ਕਿਸਾਨੀ ਸੰਘਰਸ਼ 'ਚ ਕੈਪਟਨ ਸਰਕਾਰ ਨੇ ਖੇਡੀ ਦੋਗਲੀ ਨੀਤੀ: ਸੁਖਬੀਰ ਸਿੰਘ ਬਾਦਲ

By Jagroop Kaur - November 26, 2020 4:11 pm

ਸੂਬੇ ਵਿਚ ਕਿਸਾਨੀ ਸੰਘਰਸ਼ ਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਥੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਤੇ ਕਿਤੇ ਗਏ ਲਾਠੀਚਰਜ, ਅੱਥਰੂ ਗੈਸ ਆਦਿ ਨਾਲ ਢਾਏ ਤਸ਼ੱਦਦ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਗਈ |

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ ਨਾਲ ਖੱਟਰ ਸਰਕਾਰ ਨੇ ਕੀਤਾ ਧੱਕਾ , ਮੋਦੀ ਸਰਕਾਰ ਦੇ ਇਸ਼ਾਰੇ 'ਤੇ ਖੱਟਰ ਸਰਕਾਰ ਨੇ ਵਿਚ ਕੀਤੀ ਦਖ਼ਲ ਅੰਦਾਜ਼ੀ ਨਿੰਦਣਯੋਗ ਕਿਸਾਨੀਂ ਸੰਘਰਸ਼ ਵਿਚ ਖੱਟਰ ਸਰਕਾਰ ਨੂੰ ਦੇਣਾ ਚਾਹੀਦਾ ਸੀ ਯੋਗਦਾਨ , ਪਰ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਤੇ ਤਸ਼ੱਦਦ ਢਾਹ ਕੇ ਜ਼ੁਲਮ ਕੀਤਾ ਹੈ। 29 ਤਰੀਕ ਨੂੰ ਸੜਦੀ ਗਈ ਹੈ ਕੌਰ ਕਮੇਟੀ ਦੀ ਮੀਟਿੰਗ, ਅਕਾਲੀ ਦਲ ਦੇ ਵਰਕਰਾਂ ਵੱਲੋਂ ਕਿਸਾਨਾਂ ਦੇ ਹੱਕ 'ਚ ਡਟਿਆ ਜਾਵੇਗਾ |

ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ , ਕਿਸਾਨਾਂ ਦਾ ਮੋਰਚਾ ਇਨਸਾਨੀਅਤ ਲਈ ਹੈ ਪੰਜਾਬ ਲਈ ਹੈ। ਮਿਲ ਜੁਲ ਕੇ ਸਾਥ ਚੱਲਣ ਦਾ ਸਮਾਂ ਹੈ। ਪਰ ਇਥੇ ਸਰਕਾਰਾਂ ਆਪਣੇ ਗਲਤ ਵਤੀਰੇ ਅਤੇ ਗਲਤ ਫੈਸਲੇ ਨੂੰ ਵਧਾ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਇਸ ਵੇਲੇ ਦੋਗਲੀ ਨੀਤੀ ਆਪਣੀ ਗਈ ਹੈ , ਪੰਜਾਬ ਦੇ ਮੁਖ ਮੰਤਰੀ ਹੋਣ ਦੇ ਨਾਤੇ ਮੁਖ ਮੰਤਰੀ ਕੈਪਟਨ ਦਾ ਦੋਗਲਾ ਵਿਹਾਰ ਨਿੰਦਣਯੋਗ ਹੈ|

Farmers and Police between Clashes at Khanauri border, farmers break barricades march to Delhi

ਉਹਨਾਂ ਵਲੋਂ ਕਿਸਾਨਾਂ ਨੂੰ ਨਹੀਂ ਕੀਤਾ ਜਾ ਰਿਹਾ ਸਮਰਹਥਨ , ਕਿਸਾਨਾਂ ਦੀ ਕੈਪਟਨ ਸਰਕਾਰ ਨੇ ਖੇਡੀ ਦੋਗਲੀ ਨੀਤੀ, ਮਾਵਾਂ ਭੈਣਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਹੈ, ਅਤੇ ਆਪ ਸਿਆਸੀ ਰੋਟੀਆਂ ਖਾ ਰਹੇ ਹਨ। ਮੁਖ ਮੰਤਰੀ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਪ੍ਰਧਾਨਮੰਤਰੀ ਗਲਤ ਫੈਸਲਾ ਕਰ ਰਿਹਾ ਹੈ ਤਾਂ ਸਦਾ ਅਧਿਆਕਰ ਹੈ ਕਿ ਊਨਾ ਨਾਲ ਗੱਲ ਬਾਤ ਕੀਤੀ ਜਾਵੇ।

adv-img
adv-img