ਕਿਸਾਨ ਅੰਦੋਲਨ 'ਚ 300 ਕਿਸਾਨਾਂ ਵਲੋਂ ਦਿੱਤੀ ਸ਼ਹਾਦਤ ਨੂੰ ਸ਼ਰਧਾਂਜਲੀ 'ਤੇ ਸੂਬਾ ਪੱਧਰੀ ਕੈਂਡਲ ਮਾਰਚ
ਚੰਡੀਗੜ੍ਹ, 23 ਮਾਰਚ : ਯੂਥ ਅਕਾਲੀ ਦਲ ਨੇ ਅੱਜ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 300 ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸੂਬੇ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਕੈਂਡਲ ਮਾਰਚ ਕੱਢਿਆ। ਕੈਂਡਲ ਮਾਰਚ ਦੌਰਾਨ ਯੂਥ ਅਕਾਲੀ ਦਲ ਦੇ ਮੈਂਬਰਾਂ ਨੇ ਮਹਾਨ ਸ਼ਹੀਦ ਦੀਆਂ ਤਸਵੀਰਾਂ ਵਾਲੇ ਪੋਸਟਰ ਚੁੱਕੇ ਹੋਏ ਸਨ ਜਦਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਕਿਸਾਨਾਂ ਦੇ ਨਾਵਾਂ ਵਾਲੀਆਂ ਤਖਤੀਆਂ ਵੀ ਚੁੱਕੀਆਂ ਹੋਈਆਂ ਸਨ। Also Read | As Punjab reports UK Covid variant, CM urges PM to widen vaccination ambit ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਫਰੀਦਕੋਟ ਵਿਚ ਕੈਂਡਲ ਮਾਰਚ ਦੀ ਅਗਵਾਈ ਕੀਤੀ ਜਦਕਿ ਸੁਬੇ ਭਰ ਵਿਚ ਇਹਨਾਂ ਕੈਂਡਲ ਮਾਰਚਾਂ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਥੇ ਸ਼ਹੀਦ ਭਗਤ ਸਿੰਘ ਨੇ ਆਪਣੀ ਜਾਨ ਦੇਸ਼ ਵਾਸਤੇ ਵਾਰ ਦਿੱਤੀ ਤੇ ਅਜਿਹਾ ਬਿਗਲ ਵਜਾਇਆ ਜਿਸਦੀ ਬਦੌਲਤ ਦੇਸ਼ ਆਜ਼ਾਦ ਹੋਇਆ, ਉਥੇ ਹੀ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਕਿਸਾਨ ਬ੍ਰਿਟਿਸ਼ ਸ਼ਾਸਨ ਵਾਂਗ ਹੀ ਕਿਸਾਨਾਂ ਨੁੰ ਗੁਲਾਮ ਬਣਾਉਣ ਦੇ ਕਾਰਪੋਰੇਟ ਜਗਤ ਦੇ ਯਤਨਾਂ ਖਿਲਾਫ ਕਿਸਾਨ ਹੱਕਾਂ ਲਈ ਲੜਦਿਆਂ ਸ਼ਹੀਦ ਹੋਏ। Read More : ਬਸਤੀਵਾਦੀ ਹਾਕਮਾਂ ਵਾਲੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ‘ਤੇ ਚੱਲ ਰਹੀ ਹੈ ਮੋਦੀ...