ਸੁਖਪਾਲ ਖਹਿਰਾ , ਭਗਵੰਤ ਮਾਨ ਮਤਲਬੀ ਅਤੇ ਮੌਕਾਪ੍ਰਸਤ ਹਨ :ਮਹੇਸ਼ਇੰਦਰ ਗਰੇਵਾਲ

Sukhpal Khaira, Bhagwant Maan Tendency and Opportunity:Maheshinder Grewa

ਸੁਖਪਾਲ ਖਹਿਰਾ , ਭਗਵੰਤ ਮਾਨ ਮਤਲਬੀ ਅਤੇ ਮੌਕਾਪ੍ਰਸਤ ਹਨ :ਮਹੇਸ਼ਇੰਦਰ ਗਰੇਵਾਲ:ਆਮ ਆਦਮੀ ਪਾਰਟੀ ਵਿਚੋਂ ਕੱਢੇ ਗਏ ਆਗੂ ਸੁਖਪਾਲ ਖਹਿਰਾ ਪਿਛਲੇ 15 ਦਿਨਾਂ ਤੋਂ ਆਪ ਅਤੇ ਕਾਂਗਰਸ ਦੇ ਸੰਭਾਵੀ ਗਠਜੋੜ ਬਾਰੇ ਲਗਾਤਾਰ ਆਪਾ-ਵਿਰੋਧੀ ਬਿਆਨ ਜਾਰੀ ਕਰਦੇ ਆ ਰਹੇ ਹਨ।ਉਹਨਾਂ ਨੂੰ ਅਜਿਹੇ ਦੋਗਲੇ ਬਿਆਨਾਂ ਕਰਕੇ ਪੈਦਾ ਹੋ ਰਹੇ ਭੰਬਲਭੂਸੇ ਨੂੰ ਦੂਰ ਦੀ ਕਰਨ ਦੀ ਲੋੜ ਹੈ।ਇਤਫਾਕ ਨਾਲ ਇਸ ਸਮੇਂ ਖਹਿਰਾ ਦੇ ਵਿਰੋਧੀ ਬਣੇ ਖੜ੍ਹੇ ਆਪ ਦੇ ਸਾਬਕਾ ਕਨਵੀਨਰ ਭਗਵੰਤ ਮਾਨ ਦਾ ਵੀ ਇਹੋ ਹਾਲ ਹੈ।ਇਹ ਦੋਵੇਂ ਆਗੂ ਹਰ ਮਿੰਟ ਮਗਰੋਂ ਆਪਣਾ ਸਿਆਸੀ ਸਟੈਂਡ ਬਦਲ ਲੈਂਦੇ ਹਨ।

ਇਹਨਾਂ ਦੋਵਾਂ ਆਗੂਆਂ ਵੱਲੋਂ ਕੀਤੀ ਜਾ ਰਹੀ ਆਪਾਵਿਰੋਧੀ ਬਿਆਨਬਾਜ਼ੀ ਬਾਰੇ ਟਿੱਪਣੀ ਕਰਦਿਆਂ ਸਾਬਕਾ ਅਕਾਲੀ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਿਛਲੇ ਮਹੀਨੇ 27 ਜੁਲਾਈ ਨੂੰ ਦਿੱਲੀ ਵਿਖੇ ਪਾਰਟੀ ਮੀਟਿੰਗ ਵਿਚ ਜਦੋਂ ਆਪ ਦੇ ਕਾਂਗਰਸ ਨਾਲ ਗਠਜੋੜ ਦਾ ਮਸਲਾ ਉੱਠਿਆ ਸੀ ਤਾਂ ਖਹਿਰਾ ਨੇ ਪੂਰੇ ਭਾਰਤ ਅੰਦਰ ਅਜਿਹਾ ਗਠਜੋੜ ਬਣਾਏ ਜਾਣ ਦੀ ਹਾਮੀ ਭਰੀ ਸੀ।ਇੱਕ ਮੌਕਾਪ੍ਰਸਤ ਆਗੂ ਹੋਣ ਕਰਕੇ ਖਹਿਰਾ ਉਮੀਦ ਕਰ ਰਿਹਾ ਹੈ ਕਿ ਇਹ ਗਠਜੋੜ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਿਲ ਕਰ ਲਵੇਗਾ ਅਤੇ ਗਾਂਧੀ ਪਰਿਵਾਰ ਦੁਆਰਾ ਉਸ ਨੂੰ ਢੁੱੁਕਵਾਂ ਅਹੁਦਾ ਦੇ ਦਿੱਤਾ ਜਾਵੇਗਾ।

ਗਰੇਵਾਲ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਹੀ ਸੀ,ਜਿਸ ਨੇ ਖਹਿਰਾ ਨੂੰ ਪੰਜਾਬ ਦੀ ਰਾਜਨੀਤੀ ਅੰਦਰ ਲਿਆਂਦਾ ਸੀ ਅਤੇ ਅਜੇ ਤੀਕ ਉਹ ਗਾਂਧੀ ਪਰਿਵਾਰ ਦਾ ਵਫਾਦਾਰ ਹੈ।ਉਸ ਨੇ ਮਨ ਅੰਦਰ ਦਿੱਲੀ ਦੇ ਦੰਗਾ ਪੀੜਤਾਂ ਵਾਸਤੇ ਭੋਰਾ ਵੀ ਦਇਆ ਨਹੀਂ ਹੈ ਅਤੇ ਉਹ ਗਾਂਧੀ ਪਰਿਵਾਰ ਦੀ ਹਮੇਸ਼ਾਂ ਹੀ ਖੁੱਲ੍ਹੇਆਮ ਅਤੇ ਗੁਪਤ ਰੂਪ ਵਿਚ ਵਕਾਲਤ ਕਰਦਾ ਰਿਹਾ ਹੈ।

ਉਹਨਾਂ ਕਿਹਾ ਕਿ ਅੱਜ ਖਹਿਰਾ ਦਾ ਖੁਦ ਨੂੰ ਸਿੱਖਾਂ ਦੇ ਹਿੱਤਾਂ ਅਤੇ ਪੰਜਾਬ ਦੀ ਖੁਦਮੁਖਤਿਆਰੀ ਦਾ ਰਖਵਾਲੇ ਦੇ ਰੂਪ ਵਿਚ ਪੇਸ਼ ਕਰਕੇ ਵੋਟਰਾਂ ਨੂੰ ਗੁੰਮਰਾਹ ਕਰਨ ਅਤੇ ਸੂਬੇ ਦੇ ਲੋਕਾਂ ਅੱਗੇ ਝੂਠ ਬੋਲਣ ਲਈ ਪਰਦਾਫਾਸ਼ ਹੋ ਗਿਆ ਹੈ।ਆ ਰਹੀਆਂ ਲੋਕ ਸਭਾ ਚੋਣਾਂ ਵਿਚ ਪੈਰ ਜਮਾਉਣ ਲਈ ਉਹ ਗਾਂਧੀ ਪਰਿਵਾਰ ਨਾਲ ਮਿਲਿਆ ਹੋਇਆ ਹੈ।ਆਪ ਵਿਚ ਸ਼ਾਮਿਲ ਹੋਣ ਦੇ ਬਾਵਜੂਦ ਉਸ ਦਾ ਦਿਲ ਹਮੇਸ਼ਾਂ ਕਾਂਗਰਸ ਪਾਰਟੀ ਲਈ ਧੜਕਦਾ ਰਿਹਾ ਹੈ।ਰਾਸ਼ਟਰਪਤੀ ਦੀ ਚੋਣ ਦੌਰਾਨ ਵੀ ਉਸ ਨੇ ਕਾਂਗਰਸੀ ਉਮੀਦਵਾਰ ਨੂੰ ਵੋਟ ਪਾਈ ਸੀ।

ਅਕਾਲੀ ਆਗੂ ਨੇ ਕਿਹਾ ਕਿ ਖਹਿਰਾ ਦਾ ਪਾਖੰਡ ਉਸ ਸਮੇਂ ਨੰਗਾ ਹੋ ਗਿਆ ਸੀ,ਜਦੋਂ ਕਾਂਗਰਸ ਨਾਲ ਗਠਜੋੜ ਉੱਤੇ ਸਟੈਂਡ ਲੈਣ ਤੋਂ ਉਹ ਝਿਜਕ ਗਿਆ ਸੀ ਅਤੇ ਉਸ ਨੇ ਟਾਲਮਟੋਲ ਵਾਲਾ ਰੁਖ ਅਖ਼ਤਿਆਰ ਕਰ ਲਿਆ ਸੀ।ਉਹ ਇਸ ਮੁੱਦੇ ਉੱਤੇ ਪਾਰਟੀ ਦੀ ਹਾਈਕਮਾਂਡ ਨਾਲ ਡਟਣ ਵਾਸਤੇ ਵਚਨਬੱਧ ਸੀ ਪਰੰਤੂ ਉਸ ਦੀ ਬਦਕਿਸਮਤੀ ਵੇਖੋ ਕਿ ਪਾਰਟੀ ਨੇ ਉਸ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ।ਉਸ ਤੋਂ ਵੱਡਾ ਅਹੁਦਾ ਖੁਸ ਗਿਆ,ਜਿਸ ਨੇ ਉਸ ਨੂੰ ਗਿਰਗਿਟ ਵਾਂਗ ਰੰਗ ਬਦਲਣ ਲਈ ਮਜ਼ਬੂਰ ਕਰ ਦਿੱਤਾ।ਗਰੇਵਾਲ ਨੇ ਕਿਹਾ ਕਿ ਖਹਿਰਾ ਨੂੰ ਜਦੋਂ ਵੀ ਢੁੱਕਵਾਂ ਮੌਕਾ ਮਿਲੇਗਾ,ਉਹ ਕਾਂਗਰਸ ਪਾਰਟੀ ਵਿਚ ਛਾਲ ਮਾਰ ਜਾਵੇਗਾ।

ਖਹਿਰਾ ਉਤੇ ਹਮੇਸ਼ਾਂ ਹੀ ਸੌੜੇ ਸਿਆਸੀ ਹਿੱਤਾਂ ਲਈ ਮੌਕਾਪ੍ਰਸਤ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜਿਸ ਬੰਦੇ ਦੀ ਪੰਜਾਬੀਆਂ ਦੇ ਹੱਕਾਂ ਲਈ ਲੜਣ ਵਾਸਤੇ ਕੋਈ ਵਚਨਬੱਧਤਾ ਨਾ ਹੋਵੇ, ਉਹ ਖੁਦ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਨਾਇਕ ਵਜੋਂ ਪੇਸ਼ ਕਰ ਰਿਹਾ ਹੈ। ਉਸ ਨੇ ‘ਰਾਇਸ਼ਮਾਰੀ 2020’ ਵਰਗੀ ਦੇਸ਼-ਵਿਰੋਧੀ ਗਤੀਵਿਧੀ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ।

ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਦਾਖਾ ਤੋਂ ਵਿਧਾਇਕ ਐਚ.ਐਸ ਫੂਲਕਾ ਨੇ ਬਿਲਕੁੱਲ ਹੀ ਵੱਖਰਾ ਸਟੈਂਡ ਲਿਆ ਹੈ।ਫੂਲਕਾ ਵੱਲੋਂ ਕਾਂਗਰਸ ਨਾਲ ਗਠਜੋੜ ਕਰਨ ਦੇ ਖਿਲਾਫ ਲਏ ਸਟੈਂਡ ਦੀ ਪ੍ਰਸੰਸਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਫੂਲਕਾ ਨੇ ਐਲਾਨ ਕਰ ਦਿੱਤਾ ਸੀ ਕਿ ਕਾਂਗਰਸ ਨਾਲ ਕੋਈ ਵੀ ਸਮਝੌਤਾ ਕਰਨਾ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਲੀਨ ਚਿਟ ਦੇਣ ਦੇ ਬਰਾਬਰ ਹੋਵੇਗਾ।ਫੂਲਕਾ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਆਪ ਨੇ ਸਿੱਧੇ ਜਾਂ ਅਸਿੱਧੇ ਕਿਸੇ ਵੀ ਰੂਪ ਵਿਚ ਕਾਂਗਰਸ ਨਾਲ ਗਠਜੋੜ ਕੀਤਾ, ਤਾਂ ਆਪ ਨੂੰ ਛੱਡਣ ਵਾਲਾ ਉਹ ਸਭ ਤੋਂ ਪਹਿਲਾ ਵਿਅਕਤੀ ਹੋਵੇਗਾ।ਇੰਨਾ ਹੀ ਨਹੀ, ਉਸ ਨੇ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਭੀੜ ਦੀ ਅਗਵਾਈ ਕਰਨ ਦੇ ਦੋਸ਼ੀ ਕਾਂਗਰਸੀ ਆਗੂਆਂ ਵਿਰੁੱਧ ਕੇਸ ਲੜਣ ਵਾਸਤੇ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫਾ ਦੇ ਦਿੱਤਾ ਸੀ।
-PTCNews