ਸੁਖਬੀਰ ਬਾਦਲ ਨੇ ਹਲਕਾ ਜਲਾਲਾਬਾਦ ‘ਚ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ ‘ਚ ਕੀਤੀਆਂ ਚੋਣ ਰੈਲੀਆਂ , ਕੱਢਿਆ ਰੋਡ ਸ਼ੋਅ

Sukhbir Singh Badal SAD candidate Dr. Raj Singh Dibipura Favor Election rallies In Jalalabad
ਸੁਖਬੀਰ ਬਾਦਲ ਨੇ ਹਲਕਾ ਜਲਾਲਾਬਾਦ 'ਚ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਕੀਤੀਆਂ ਚੋਣ ਰੈਲੀਆਂ , ਕੱਢਿਆ ਰੋਡ ਸ਼ੋਅ

ਸੁਖਬੀਰ ਬਾਦਲ ਨੇ ਹਲਕਾ ਜਲਾਲਾਬਾਦ ‘ਚ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ ‘ਚ ਕੀਤੀਆਂ ਚੋਣ ਰੈਲੀਆਂ , ਕੱਢਿਆ ਰੋਡ ਸ਼ੋਅ:ਜਲਾਲਾਬਾਦ : ਪੰਜਾਬ ’ਚ 21 ਅਕਤੂਬਰ ਨੂੰ 4 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਸਿਆਸੀ ਅਖਾੜਾ ਭਖ ਚੁੱਕਿਆ ਹੈ ਤੇ ਵੱਖ-ਵੱਖ ਪਾਰਟੀਆਂ ਨੇ ਕਮਰ ਕਸ ਲਈ ਹੈ। ਇਸ ਦੌਰਾਨ ਉਮੀਦਵਾਰਾਂ ਵੱਲੋਂ ਵੀ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਜਲਾਲਾਬਾਦ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਵੱਲੋਂ ਵੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ।

Sukhbir Singh Badal SAD candidate Dr. Raj Singh Dibipura Favor Election rallies In Jalalabad
ਸੁਖਬੀਰ ਬਾਦਲ ਨੇ ਹਲਕਾ ਜਲਾਲਾਬਾਦ ‘ਚ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ ‘ਚ ਕੀਤੀਆਂ ਚੋਣ ਰੈਲੀਆਂ , ਕੱਢਿਆ ਰੋਡ ਸ਼ੋਅ

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਜਲਾਲਾਬਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ ‘ਚ ਲਗਭਗ ਅੱਧੀ ਦਰਜਨ ਵਿਸ਼ਾਲ ਚੋਣ ਰੈਲੀਆਂ ਨੂੰ ਸੰਬੋਧਿਤ ਕੀਤਾ। ਸੁਖਬੀਰ ਸਿੰਘ ਬਾਦਲ ਨੇ ਹਲਕੇ ਦੇ ਸੁਹੇਲੇਵਾਲਾ ਵਿੱਚ ਸਭ ਤੋਂ ਪਹਿਲੀ ਚੋਣ ਰੈਲੀ ਨੂੰ ਸੰਬੋਧਿਤ ਕੀਤਾ ਹੈ।

Sukhbir Singh Badal SAD candidate Dr. Raj Singh Dibipura Favor Election rallies In Jalalabad
ਸੁਖਬੀਰ ਬਾਦਲ ਨੇ ਹਲਕਾ ਜਲਾਲਾਬਾਦ ‘ਚ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ ‘ਚ ਕੀਤੀਆਂ ਚੋਣ ਰੈਲੀਆਂ , ਕੱਢਿਆ ਰੋਡ ਸ਼ੋਅ

ਇਸ ਉਪਰੰਤ ਉਨ੍ਹਾਂ ਨੇ ਜਵਾਹਰ ਸਿੰਘ ਜੈਮਲ ਵਾਲਾ ਅਤੇ ਮੰਡੀ ਅਮੀਨ ਗੰਜ ਵਿੱਚ ਵੀ ਵੱਡੇ ਚੋਣ ਜਲਸੇ ਕੀਤੇ ਹਨ। ਇਸ ਦੌਰਾਨ ਮੰਡੀ ਅਮੀਨ ਗੰਜ ਉਰਫ ਰੋੜਾਂਵਾਲੀ ਵਿਖੇ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਰਾਜ ਸਿੰਘ ਡਿਬੀਪੁਰਾ ਦੇ ਹੱਕ ਵਿੱਚ ਵੋਟਾਂ ਮੰਗਦਿਆਂ ਰੋਡ ਸ਼ੋਅ ਵੀ ਕੱਢਿਆ। ਇਸ ਦੌਰਾਨ ਗੱਡੀਆਂ ਦੇ ਲੰਮੇ ਕਾਫਲੇ ਤੇ ਸਮਰਥਕਾਂ ਦੀ ਵੱਡੀ ਗਿਣਤੀ ਨੇ ਸੁਖਬੀਰ ਸਿੰਘ ਬਾਦਲ ਦਾ ਸਾਥ ਦਿੱਤਾ ਹੈ।

Sukhbir Singh Badal SAD candidate Dr. Raj Singh Dibipura Favor Election rallies In Jalalabad
ਸੁਖਬੀਰ ਬਾਦਲ ਨੇ ਹਲਕਾ ਜਲਾਲਾਬਾਦ ‘ਚ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ ‘ਚ ਕੀਤੀਆਂ ਚੋਣ ਰੈਲੀਆਂ , ਕੱਢਿਆ ਰੋਡ ਸ਼ੋਅ

ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਫੇਸਬੁੱਕ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਜ਼ਿੰਦਾਬਾਦ ਦੇ ਗੂੰਜਦੇ ਨਾਅਰੇ, ਲਹਿਰਾਉਂਦੀਆਂ ਕੇਸਰੀ ਝੰਡੀਆਂ, ਪਾਰਟੀ ਵਰਕਰਾਂ ਦੇ ਚਿਹਰਿਆਂ ਦੀ ਚਮਕ, ਅਤੇ ਸਥਾਨਕ ਲੋਕਾਂ ਦਾ ਉਤਸ਼ਾਹ, ਜਲਾਲਾਬਾਦ ਦੀ ਮੰਡੀ ਰੋੜਾਂਵਾਲੀ ਵਿਖੇ ਕੱਢਿਆ ਰੋਡ ਸ਼ੋਅ ਆਪਣੀ ਕਾਮਯਾਬੀ ਦੇ ਨਾਲ ਨਾਲ, ਸਾਡੀ ਜਿੱਤ ਦਾ ਵੀ ਅਗਾਊਂ ਐਲਾਨ ਕਰਦਾ ਦਿਖਾਈ ਦਿੱਤਾ ਹੈ।

Sukhbir Singh Badal SAD candidate Dr. Raj Singh Dibipura Favor Election rallies In Jalalabad
ਸੁਖਬੀਰ ਬਾਦਲ ਨੇ ਹਲਕਾ ਜਲਾਲਾਬਾਦ ‘ਚ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ ‘ਚ ਕੀਤੀਆਂ ਚੋਣ ਰੈਲੀਆਂ , ਕੱਢਿਆ ਰੋਡ ਸ਼ੋਅ

ਜ਼ਿਕਰਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ , ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਜਿਨ੍ਹਾਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣੀਆਂ ਹਨ। ਇਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ ‘ਚ ਕੁੱਲ 33 ਉਮੀਦਵਾਰ ਚੋਣ ਮੈਦਾਨ ਵਿਚ ਹਨ।
-PTCNews