ਮੁੱਖ ਖਬਰਾਂ

ਸੁਖਬੀਰ ਬਾਦਲ ਵੱਲੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪੰਜ ਮੈਂਬਰੀ ਏਕਤਾ ਕਮੇਟੀ ਦਾ ਐਲਾਨ

By Ravinder Singh -- September 07, 2022 7:19 pm

ਚੰਡੀਗੜ੍ਹ : ਸਿੱਖ ਕੌਮ ਦੇ ਨੌਜਵਾਨਾਂ ਦੀ ਇਤਿਹਾਸਕ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮੁੜ ਸੰਗਠਿਤ ਕਰਨ ਅਤੇ ਆਪਸੀ ਏਕਤਾ ਕਾਇਮ ਕਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਫੈਡਰੇਸ਼ਨ ਵਿੱਚ ਅਹਿਮ ਸੇਵਾਵਾਂ ਨਿਭਾਉਣ ਵਾਲੇ ਪ੍ਰਮੁੱਖ ਸਾਬਕਾ ਫੈਡਰੇਸ਼ਨ ਆਗੂਆਂ ਨਾਲ ਮੀਟਿੰਗ ਕਰਕੇ 5 ਮੈਂਬਰੀ ਕਮੇਟੀ ਗਠਿਤ ਕੀਤੀ ਹੈ।

ਸੁਖਬੀਰ ਬਾਦਲ ਵੱਲੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪੰਜ ਮੈਂਬਰੀ ਏਕਤਾ ਕਮੇਟੀ ਦਾ ਐਲਾਨ
ਇਸ ਕਮੇਟੀ ਵਿਚ ਵਿਰਸਾ ਸਿੰਘ ਵਲਟੋਹਾ, ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਕਰਨੈਲ ਸਿੰਘ ਪੀਰ ਮੁਹੰਮਦ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਆ ਗਿਆ ਹੈ। ਇਹ ਪੰਜ ਮੈਂਬਰੀ ਏਕਤਾ ਕਮੇਟੀ ਸਮੂਹ ਫੈਡਰੇਸ਼ਨ ਧੜਿਆਂ ਨਾਲ ਸੰਪਰਕ ਕਰਕੇ ਆਉਂਦੇ ਦਿਨਾਂ ਵਿਚ ਫੈਡਰੇਸ਼ਨ ਨੂੰ ਪੂਰੇ ਜਾਹੋ-ਜਲਾਲ ਨਾਲ ਇਕਜੁੱਟ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁੜ ਮੀਟਿੰਗ ਕਰੇਗੀ। ਅੱਜ ਦੀ ਮੀਟਿੰਗ ਵਿਚ ਬਹੁਤ ਹੀ ਅਹਿਮ ਵਿਚਾਰਾਂ ਉੱਪਰ ਚਰਚਾ ਹੋਈ ਇਸ ਮੀਟਿੰਗ ਵਿਚ ਫੈਡਰੇਸ਼ਨ ਆਗੂ ਜਗਰੂਪ ਸਿੰਘ ਚੀਮਾ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ ਨਾਲ ਮੁਲਾਕਾਤ

ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨੀਂ ਪਾਰਟੀ ਨੂੰ ਨਵਾਂ ਰੂਪ ਦਿੱਤਾ ਸੀ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਦੀ ਸ਼ਮੂਲੀਅਤ ਵਧਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਯੂਥ ਅਕਾਲੀ ਦਲ ਵਿਚ 35 ਤੋਂ ਘੱਟ ਉਮਰ ਦੇ ਨੌਜਵਾਨ ਸ਼ਾਮਲ ਕੀਤੇ ਜਾਣਗੇ। ਇਸ ਤੋਂ ਇਲਾਵਾ ਹੋਰ ਵੀ ਕਈ ਐਲਾਨ ਕੀਤੇ ਸਨ।

-PTC News

 

  • Share