ਦਸਵੀਂ ਜਮਾਤ ਦੇ ਗਣਿੱਤ ਵਿਸ਼ੇ 'ਚੋਂ ਦੁਬਾਰਾ ਕੰਪਾਰਟਮੈਂਟ ਆਉਣ 'ਤੇ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਹਰਿੰਦਰ ਸਿੰਘ (16) ਵਾਸੀ ਪਿੰਡ ਚੜ੍ਹੇਵਾਨ , ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। [caption id="attachment_445844" align="aligncenter" width="273"]Sri Muktsar Sahib: Student failed 10th class shot himself dead ਸ੍ਰੀ ਮੁਕਤਸਰ ਸਾਹਿਬ : 10ਵੀਂ ਜਮਾਤ 'ਚੋਂ ਫੇਲ੍ਹ ਹੋਏ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ[/caption] ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਹਰਿੰਦਰ ਸਿੰਘ ਸੀਬੀਐਸਈ ਦੇ ਦਸਵੀਂ ਜਮਾਤ ਵਿੱਚੋਂ ਕੰਪਾਰਟਮੈਂਟ ਆਉਣ ਕਰਕੇ ਪ੍ਰੇਸ਼ਾਨ ਸੀ ਤੇ ਅੱਜ ਸਵੇਰ ਤੋਂ ਘਰੋਂ ਗਾਇਬ ਸੀ। ਜਦੋਂ ਪਰਿਵਾਰ ਵਾਲੇ ਉਸਨੂੰ ਲੱਭਦੇ ਹੋਏ ਬਾਅਦ ਦੁਪਹਿਰ ਘਰ ਦੀ ਛੱਤ 'ਤੇ ਗਏ ਤਾਂ ਉਥੇ ਉਹ ਜ਼ਖਮੀ ਹਾਲਤ 'ਚ ਪਿਆ ਮਿਲਿਆ। [caption id="attachment_445845" align="aligncenter" width="300"]Sri Muktsar Sahib: Student failed 10th class shot himself dead ਸ੍ਰੀ ਮੁਕਤਸਰ ਸਾਹਿਬ : 10ਵੀਂ ਜਮਾਤ 'ਚੋਂ ਫੇਲ੍ਹ ਹੋਏ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ[/caption] ਗੋਲੀ ਮ੍ਰਿਤਕ ਦੇ ਦਿਲ 'ਚ ਸਿੱਧੀ ਲੱਗੀ ਸੀ। ਸੂਤਰਾਂ ਅਨੁਸਾਰ ਹਰਿੰਦਰ ਸਿੰਘ ਨੇ 12 ਬੋਰ ਬੰਦੂਕ ਆਪਣੀ ਛਾਤੀ ਉਪਰ ਰੱਖਕੇ ਪੈਰ ਦੇ ਅੰਗੂਠੇ ਨਾਲ ਗੋਲੀ ਚਲਾਈ ਸੀ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਪਿੰਡ ਤੋਂ ਬਾਹਰ ਢਾਣੀ ਵਿੱਚ ਰਹਿੰਦੇ ਸਨ। [caption id="attachment_445843" align="aligncenter" width="298"]Sri Muktsar Sahib: Student failed 10th class shot himself dead ਸ੍ਰੀ ਮੁਕਤਸਰ ਸਾਹਿਬ : 10ਵੀਂ ਜਮਾਤ 'ਚੋਂ ਫੇਲ੍ਹ ਹੋਏ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ[/caption] ਜਦੋਂਪਰਿਵਾਰਿਕ ਮੈਂਬਰ ਹਰਿੰਦਰ ਸਿੰਘ ਨੂੰ ਜ਼ਖਮੀ ਹਾਲਤ 'ਚ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿੱਚ ਲੈ ਕੇ ਆਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਕਰ ਦਿੱਤਾ। ਥਾਣਾ ਸਦਰ ਦੇ ਐਸਐਚਓ ਪ੍ਰੇਮ ਨਾਥ ਨੇ ਦੱਸਿਆ ਕਿ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। -PTCNews educare


Top News view more...

Latest News view more...