ਮਾਪਿਆਂ ਨੂੰ ਮਿਲਣ ਲਈ ਬੇਤਾਬ ਸੀ ਇਹ ਜਵਾਨ, ਪੂਰੀ ਨਾ ਹੋ ਸਕੀ ਖੁਆਇਸ਼, ਜਾਣੋ ਮਾਮਲਾ

army

ਮਾਪਿਆਂ ਨੂੰ ਮਿਲਣ ਲਈ ਬੇਤਾਬ ਸੀ ਇਹ ਜਵਾਨ, ਪੂਰੀ ਨਾ ਹੋ ਸਕੀ ਖੁਆਇਸ਼, ਜਾਣੋ ਮਾਮਲਾ,ਸ੍ਰੀਨਗਰ: ਸੀ.ਆਈ.ਡੀ ਦੇ ਅਫਸਰ ਇਮਤਿਆਜ਼ ਅਹਿਮਦ ਮੀਰ ਦੇਸ਼ ਲਈ ਸ਼ਹੀਦ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਇਮਤਿਆਜ਼ ਆਪਣੇ ਮਾਪਿਆਂ ਤੋਂ ਦੂਰ ਸਨ। ਜਿਸ ਦੌਰਾਨ ਉਹਨਾਂ ਨੂੰ ਆਪਣੇ ਮਾਪਿਆਂ ਨੂੰ ਮਿਲਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ।

ਇਮਤਿਆਜ਼ ਅਹਿਮਦ ਮੀਰ ਆਪਣੇ ਮਾਪਿਆਂ ਨੂੰ ਮਿਲਣ ਲਈ ਇਸ ਕਦਰ ਬੇਤਾਬ ਸੀ ਕਿ ਉਸ ਨੇ ਆਪਣੀ ਦਾੜ੍ਹੀ ਕੱਟ ਲਈ ਤੇ ਆਪਣਾ ਪੂਰਾ ਹੁਲੀਆ ਬਦਲ ਲਿਆ ਸੀ ਤਾਂ ਕਿ ਅੱਤਵਾਦੀਆਂ ਤੋਂ ਬਚਦੇ ਹੋਏ ਉਹ ਆਪਣੇ ਮਾਪਿਆਂ ਨੂੰ ਮਿਲਣ ਜਾ ਸਕੇ ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਅਤੇ ਅੱਤਵਾਦੀਆਂ ਨੇ ਉਸ ਨੂੰ ਪਛਾਣ ਕੇ ਉਸ ਦੀ ਜਾਨ ਲੈ ਲਈ।

ਹੋਰ ਪੜ੍ਹੋ:ਸੈਂਟਰਲ ਲੰਡਨ (ਵੈਸਟਮਿੰਸਟਰ) ਸੰਸਦ ਦੇ ਬਾਹਰ ਹੋਇਆ ਸਿੱਖ ‘ਤੇ ਹਮਲਾ

ਸੂਤਰਾਂ ਅਨੁਸਾਰ ਉਹਨਾਂ ਨੂੰ ਪਹਿਲਾ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਆਪਣੇ ਘਰ ਵਾਪਸ ਨਾ ਜਾਣ, ਕਿਉਕਿ ਉਹਨਾਂ ‘ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਦੱਸਣਯੋਗ ਹੈ ਕਿ ਇਮਤਿਆਜ਼ ਦੇ ਪਰਿਵਾਰਿਕ ਮੈਂਬਰ ਪੁਲਵਾਮਾ ਜ਼ਿਲ੍ਹੇ ਦੇ ਸੋਨਤਾ ਬਾਗ ਵਿੱਚ ਰਹਿੰਦੇ ਹਨ। ਮਿਲੀ ਜਾਣਕਾਰੀ ਅਨੁਸਾਰ ਉਹ ਆਪਣੇ ਘਰ ਜਾਨ ਲਈ ਬਹੁਤ ਬੇਤਾਬ ਸਨ,

ਜਿਸ ਦੌਰਾਨ ਉਹਨਾਂ ਨੇ ਆਪਣੇ ਘਰ ਵਾਪਸ ਜਾਣ ਲਈ ਆਪਣਾ ਹੁਲੀਆ ਬਦਲ ਲਿਆ। ਉਸ ਨੇ ਆਪਣੇ ਅਧਿਕਾਰੀ ਨੂੰ ਆਖਰੀ ਵਾਰ ਕਿਹਾ ਸੀ, ‘‘ਹੁਣ ਉਹ (ਅੱਤਵਾਦੀ) ਮੈਨੂੰ ਨਹੀਂ ਪਛਾਣ ਸਕਣਗੇ। ਪਰ ਉਸ ਦੀ ਇਹ ਖੁਆਇਸ਼ ਪੂਰੀ ਨਹੀਂ ਹੋ ਸਕੀ।

—PTC News