ਪੰਜਾਬ ਦਾ ਇੱਕ ਹੋਰ ਫ਼ੌਜੀ ਜਵਾਨ ਸੂਬੇਦਾਰ ਰਾਜੇਸ਼ ਕੁਮਾਰ ਪਾਕਿਸਤਾਨੀ ਗੋਲੀਬਾਰੀ 'ਚ ਹੋਇਆ ਸ਼ਹੀਦ

By Shanker Badra - September 02, 2020 2:09 pm

ਪੰਜਾਬ ਦਾ ਇੱਕ ਹੋਰ ਫ਼ੌਜੀ ਜਵਾਨ ਸੂਬੇਦਾਰ ਰਾਜੇਸ਼ ਕੁਮਾਰ ਪਾਕਿਸਤਾਨੀ ਗੋਲੀਬਾਰੀ 'ਚ ਹੋਇਆ ਸ਼ਹੀਦ:ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਸਥਿਤ ਭੰਗਾਲਾ ਦੇ ਪਿੰਡ ਕਲੀਚਪੁਰ ਕੋਲਤਾ ਦਾ ਸੂਬੇਦਾਰ ਰਾਜੇਸ਼ ਕੁਮਾਰ ਰਾਜੌਰੀ (ਜੰਮੂ ਕਸ਼ਮੀਰ) ਵਿਖੇ ਡਿਊਟੀ ਦੌਰਾਨ ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਿਆ ਹੈ।

ਪੰਜਾਬ ਦਾ ਇੱਕ ਹੋਰ ਫ਼ੌਜੀ ਜਵਾਨ ਸੂਬੇਦਾਰ ਰਾਜੇਸ਼ ਕੁਮਾਰ ਪਾਕਿਸਤਾਨੀ ਗੋਲੀਬਾਰੀ 'ਚ ਹੋਇਆ ਸ਼ਹੀਦ

ਰਾਜੇਸ਼ ਕੁਮਾਰ ਦੀ ਮ੍ਰਿਤਕ ਦੇਹ ਫ਼ੌਜ ਵੱਲੋਂ ਪੂਰੇ ਮਾਣ-ਸਨਮਾਣ ਨਾਲ ਕਲੀਚਪੁਰ ਕੋਲਤੇ ਵਿਖੇ ਲਿਆਂਦੀ ਜਾ ਰਿਹਾ ਹੈ। ਇਸ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਪੰਜਾਬ ਦਾ ਇੱਕ ਹੋਰ ਫ਼ੌਜੀ ਜਵਾਨ ਸੂਬੇਦਾਰ ਰਾਜੇਸ਼ ਕੁਮਾਰ ਪਾਕਿਸਤਾਨੀ ਗੋਲੀਬਾਰੀ 'ਚ ਹੋਇਆ ਸ਼ਹੀਦ

ਦੱਸ ਦੇਈਏ ਕਿ ਪਿਛਲੇ ਚਾਰ ਦਿਨਾਂ ਵਿੱਚ ਇਹ ਦੂਜੀ ਅਜਿਹੀ ਘਟਨਾ ਹੈ। 30 ਅਗਸਤ ਨੂੰ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਇੱਕ ਜੇਸੀਓ ਸ਼ਹੀਦ ਹੋ ਗਿਆ ਸੀ।

ਪੰਜਾਬ ਦਾ ਇੱਕ ਹੋਰ ਫ਼ੌਜੀ ਜਵਾਨ ਸੂਬੇਦਾਰ ਰਾਜੇਸ਼ ਕੁਮਾਰ ਪਾਕਿਸਤਾਨੀ ਗੋਲੀਬਾਰੀ 'ਚ ਹੋਇਆ ਸ਼ਹੀਦ

ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਵਾਰ -ਵਾਰ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੇ ਜਵਾਨ ਵੀ ਮਾਰੇ ਗਏ ਹਨ, ਪਰ ਅਜੇ ਤੱਕ ਇਸ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਸਕੀ।
-PTCNews

adv-img
adv-img