ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ

Sukha Gill has long been responsible for the murder of dera premi by the group
ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ

ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ:ਭਗਤਾ ਭਾਈ  : ਵਿਵਾਦਾਂ ਦਾ ਵਿਸ਼ਾ ਬਣਦੇ ਡੇਰਾ ਸਿਰਸਾ ਦਾ ਨਾਂਅ ਮੁੜ ਚਰਚਾ ‘ਚ ਆ ਗਿਆ ਹੈ, ਅਤੇ ਇਸ ਵਾਰ ਮਾਮਲਾ ਹੈ ਇੱਕ ਡੇਰਾ ਪ੍ਰੇਮੀ ਦੇ ਕਤਲ ਦਾ। ਭਗਤਾ ਭਾਈ ਕਾ ਨਿਵਾਸੀ ਇੱਕ ਡੇਰਾ ਪ੍ਰੇਮੀ ਦੇ ਕਤਲ ਨੇ ਕੱਲ੍ਹ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਹੁਣ ਫ਼ੇਸਬੁੱਕ ਰਾਹੀਂ ਪੋਸਟ ਪਾ ਕੇ ਇੱਕ ਗਰੁੱਪ ਨੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਚੁੱਕੀ ਹੈ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ‘ਚ ਨਾਮਜ਼ਦ ਭਗਤਾ ਭਾਈ ਨਿਵਾਸੀ ਡੇਰਾ ਪ੍ਰੇਮੀ ਜਤਿੰਦਰ ਕੁਮਾਰ ਅਰੋੜਾ ਦੇ ਪਿਤਾ ਅਤੇ ਵੈਸਟਰਨ ਯੂਨੀਅਨ ਦੇ ਸੰਚਾਲਕ 53 ਸਾਲਾ ਮਨੋਹਰ ਲਾਲ ਦਾ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜਿਸ ਪੇਜ ਉੱਤੇ ਜ਼ਿੰਮੇਵਾਰੀ ਚੁੱਕੀ ਗਈ ਹੈ ਉਸ ਪੇਜ ਦਾ ਨਾਂਅ ਸੁੱਖਾ ਗਿੱਲ ਲੰਮੇ ਹੈ।

Sukha Gill has long been responsible for the murder of dera premi by the group
ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ

ਸੁੱਖਾ ਗਿੱਲ ਲੰਮੇ ਨਾਂਅ ਦੇ ਇਸ ਫੇਸਬੁੱਕ ਪੇਜ਼ ‘ਤੇ ਲਿਖਿਆ ਹੈ “SSA ਸਾਰੇ ਵੀਰਾ ਤੇ ਭੈਣਾਂ ਨੂੰ ਅੱਜ ਜੋ ਭਗਤੇ ਕਤਲ ਹੋਇਆਂ ਉਹ ਮੇਰੇ ਵੀਰ ਹਰਜਿੰਦਰ ਤੇ ਅਮਨੇ ਨੇ ਕਰਿਆ। ਇਸ ਦਾ ਕਾਰਨ ਇਹ ਸੀ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੀ ਸੀ ਇਨ੍ਹਾਂ ਨੇ 12 ਅਕਤੂਬਰ 2015 ਨੂੰ ਬਰਗਾੜੀ ਦਿਆਂ ਗਲਿਆ ‘ਚ ਸਾਡੇ ਪਾਉ ਦੇ ਅੰਗ ਸੁੱਟੇ ਸੀ ਭਗਤੇ ‘ਚ ਵੀ ਇਨ੍ਹਾਂ ਨੇ ਬੇਅਦਬੀ ਕਰੀ ਸੀ ਤੇ ਨਾਲੇ ਬੇਅਦਬੀ ਕਰਨ ਤੋਂ ਬਾਅਦ ਜ਼ਿੰਮੇਵਾਰੀ ਵੀ ਲਈ ਸੀ। ਅਗਲੀ ਵਾਰ ਜੋ ਬੇਅਦਬੀ ਕਰਨ ਬਾਰੇ ਸੋਚੂ ਨਾਲ ਇਹ ਵੀ ਸੋਚ ਲਵੇ ਕਿ ਅਸੀਂ ਅੰਸ਼ ਮਕੋਦਾਗੇ ਉਸਦਾ। ਇਸ ਲਈ ਸੁੱਖਾ ਗਿੱਲ ਲੰਮੇ ਗਰੁੱਪ ਵਲੋਂ ਇਸਦਾ ਕਤਲ ਕਰਿਆ ਗਿਆ।

Sukha Gill has long been responsible for the murder of dera premi by the group
ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ

ਇਹ ਵੀ ਪੜ੍ਹੋ  : ਭਾਰਤ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਐਲਾਨ

ਇੱਕ ਗੱਲ ਸਾਫ਼ ਕਰ ਦਿੰਨੇ ਆ ਅਸੀਂ ਜੋ ਵੀ ਕਰਦੇ ਆ ਆਵਦੇ ਤੌਰ ‘ਤੇ ਕਰਦੇ ਆ ਜੋ ਅਸੀਂ ਕਰਨਾ ਕਰਨਾ ਹੀ ਆ ਕਿਸੇ ਦੀ ਪਰਮੀਸ਼ਨ ਨਾਲ ਨਹੀਂ ਜੁਰਤ ਨਾਲ ਚੱਲਦੇ ਆ ਬਾਕੀ ਹਰ ਜੰਗਲ਼ ਦਾ ਇਕ ਰਾਜਾ ਹੁੰਦਾ ਤੇ ਸਾਡੇ ਜੰਗਲ਼ ਦਾ ਰਾਜਾ ਸੁੱਖਾ ਵੀਰ ਆ ਤੇ ਵੀਰ ਦੇ ਇਕ ਬੋਲ ‘ਤੇ ਆਏ ਹੀ ਕੌਮ ਦੇ ਦੋਖਿਆ ਦਿਆਂ ਤੇ ਸਾਡੇ ਦੁਸ਼ਮਣਾਂ ਦਿਆਂ ਲਾਸ਼ਾਂ ਡਿੱਗਦਿਆ ਰਹਿਣ ਗਿਆ ਤੇ ਇਕ ਗੱਲ ਹੋਰ ਜੰਗ ਸੂਰਮੇ ਜਿੱਤਦੇ ਆ ਹੋਸਲੇ ਨਹੀਂ। ਇਹ ਪੋਸਟ ਇਸ ਤੋਂ ਅੱਗੇ ਜਾਰੀ ਹੈ, ਜਿਸ ‘ਚ ਕਾਲ ਕਰਨ ਅਤੇ ਵੀਡੀਓ ਕਾਲ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ।

Sukha Gill has long been responsible for the murder of dera premi by the group
ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ

ਇੱਥੇ ਇਹ ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀ ਜਤਿੰਦਰ ਅਰੋੜਾ ਵਾਸੀ ਭਗਤਾ ਭਾਈ ‘ਤੇ ਦੋਸ਼ ਲੱਗੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ‘ਚ ਉਹ ਸਿੱਧੇ ਤੌਰ ‘ਤੇ ਸ਼ਾਮਲ ਸੀ, ਹਾਲਾਂਕਿ ਇਹ ਮਾਮਲਾ ਅਦਾਲਤ ‘ਚ ਕਾਰਵਾਈ ਅਧੀਨ ਹੈ। ਬੀਤੀ ਸ਼ਾਮ ਜਤਿੰਦਰ ਅਰੋੜਾ ਦੇ ਪਿਤਾ ਮਨੋਹਰ ਲਾਲ ਅਰੋੜਾ ਆਪਣੀ ਦੁਕਾਨ ‘ਤੇ ਸਨ, ਜਦੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਉਕਤ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ। ਇਸ ਘਟਨਾ ਦੇ ਤੁਰੰਤ ਬਾਅਦ ਥਾਣਾ ਦਿਆਲਪੁਰਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਆਰੰਭ ਦਿੱਤੀ ਗਈ। ਮਨੋਹਰ ਲਾਲ ਅਰੋੜਾ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

Sukha Gill has long been responsible for the murder of dera premi by the group
ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ

ਪਹਿਲਾਂ ਇੱਕ ਡੇਰਾ ਪ੍ਰੇਮੀ ਦਾ ਕਤਲ ਤੇ ਅਗਲੇ ਦਿਨ ਇੱਕ ਫੇਸਬੁੱਕ ਪੇਜ ਰਾਹੀਂ ਉਸ ਦੀ ਜ਼ਿੰਮੇਵਾਰੀ ਚੁੱਕ ਲੈਣ ਨਾਲ ਡੇਰਾ ਸਿਰਸਾ ਦਾ ਨਾਂਅ ਤਾਂ ਚਰਚਾ ‘ਚ ਆਇਆ ਹੀ ਹੈ, ਨਾਲ ਹੀ ਇਸ ਨਾਲ ਪੰਜਾਬ ਦੇ ਹਾਲਾਤਾਂ ‘ਤੇ ਗੰਭੀਰ ਅਸਰ ਕਰਨ ਵਾਲੀਆਂ ਸੰਭਾਵਨਾਵਾਂ ਵੀ ਦਿਖਾਈ ਦੇ ਰਹੀਆਂ ਹਨ। ਸੋ, ਕੁੱਲ ਮਿਲਾ ਕੇ ਪੁਲਿਸ ਉੱਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਜ਼ਿੰਮੇਵਾਰੀ ਹੋਰ ਭਾਰੀ ਹੋ ਰਹੀ ਹੈ।
-PTCNews