ਵਿਆਹੁਤਾ ਨਾਲ ਜ਼ਬਰ ਜਨਾਹ ਮਾਮਲੇ ‘ਚ ਪੁਲਿਸ ਨੂੰ ਮਿਲੀ ਸਫਲਤਾ, 4 ਦੋਸ਼ੀ ਕਾਬੂ

ਵਿਆਹੁਤਾ ਨਾਲ ਜ਼ਬਰ ਜਨਾਹ ਮਾਮਲੇ ‘ਚ ਪੁਲਿਸ ਨੂੰ ਮਿਲੀ ਸਫਲਤਾ, 4 ਦੋਸ਼ੀ ਕਾਬੂ :ਬੀਤੇ ਦਿਨੀਂ ਲੁਧਿਆਣਾ ਦੇ ਮੁੱਲਾਂਪੁਰ ਦਾਖਾ ‘ਚ ਇਕ ਸ਼ਰਮਸਾਰ ਘਟਨਾ ਵਾਪਰੀ ਸੀ ਜਿਥੇ ਲੁਧਿਆਣਾ ਦੀ ਰਹਿਣ ਵਾਲੀ ਵਿਆਹੁਤਾ ਨਾਲ ਪੰਜ ਨੌਜਵਾਨਾਂ ਵਲੋਂ ਸਮੂਹਕ ਜਬਰ-ਜ਼ਨਾਹ ਜਿਹੀ ਘਿਨਾਉਣੀ ਕਰਤੂਤ ਨੂੰ ਅੰਜਾਮ ਦਿੱਤਾ ਗਿਆ ਸੀ। ਉਥੇ ਹੀ ਮਾਮਲੇ ‘ਚ ਫੌਰੀ ਕਰਵਾਈ ਕਰਦੇ ਹੋਏ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ।Dumka gangrape case: Mother of five gang-raped by 17 men in Jharkhand, husband held hostage | Dumka News – India TV

ਉਥੇ ਹੀ ਇਸ ਵਾਰਦਾਤ ਦਾ ਮਾਸਟਰ ਮਾਈਂਡ ਮੁਲਜ਼ਮ ਅਜੇ ਪੁਲਿਸ ਦੀ ਪਹੁੰਚ ਤੋਂ ਦੂਰ ਹੈ। ਜਿਸ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦਿਆਂ ਦਾਖਾ ਥਾਣੇ ਦੇ ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਫਰਾਰ ਨੌਜਵਾਨ ਜਸਕਰਨ ਸਿੰਘ ਨੇ ਆਪਣੀ ਭੈਣ ਦੇ ਵਿਆਹ ਦਾ ਬਹਾਨਾ ਬਣਾ ਕੇ ਲੁਧਿਆਣਾ ਦੀ ਰਹਿਣ ਵਾਲੀ ਕੁੜੀ ਨੂੰ ਬੁਲਾ ਲਿਆ |

Tamil Nadu: Two arrested in Vellore for gang-rape - The Week

ਇਹ ਕੁੜੀ ਪੇਸ਼ੇ ਵੱਜੋਂ ਵਿਆਹ ਸ਼ਾਦੀਆਂ ‘ਚ ਮਹਿੰਦੀ ਲਗਾਉਣ ਦਾ ਕੰਮ ਕਰਦੀ ਹੈ, ਤਾਂ ਉਸ ਨੂੰ ਮਹਿੰਦੀ ਦੇ ਬਹਾਨੇ ਐੱਮ. ਬੀ. ਡੀ. ਮਾਲ ਕੋਲ ਬੁਲਾਇਆ ਤੇ ਫਿਰ ਉਸ ਨੂੰ ਆਲਟੋ ਕਾਰ ਵਿਚ ਪਿੰਡ ਮੰਡਿਆਣੀ ਲੈ ਜਾਇਆ ਗਿਆ। ਜਿੱਥੇ ਉਸਦੇ ਚਾਰ ਸਾਥੀ ਪਹਿਲਾਂ ਹੀ ਮੌਜੂਦ ਸਨ ਤੇ ਪੰਜਾਂ ਨੇ ਮਿਲ ਕੇ ਉਸ ਨਾਲ ਗੈਂਗਰੇਪ ਕੀਤਾ ਅਤੇ ਫਿਰ ਉਸਨੂੰ ਲਿਧਿਆਣਾ ਦੇ ਇਕ ਮਾਲ ਦੇ ਬਾਹਰ ਸੁੱਟ ਕੇ ਫਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਆਲਟੋ ਕਾਰ ਸਣੇ ਕਾਬੂ ਕਰ ਲਿਆ ਹੈ ਅਤੇ ਫਰਾਰ ਨੌਜਵਾਨ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।