ਮੁੱਖ ਖਬਰਾਂ

ਮਾਨਹਾਨੀ ਮਾਮਲੇ 'ਚ ਭਗਵੰਤ ਸਿੰਘ ਮਾਨ ਸਣੇ 9 ਲੋਕਾਂ ਨੂੰ ਸੰਮਨ ਜਾਰੀ View in English

By Ravinder Singh -- April 30, 2022 3:35 pm -- Updated:April 30, 2022 3:36 pm

ਚੰਡੀਗੜ੍ਹ : ਮਾਨਹਾਨੀ ਮਾਮਲੇ ਨੂੰ ਲੈ ਕੇ ਭਗਵੰਤ ਸਿੰਘ ਮਾਨ ਨੂੰ ਅਦਾਲਤ ਨੇ ਸੰਮਨ ਜਾਰੀ ਕਰ ਦਿੱਤਾ ਹੈ। ਮਾਨਸਾ ਦੀ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 21 ਜੁਲਾਈ ਲਈ ਸੰਮਨ ਜਾਰੀ ਕੀਤਾ ਹੈ। ਭਗਵੰਤ ਮਾਨ ਖ਼ਿਲਾਫ਼ ਮਾਨਸਾ ਵਿੱਚ ਮਾਨਹਾਨੀ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ।

ਮਾਨਹਾਨੀ ਮਾਮਲੇ 'ਚ ਭਗਵੰਤ ਮਾਨ ਸਣੇ 9 ਲੋਕਾਂ ਨੂੰ ਸੰਮਨ ਜਾਰੀਮਾਨਹਾਨੀ ਮਾਮਲੇ ਵਿੱਚ ਭਗਵੰਤ ਸਿੰਘ ਮਾਨ ਸਣੇ 9 ਲੋਕਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ 2019 ਵਿੱਚ ਮਾਨਸਾ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ, ਜਿਸ 'ਤੇ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੇ ਕਾਂਗਰਸ ਤੋਂ 10 ਕਰੋੜ ਰੁਪਏ ਅਤੇ ਪ੍ਰਦੂਸ਼ਣ ਬੋਰਡ ਦਾ ਚੇਅਰਮੈਨ ਲਾਉਣ ਦਾ ਸੌਦਾ ਕੀਤਾ ਸੀ।

ਮਾਨਹਾਨੀ ਮਾਮਲੇ 'ਚ ਭਗਵੰਤ ਮਾਨ ਸਣੇ 9 ਲੋਕਾਂ ਨੂੰ ਸੰਮਨ ਜਾਰੀਇਸ ਤੋਂ ਬਾਅਦ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਭਗਵੰਤ ਸਿੰਘ ਮਾਨ ਅਤੇ ਖ਼ਬਰਾਂ ਲਾਉਣ ਵਾਲੇ ਚਾਰ ਪੱਤਰਕਾਰ ਤੇ ਅਖ਼ਬਾਰਾਂ ਦੇ ਸੰਪਾਦਕਾਂ ਉਤੇ 28 ਜੁਲਾਈ 2019 ਨੂੰ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ।

ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 21 ਜੁਲਾਈ ਲਈ ਸੰਮਨ ਜਾਰੀ ਕਰਦੇ ਹੋਏ ਅਦਾਲਤ ਵਿਚ ਪੇਸ਼ ਹੋਣ ਲ਼ਈ ਆਖਿਆ ਹੈ।

ਇਹ ਵੀ ਪੜ੍ਹੋ : ਜਨਰਲ ਮਨੋਜ ਪਾਂਡੇ ਨੇ ਭਾਰਤੀ ਥਲ ਸੈਨਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ 

  • Share