Fri, Apr 26, 2024
Whatsapp

ਸੁਨੰਦਾ ਪੁਸ਼ਕਰ ਹੱਤਿਆ ਮਾਮਲਾ :ਅਦਾਲਤ ਨੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਭੇਜਿਆ ਸੰਮਨ

Written by  Shanker Badra -- June 05th 2018 04:23 PM
ਸੁਨੰਦਾ ਪੁਸ਼ਕਰ ਹੱਤਿਆ ਮਾਮਲਾ :ਅਦਾਲਤ ਨੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਭੇਜਿਆ ਸੰਮਨ

ਸੁਨੰਦਾ ਪੁਸ਼ਕਰ ਹੱਤਿਆ ਮਾਮਲਾ :ਅਦਾਲਤ ਨੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਭੇਜਿਆ ਸੰਮਨ

ਸੁਨੰਦਾ ਪੁਸ਼ਕਰ ਹੱਤਿਆ ਮਾਮਲਾ :ਅਦਾਲਤ ਨੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਭੇਜਿਆ ਸੰਮਨ:ਕਾਂਗਰਸ ਆਗੂ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਹੱਤਿਆ ਮਾਮਲੇ ਵਿਚ ਸ਼ਸ਼ੀ ਥਰੂਰ ਦੀ ਮੁਸੀਬਤ ਵੱਧ ਗਈ ਹੈ।Sunanda Pushkar murder case Delhi court summons Shashi Tharoorਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸ਼ਸ਼ੀ ਥਰੂਰ ਨੂੰ ਸੰਮਨ ਭੇਜਿਆ ਹੈ ਅਤੇ 7 ਜੁਲਾਈ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਥਰੂਰ 'ਤੇ ਇਸ ਮਾਮਲੇ 'ਚ ਮੁੱਖ ਦੋਸ਼ੀ ਵਜੋਂ ਕੇਸ ਚੱਲੇਗਾ।Sunanda Pushkar murder case Delhi court summons Shashi Tharoorਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਅਦਾਲਤ 'ਚ ਕਿਹਾ ਸੀ ਕਿ ਥਰੂਰ ਨੂੰ ਸਾਢੇ ਚਾਰ ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਦੇ ਤੌਰ 'ਤੇ ਤਲਬ ਕੀਤਾ ਜਾਣਾ ਚਾਹੀਦਾ ਹੈ।ਪੁਲਿਸ ਦਾ ਇਹ ਦਾਅਵਾ ਹੈ ਕਿ ਉਸ ਕੋਲ ਲੋੜੀਂਦੇ ਸਬੂਤ ਹਨ।Sunanda Pushkar murder case Delhi court summons Shashi Tharoorਜ਼ਿਕਰਯੋਗ ਹੈ ਕਿ ਸੁਨੰਦਾ ਪੁਸ਼ਕਰ 17 ਜਨਵਰੀ 2014 ਦੀ ਸ਼ਾਮ ਨੂੰ ਹੋਟਲ ਲੀਲਾ ਵਿਚ ਮ੍ਰਿਤਕ ਹਾਲਤ ‘ਚ ਮਿਲੀ ਸੀ।ਸੁਨੰਦਾ ਦੀ ਹੱਤਿਆ ਨੂੰ ਪਹਿਲਾਂ ਸੁਸਾਈਡ ਮੰਨਿਆ ਜਾ ਰਿਹਾ ਸੀ ਪਰ ਇਕ ਸਾਲ ਬਾਅਦ ਹੀ ਪੁਲਿਸ ਨੇ ਕਿਹਾ ਕਿ ਇਹ ਹੱਤਿਆ ਦਾ ਮਾਮਲਾ ਹੈ। -PTCNews


Top News view more...

Latest News view more...