ਪੰਜਾਬ

ਸ੍ਰੀ ਸਾਈ ਵੂਮੈਨ ਐਡ ਚਿਲਡਰਨ ਵੈਲਫੇਅਰ ਟਰਸਟ ਦਾ ਵਫ਼ਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

By Riya Bawa -- July 03, 2022 2:36 pm -- Updated:July 03, 2022 2:37 pm

ਅੰਮ੍ਰਿਤਸਰ: ਸ੍ਰੀ ਸਾਈ ਵੂਮੈਨ ਐਡ ਚਿਲਡਰਨ ਵੈਲਫੇਅਰ ਟਰਸਟ ਦਾ 28 ਮੈਬਰੀ ਵਫਦ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ। ਇੱਥੇ ਉਨ੍ਹਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਵਿਸ਼ਵ ਸਾਂਤੀ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਇਸ ਵਫਦ ਦੇ ਆਗੂ ਬ੍ਰਿਜ ਮੋਹਨ ਸੁੱਦ ਨੇ ਦੱਸਿਆ ਕਿ ਵਿਸ਼ਵ ਭਰ ਦੇ ਦੇਸ਼ ਜੋ ਕਿ ਤੀਸਰੇ ਵਿਸ਼ਵ ਯੁਧ ਵੱਲ ਵੱਧ ਰਹੇ ਹਨ ਅਤੇ ਹਰ ਪਾਸੇ ਅਸ਼ਾਂਤੀ ਅਤੇ ਹਿੰਸਾ ਦਾ ਮਾਹੌਲ ਬਣਦਾ ਜਾ ਰਿਹਾ ਹੈ।

asr

ਇਸ ਲਈ  ਸ੍ਰੀ ਸਾਈ ਵੂਮੈਨ ਐਡ ਚਿਲਡਰਨ ਵੈਲਫੇਅਰ ਟਰਸਟ ਦਾ ਵਫਦ ਦੇ 28 ਮੈਂਬਰ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਾਂ ਅਤੇ ਸਰਬਤ ਦੇ ਭਲੇ ਦੇ ਨਾਲ ਨਾਲ ਵਿਸ਼ਵ ਸਾਂਤੀ ਦੀ ਅਰਦਾਸ ਵੀ ਕੀਤੀ ਗਈ ਹੈ।

asr

ਇਹ ਵੀ ਪੜ੍ਹੋ: ਸੋਮਵਾਰ ਨੂੰ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਥਾਰ; ਪੰਜਾਬ ਨੂੰ ਮਿਲਣਗੇ 5 ਹੋਰ ਮੰਤਰੀ

ਇਹ ਵਫਦ ਅਹਿਮਦਾਬਾਦ ਗੁਜਰਾਤ ਤੋਂ ਸ਼ੁਰੂ ਹੋ ਗੁਰੂਨਗਰੀ ਤੋਂ ਅਟਾਰੀ ਵਾਹਗਾ ਸਰਹੱਦ 'ਤੇ ਪਹੁੰਚੇਗਾ। ਉਸ ਤੋਂ ਬਾਅਦ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਂਗੇ ਅਤੇ ਇਹ ਯਾਤਰਾ ਵਿਸ਼ਵ ਸਾਂਤੀ ਯਾਤਰਾ ਦੇ ਰੂਪ ਵਿਚ ਬੈਂਕਾਕ ਲੈਕ 'ਤੇ ਸਮਾਪਤ ਹੋਵੇਗੀ।

(ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ)

-PTC News

  • Share