Sun, Jul 20, 2025
Whatsapp

ਸੁਖਬੀਰ ਸਿੰਘ ਬਾਦਲ ਨੇ ਸ੍ਰੀ ਹਰਿਮੰਦਿਰ ਸਾਹਿਬ ਬੇਅਦਬੀ ਕਾਂਡ ਦੀ ਕੀਤੀ ਸਖ਼ਤ ਨਿੰਦਾ, ਕਿਹਾ ਵਿਸ਼ਵਾਸ ਨਹੀਂ ਹੁੰਦਾ

Reported by:  PTC News Desk  Edited by:  Riya Bawa -- December 18th 2021 10:34 PM -- Updated: December 19th 2021 06:34 PM
ਸੁਖਬੀਰ ਸਿੰਘ ਬਾਦਲ ਨੇ ਸ੍ਰੀ ਹਰਿਮੰਦਿਰ ਸਾਹਿਬ ਬੇਅਦਬੀ ਕਾਂਡ ਦੀ ਕੀਤੀ ਸਖ਼ਤ ਨਿੰਦਾ, ਕਿਹਾ ਵਿਸ਼ਵਾਸ ਨਹੀਂ ਹੁੰਦਾ

ਸੁਖਬੀਰ ਸਿੰਘ ਬਾਦਲ ਨੇ ਸ੍ਰੀ ਹਰਿਮੰਦਿਰ ਸਾਹਿਬ ਬੇਅਦਬੀ ਕਾਂਡ ਦੀ ਕੀਤੀ ਸਖ਼ਤ ਨਿੰਦਾ, ਕਿਹਾ ਵਿਸ਼ਵਾਸ ਨਹੀਂ ਹੁੰਦਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਡੇ ਸਰਵਉਚ ਤੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ’ਤੇ ਹੈਰਾਨੀ ਤੇ ਰੋਹ ਪ੍ਰਗਟਾਉਂਦਿਆਂ ਕਿਹਾ ਕਿ ਵਿਸ਼ਵਾਸ ਨਹੀਂ ਹੁੰਦਾ, ਇਹੋ ਜਿਹੀ ਘਟਨਾ ਵਾਪਰੀ ਹੈ।​ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ ਕਿ ਇਹ ਕਾਰਾ ਕਿਸੇ ਇਕ ਵਿਅਕਤੀ ਦਾ ਹੋ ਸਕਦਾ ਹੈ। ਇਸ ਪਿੱਛੇ ਸਪਸ਼ਟ ਤੌਰ ’ਤੇ ਡੂੰਘੀ ਸਾਜ਼ਿਸ਼ ਹੈ। ਕਦੇ ਮੁਗਲਾਂ, ਮਸੰਦਾਂ ਜਾਂ ਸਾਕਾ ਨੀਲਾ ਤਾਰਾ ਵੇਲੇ ਵੀ ਸ੍ਰੀ ਹਰਿਮੰਦਿਰ ਸਾਹਿਬ ਵਿਚ ਇਸ ਤਰੀਕੇ ਬੇਅਦਬੀ ਕਰਨ ਦਾ ਯਤਨ ਨਹੀਂ ਹੋਇਆ। ਵਿਸ਼ਵਾਸ ਹੀ ਨਹੀਂ ਹੋ ਰਿਹਾ।​ Punjab: Man killed in Amritsar after allegedly attempting sacrilege at Golden Temple ਉਹਨਾਂ ਨੇ ਕਿਹਾ ਕਿ ਇਸ ਦੀ ਘਟਨਾ ਨੇ ਸਾਰੀ ਸਿੱਖ ਕੌਮ ਨੂੰ ਡੂੰਘੇ ਸਦਮੇ ਵਿਚ ਲੈ ਆਂਦਾ ਹੈ।​ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿੱਖਾਂ ਦੇ ਮਨਾਂ ’ਤੇ ਜ਼ਖ਼ਮ ਦੇਣ ਅਤੇ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।​ਸੁਖਬੀਰ ਸਿੰਘ ਬਾਦਲ ਨੇ ਰਾਜ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀ ਸਾਜ਼ਿਸ਼ ਬੁਣੀ ਜਾ ਰਹੀ ਹੈ, ਇਸਦੇ ਸਪਸ਼ਟ ਸੰਕੇਤ ਮਿਲੇ ਸਨ ਜਦੋਂ ਗੁਟਕਾ ਸਾਹਿਬ ਪਵਿੱਤਰ ਸਰੋਵਰ ਵਿਚ ਸੁੱਟਿਆ ਗਿਆ ਸੀ। Man accused of sacrilege lynched at Golden Temple in Amritsar ਉਹਨਾਂ ਕਿਹਾ ਕਿ ਇਸ ਮਗਰੋਂ ਵੀ ਸੁਬੇ ਦੀਆਂ ਏਜੰਸੀਆਂ ਡੂੰਘੀ ਸਾਜ਼ਿਸ਼ ਜਿਸ ਤਹਿਤ ਅੱਜ ਦੀ ਘਟਨਾ ਵਾਪਰੀ, ਬਾਰੇ ਪਤਾ ਨਾ ਹੋਵੇ, ਇਹ ਹੋ ਨਹੀਂ ਸਕਦਾ। ਪਰ ਕਿਸੇ ਨੇ ਵੀ ਅਜਿਹਾ ਘਿਨੌਣਾ ਅਪਰਾਧ ਵਾਪਰਨ ਤੋਂ ਰੋਕਣ ਵਾਸਤੇ ਕੋਈ ਕਦਮ ਨਹੀਂ ਚੁੱਕਿਆ।

  ਖੁਫੀਆ ਏਜੰਸੀਆਂ ਕੀ ਕਰ ਰਹੀਆਂ ਸਨ ? ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਡੂੰਘੀ ਸਾਜ਼ਿਸ਼ ਬੁਣੀ ਗਈ ਹੈ ਤੇ ਸੱਤਾ ਵਿਚ ਬੈਠੇ ਲੋਕਾਂ ਨੁੰ ਕਈ ਜਵਾਬ ਦੇਣੇ ਪੈਣਗੇ।​ -PTC News

Top News view more...

Latest News view more...

PTC NETWORK
PTC NETWORK