Sat, Apr 27, 2024
Whatsapp

ਮਹਿਲਾ ਅਤੇ ਮਾਸੂਮ ਬੱਚੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ,ਪਤੀ ਨਾਲ ਚੱਲ ਰਿਹਾ ਸੀ ਕੋਰਟ ਕੇਸ

Written by  Jagroop Kaur -- June 15th 2021 05:52 PM
ਮਹਿਲਾ ਅਤੇ ਮਾਸੂਮ ਬੱਚੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ,ਪਤੀ ਨਾਲ ਚੱਲ ਰਿਹਾ ਸੀ ਕੋਰਟ ਕੇਸ

ਮਹਿਲਾ ਅਤੇ ਮਾਸੂਮ ਬੱਚੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ,ਪਤੀ ਨਾਲ ਚੱਲ ਰਿਹਾ ਸੀ ਕੋਰਟ ਕੇਸ

ਬਠਿੰਡਾ ਦੀ ਝੀਲ ਵਿਚ ਮੰਗਲਵਾਰ ਨੂੰ ਇਕ ਵਿਆਹੁਤਾ ਅਤੇ ਉਸ ਦੀ 4 ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਹੜਕੰਪ ਮੱਚ ਗਿਆ , ਇਹ ਦੁਖਦ ਹਾਦਸਾ ਹੋਇਆ ਹੈ ਬਠਿੰਡਾ ਥਰਮਲ ਪਲਾਂਟ ਦੀ ਝੀਲ ਨੰਬਰ 2 ’ਚੋਂ । ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਵਲੋਂ ਮਹਿਲਾ ਅਤੇ ਉਸ ਦੀ ਕਰੀਬ ਚਾਰ ਸਾਲ ਦੀ ਬੱਚੀ ਦੀ ਲਾਸ਼ ਬਰਾਮਦ ਕੀਤੀ ਹੈ।Woman kills 4 daughters, attempts suicide - Hindustan Times Read more : ਮੁੱਖ ਮੰਤਰੀ ਤੋਂ ਘੁਟਾਲਿਆਂ ਦਾ ਹਿਸਾਬ ਮੰਗਣ ‘ਤੇ ਅਕਾਲੀ ਵਰਕਰਾਂ ਨੂੰ ਮਿਲੀਆਂ ਪਾਣੀ ਦੀਆਂ… ਪੁਲਿਸ ਨੂੰ ਖਦਸ਼ਾ ਹੈ ਕਿ ਇਹ ਖੁਦਕੁਸ਼ੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਪਤੀ ਦੇ ਨਾਲ ਕੋਰਟ ਕੇਸ ਚੱਲ ਰਿਹਾ ਸੀ ਅਤੇ ਇਨ੍ਹੀਂ ਦਿਨੀ ਉਹ ਆਪਣੀ 4 ਸਾਲਾ ਬੱਚੀ ਨਾਲ ਆਪਣੇ ਵਿਚ ਗੋਨਿਆਣਾ ਵਿਖੇ ਰਹਿ ਰਹੀ ਸੀ ਜਦਕਿ ਉਸ ਦਾ ਇਕ ਮੁੰਡਾ ਉਸ ਦੇ ਪਤੀ ਦੇ ਨਾਲ ਗਿੱਲਪੱਤੀ ਵਿਚ ਰਹਿੰਦਾ ਸੀ।Read More : ਇਸ ਕੇਸ ਕਰਕੇ ਨਹੀਂ ਹੋਈ ਕੰਗਣਾ ਰਨੌਤ ਦੀ ਸੁਣਵਾਈ , ਹਾਈ ਕੋਰਟ ਨੇ ਪਾਈ ਝਾੜ ਜਾਣਕਾਰੀ ਦੇ ਅਨੁਸਾਰ ਮੰਗਲਵਾਰ ਸਵੇਰੇ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਝੀਲ ਨੰਬਰ 2 ਵਿਚ ਇਕ ਬੱਚੀ ਦੀ ਲਾਸ਼ ਹੋਣ ਬਾਰੇ ਸੂਚਨਾ ਮਿਲੀ ਸੀ। ਸੰਸਥਾ ਮੈਂਬਰਾਂ ਸੁਖਪ੍ਰੀਤ ਸਿੰਘ, ਰਾਜਵਿੰਦਰ ਸਿੰਘ ਧਾਲੀਵਾਲ,ਜਗਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਮੋਕੇ 'ਤੇ ਪਹੁੰਚੇ ਅਤੇ ਬੱਚੀ ਦੀ ਲਾਸ਼ ਨੂੰ ਝੀਲ ’ਚੋਂ ਕੱਢਿਆ। ਸੰਸਥਾਂ ਮੈਂਬਰਾਂ ਵਲੋਂ ਭਾਲ ਕਰਨ ਤੇ ਬੱਚੀ ਦੀ ਮਾਂ ਦੀ ਲਾਸ਼ ਝੀਲ ਚੋਂ ਬਰਾਮਦ ਕੀਤੀ ਹੈ। ਮ੍ਰਿਤਕਾ ਦੀ ਪਛਾਣ ਰਮਨਪ੍ਰੀਤ ਕੌਰ 33 ਪਤਨੀ ਸੁਖਪਾਲ ਸਿੰਘ ਵਾਸੀ ਗਿੱਲਪੱਤੀ ਵਜੋਂ ਹੋਈ। ਸੰਸਥਾ ਮੈਂਬਰਾਂ ਨੇ ਦੋਵਾਂ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾਇਆ। ਸੰਸਥਾ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਮ੍ਰਿਤਕਾ ਦਾ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਸੀ ਅਤੇ ਅਦਾਲਤ ਵਿਚ ਵੀ ਮਾਮਲਾ ਸੀ। ਇਸ ਕਾਰਨ ਮਹਿਲਾ ਆਪਣੀ 4 ਸਾਲਾ ਬੱਚੀ ਦੇ ਨਾਲ ਆਪਣੇ ਪੇਕੇ ਗੋਨਿਆਣਾ ਰਹਿੰਦੀ ਸੀ। ਪਤਾ ਲੱਗਿਆ ਹੈ ਕਿ ਉਸ ਦਾ ਇਕ ਮੁੰਡਾ ਵੀ ਹੈ ਜੋ ਉਸ ਦੇ ਪਤੀ ਨਾਲ ਰਹਿੰਦਾ ਹੈ। ਥਾਣਾ ਥਰਮਲ ਪੁਲਿਸ ਨੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਉਸਦੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Top News view more...

Latest News view more...