ਸੰਨੀ ਦਿਓਲ ਤੋਂ ਬਾਅਦ ਹੁਣ ‘ਸੁਖਪਾਲ ਖਹਿਰਾ ਗੁੰਮਸ਼ੁਦਾ’ ਦੇ ਹਲਕਾ ਭੁਲੱਥ ‘ਚ ਲੱਗੇ ਪੋਸਟਰ

Sukhpal Khaira Missing Poster In Bholath
ਸੰਨੀ ਦਿਓਲ ਤੋਂ ਬਾਅਦ ਹੁਣ 'ਸੁਖਪਾਲ ਖਹਿਰਾ ਗੁੰਮਸ਼ੁਦਾ' ਦੇ ਹਲਕਾ ਭੁਲੱਥ 'ਚ ਲੱਗੇ ਪੋਸਟਰ

ਸੰਨੀ ਦਿਓਲ ਤੋਂ ਬਾਅਦ ਹੁਣ ‘ਸੁਖਪਾਲ ਖਹਿਰਾ ਗੁੰਮਸ਼ੁਦਾ’ ਦੇ ਹਲਕਾ ਭੁਲੱਥ ‘ਚ ਲੱਗੇ ਪੋਸਟਰ:ਭੁਲੱਥ : ਵਿਧਾਨ ਸਭਾ ਹਲਕਾ ਭੁਲੱਥ ਤੋਂ ਆਪ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਗੁੰਮਸ਼ੁਦਾ ਦੇ ਪੋਸਟਰ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਸੁਖਪਾਲ ਖਹਿਰਾ ਦੇ ‘ਗੁੰਮਸ਼ੁਦਾ ਦੀ ਤਲਾਸ਼’ ਲਿਖੇ ਪੋਸਟਰ ਭੁਲੱਥ ਸ਼ਹਿਰ ਵਿਚ ਲੱਗ ਚੁੱਕੇ ਹਨ ,ਕਿਉਂਕਿ 2017 ਤੋਂ ਬਆਦ ਸੁਖਪਾਲ ਖਹਿਰਾ ਹਲਕੇ ਵਿੱਚ ਨਹੀਂ ਦਿਸੇ।

Sukhpal Khaira Missing Poster In Bholath
ਸੰਨੀ ਦਿਓਲ ਤੋਂ ਬਾਅਦ ਹੁਣ ‘ਸੁਖਪਾਲ ਖਹਿਰਾ ਗੁੰਮਸ਼ੁਦਾ’ ਦੇ ਹਲਕਾ ਭੁਲੱਥ ‘ਚ ਲੱਗੇ ਪੋਸਟਰ

ਭੁੱਲਥ ਦੇ ਕਚਹਿਰੀ ਚੌਂਕ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਕਈ ਥਾਵਾਂ ‘ਤੇ ਇਹ ਪੋਸਟਰ ਲੱਗੇ ਹਨ। ਇਸ ਸਬੰਧੀਜਦੋਂ ਪੱਤਰਕਾਰਾਂ ਨੇ ਵਿਧਾਇਕ ਸੁਖਪਾਲ ਖਹਿਰਾ ਨਾਲ ਮੋਬਾਇਲ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਵਿਚਬੀਤੇ ਦਿਨੀਂ ਸੰਸਦ ਮੈਂਬਰ ਸੰਨੀ ਦਿਓਲ ਦੇ ਗੁੰਮਸ਼ੁਦਾ ਦੇ ਪੋਸਟਰ ਲੱਗੇ ਸਨ।

Sukhpal Khaira Missing Poster In Bholath
ਸੰਨੀ ਦਿਓਲ ਤੋਂ ਬਾਅਦ ਹੁਣ ‘ਸੁਖਪਾਲ ਖਹਿਰਾ ਗੁੰਮਸ਼ੁਦਾ’ ਦੇ ਹਲਕਾ ਭੁਲੱਥ ‘ਚ ਲੱਗੇ ਪੋਸਟਰ

ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਵੱਲੋਂ ਚੋਣ ਜਿੱਤ ਕੇ ਹਲਕਾ ਭੁਲੱਥ ਦੇ ਵਿਧਾਇਕ ਬਣੇ ਸਨ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਅਤੇ ਵਿਰੋਧ ਧਿਰ ਦੇ ਨੇਤਾ ਵਜੋਂ ਹਟਾਏ ਜਾਣ ਤੋਂ ਬਾਅਦ ਖਹਿਰਾ ਆਪ ਨਾਲ ਨਰਾਜ਼ ਚੱਲ ਰਹੇ ਸਨ। ਇਸ ਤੋਂ ਬਾਅਦ ਉਹਨਾਂ ਨੇ ‘ਪੰਜਾਬ ਏਕਤਾ ਪਾਰਟੀ’ ਦੇ ਉਮੀਦਵਾਰ ਵਜੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜੀ ਸੀ।
-PTCNews