ਮੁੱਖ ਖਬਰਾਂ

ਆੜ੍ਹਤੀ ਐਸੋਸ਼ੀਏਅਸ਼ਨ ਵੱਲੋਂ ਚੰਡੀਗੜ੍ਹ 'ਚ ਰੋਸ ਧਰਨਾ ਕਰਨ ਦਾ ਐਲਾਨ

By Jagroop Kaur -- March 21, 2021 7:03 pm -- Updated:Feb 15, 2021

ਆੜ੍ਹਤੀ ਐਸੋਸੀਏਸ਼ਨ ਪੰਜਾਬ ਵੱਲੋਂ 10 ਮਾਰਚ ਤੋਂ ਮੰਡੀਆਂ ਵਿੱਚ ਚੱਲ ਰਹੇ ਹੜਤਾਲ ਅਤੇ ਰੋਸ ਧਰਨਿਆਂ ਉਪਰੰਤ 20 ਮਾਰਚ ਤੱਕ ਦੇ ਪੰਜਾਬ ਸਰਕਾਰ ਨੂੰ ਦਿੱਤੇ ਸਮੇਂ ਦੀ ਸੀਮਾ ਖ਼ਤਮ ਹੁੰਦਿਆਂ ਆਡ਼੍ਹਤੀ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿਖੇ 22 ਮਾਰਚ ਤੋ ਧਰਨਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਇਸ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿਚ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2019 ਦੇ ਝੋਨੇ ਦੀ ਆੜਤ ਅਤੇ ਮਜਦੂਰੀ ਦਾ ਡੇਡ ਸੋ ਕਰੋੜ ਬਕਾਇਆ ਨਹੀ ਦਿਤਾ

Aadti started strike in support of farmer movement in Haryana and Anaj Mandi closed

Read more : 31 ਮਾਰਚ ਤੋਂ ਪਹਿਲਾਂ ਖ਼ਤਮ ਕਰ ਲਵੋ ਇਹ ਜ਼ਰੂਰੀ ਕੰਮ ,  ਨਹੀਂ ਤਾਂ ਪੈ ਸਕਦਾ ਹੈ ਵੱਡਾ ਘਾਟਾ  

ਅਤੇ ਇਸ ਸੀਜਨ ਕਣਕ ਦੀ ਖਰੀਦ ਫਰਦ ਨਾਲ ਕਰਾਓੁਣ ਅਤੇ ਅਦਾਇਗੀ ਸਿੱਧੀ ਕਰਨ ਦਾ ਜੋ ਫੈਸਲਾ ਕੀਤਾ ਗਿਆ ਹੈ ਉਸ ਵਿਰੁੱਧ ਪੰਜਾਬ ਦੀਆਂ ਮੰਡੀਆਂ ਦੱਸ ਮਾਰਚ ਤੋਂ ਬੰਦ ਕਰਕੇ ਆੜ੍ਹਤੀ ਰੋਸ ਪ੍ਰਗਟ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇ 20 ਮਾਰਚ ਤੱਕ ਮਸਲੇ ਦਾ ਹੱਲ ਨਾ ਹੋਇਆ ਤਾ ਚੰਡੀਗੜ੍ਹ ਵਿਖੇ ਵੀ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ ਜਿਸ ਸੰਬੰਧੀ ਹੁਣ ਮੁੱਖ ਮੰਤਰੀ ਪੰਜਾਬ ਵੱਲੋਂ 22 ਮਾਰਚ ਨੂੰ ਇਸ ਬਾਰੇ ਮੀਟਿੰਗ ਬੁਲਾਈ ਗਈ ਹੈ

ਪਰ ਆੜ੍ਹਤੀ ਐਸੋਸੀਏਸ਼ਨ ਨੇ 22 ਮਾਰਚ ਨੂੰ ਚੰਡੀਗੜ੍ਹ ਵਿਖੇ ਇਕੱਤਰ ਹੋ ਕਿ ਰੋਸ ਸੁਰੂ ਕਰਨ ਦਾ ਫੈਸਲਾ ਕੀਤਾ ਹੈ ਚੀਮਾ ਨੇ ਦੱਸਿਆ ਕਿ ਜੇਕਰ ਮੁੱਖ ਮੰਤਰੀ ਦੀ ਮੀਟਿੰਗ ਵਿਚ ਪੰਜਾਬ ਸਰਕਾਰ ਨੇ ਖੇਤੀਬਾੜੀ ਕਾਨੂੰਨ ਦਾ ਜੇ ਫਾਰਮ ਮੁਤਾਬਕ ਮਜਦੂਰੀ ਅਤੇ ਆਈ ਫਾਰਮ ਮੁਤਾਬਕ ਢਾਈ ਪ੍ਰਤੀਸਤ ਆੜਤ ਦੇਣ ਅਦਾਇਗੀ ਕਿਸਾਨ ਦੀ ਮਰਜ਼ੀ ਮੁਤਾਬਕ ਕਰਨ ਅਤੇ ਆੜਤ ਮਜ਼ਦੂਰੀ ਦਾ ਬਕਾਇਆ ਜਾਰੀ ਕਰਨ ਦਾ ਫ਼ੈਸਲਾ ਲਿਆ ਤਾਂ ਰੋਸ ਧਰਨਾ ਹਟਾ ਲਿਆ ਜਾਵੇਗਾ ਨਹੀਂ ਤਾਂ ਸਾਰੇ ਪੰਜਾਬ ਤੋਂ ਆਏ ਆੜ੍ਹਤੀਆਂ ਦੀ ਸਲਾਹ ਨਾਲ ਅਗਲਾ ਫੈਸਲਾ ਕੀਤਾ ਜਾਵੇਗਾ

  • Share