ਸੰਨੀ ਦਿਓਲ ਨੇ ਕੈਪਟਨ 'ਤੇ ਲਾਇਆ ਵੱਡਾ ਇਲਜ਼ਾਮ,ਕੈਪਟਨ ਨੂੰ ਚਿੱਠੀ ਲਿਖ ਕੇ ਕੀਤੀ ਇਹ ਅਪੀਲ
ਸੰਨੀ ਦਿਓਲ ਨੇ ਕੈਪਟਨ 'ਤੇ ਲਾਇਆ ਵੱਡਾ ਇਲਜ਼ਾਮ,ਕੈਪਟਨ ਨੂੰ ਚਿੱਠੀ ਲਿਖ ਕੇ ਕੀਤੀ ਇਹ ਅਪੀਲ:ਗੁਰਦਾਸਪੁਰ : ਬਾਲੀਵੁੱਡ ਅਦਾਕਾਰ 'ਤੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਿੰਘ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਪੰਜਾਬ 'ਚ ਰੇਲ ਆਵਾਜਾਈ ਬਹਾਲ ਕਰਾਉਣ 'ਚ ਕੇਂਦਰ ਸਰਕਾਰ ਦੀ ਮਦਦ ਕੀਤੀ ਜਾਵੇ। ਸੰਨੀ ਦਿਉਲ ਨੇ ਮੁੱਖ ਮੰਤਰੀ ਕੈਪਟਨ ਨੂੰ ਚਿੱਠੀ ਲਿਖ ਕੇ ਕਿਹਾ ਅਰਥਵਿਵਸਥਾ ਨੂੰ ਬਚਾਉਣ ਲਈ ਸਮੁੱਚੀ ਰੇਲ ਸੇਵਾ ਯਕੀਨੀ ਬਣਾਉਣੀ ਚਾਹੀਦੀ ਹੈ। [caption id="attachment_448771" align="aligncenter" width="300"] ਸੰਨੀ ਦਿਓਲ ਨੇਕੈਪਟਨ 'ਤੇ ਲਾਇਆ ਵੱਡਾ ਇਲਜ਼ਾਮ,ਕੈਪਟਨ ਨੂੰ ਚਿੱਠੀ ਲਿਖ ਕੇਕੀਤੀ ਇਹ ਅਪੀਲ[/caption] ਸੰਨੀ ਦਿਉਲ ਨੇ ਕਿਹਾ 50 ਦਿਨਾਂ ਤੋਂ ਕਿਸਾਨਾਂ ਵੱਲੋਂ ਰੇਲ ਅਤੇ ਸੜਕ ਆਵਾਜਾਹੀ ਰੋਕੀ ਗਈ ਹੈ। ਇਸ ਦਾ ਬੁਰਾ ਅਸਰ ਪ੍ਰਦੇਸ਼ ਦੇ ਵਪਾਰ,ਕਾਰੋਬਾਰ,ਕਿਸਾਨ ਦੇ ਨਾਲ ਸਰਕਾਰ ਦੀ ਆਮਦਨ ਤੇ ਵੀ ਪਿਆ ਹੈ। ਸੂਬੇ ਦੇ ਅਰਥਚਾਰਾ ਬੁਰੀ ਤਰ੍ਹਾਂ ਪ੍ਰਭਾਵੀ ਹੋਇਆ ਹੈ,ਵਪਾਰ,ਕਾਰੋਬਾਰ ਅਤੇ ਉਦਯੋਗ ਦੇ ਨਾਲ ਐਕਸਪੋਰਟ ਵੀ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਿਆ ਹੈ। [caption id="attachment_448774" align="aligncenter" width="300"] ਸੰਨੀ ਦਿਓਲ ਨੇਕੈਪਟਨ 'ਤੇ ਲਾਇਆ ਵੱਡਾ ਇਲਜ਼ਾਮ,ਕੈਪਟਨ ਨੂੰ ਚਿੱਠੀ ਲਿਖ ਕੇਕੀਤੀ ਇਹ ਅਪੀਲ[/caption] ਸੰਨੀ ਦਿਉਲ ਨੇ ਕਿਹਾ ਕਿ ਕਿਸਾਨ ਅੰਦੋਲਨ ਨਾਲ ਕਿੰਨਾਂ ਜ਼ਿਆਦਾ ਨੁਕਸਾਨ ਹੋਇਆ ਹੈ, ਰੇਲਵੇ ਬੋਰਡ ਦੀ ਜ਼ਰੂਰਤ ਦੇ ਹਿਸਾਬ ਨਾਲ ਰੇਲ ਟਰੈਕ ਮੁਹੱਈਆ ਕਰਵਾਏ ਜਾਣ ਤਾਂ ਜੋ ਪੰਜਾਬਿਆਂ ਅਤੇ ਪੰਜਾਬ ਦਾ ਆਰਥਿਕ ਨੁਕਸਾਨ ਨਾ ਹੋਵੇ,ਅੰਦੋਲਨ ਲੋਕਤਾਂਤਰਿਕ ਹੱਕ ਹੈ ,ਇਸ ਦੀ ਵਜ੍ਹਾਂ ਕਰਕੇ ਦੂਜੇ ਲੋਕਾਂ ਦੀ ਆਮਦਨ ਦਾ ਸਾਧਨ ਬੰਦ ਨਹੀਂ ਹੋਣਾ ਚਾਹੀਦਾ ਹੈ। [caption id="attachment_448772" align="aligncenter" width="300"] ਸੰਨੀ ਦਿਓਲ ਨੇਕੈਪਟਨ 'ਤੇ ਲਾਇਆ ਵੱਡਾ ਇਲਜ਼ਾਮ,ਕੈਪਟਨ ਨੂੰ ਚਿੱਠੀ ਲਿਖ ਕੇਕੀਤੀ ਇਹ ਅਪੀਲ[/caption] ਕੋਰੋਨਾ ਦੀ ਮਾਰ ਝੱਲ ਰਹੇ ਪੰਜਾਬ ਭਰ ਦੇ ਛੋਟੇ ਅਤੇ ਵੱਡੇ ਵਪਾਰੀਆਂ ਨੂੰ ਉਮੀਦ ਸੀ ਤਿਉਹਾਰਾਂ ਵਿੱਚ ਵਪਾਰ ਮੁੜ ਤੋਂ ਰਫ਼ਤਾਰ ਫੜੇਗਾ ਪਰ ਰੇਲ ਅੰਦੋਲਨ ਦੀ ਵਜ੍ਹਾਂ ਕਰਕੇ ਸਭ ਕੁੱਝ ਖ਼ਤਮ ਹੋ ਗਿਆ, ਸੰਨੀ ਦਿਉਲ ਨੇ ਕਿਹਾ ਕਿਸਾਨ ਵੀ ਇਸ ਅੰਦੋਲਨ ਦੇ ਨਾਲ ਪ੍ਰਭਾਵਿਤ ਹੋਏ ਹਨ,ਕਣਕ ਅਤੇ ਆਲੂ ਦੀ ਬਿਜਾਈ ਦੇ ਲਈ ਜ਼ਰੂਰੀ ਯੂਰੀਆ ਨਹੀਂ ਆ ਰਿਹਾ ਹੈ।
ਉਨ੍ਹਾਂ ਨੇ ਕਿਸਾਨਾਂ ਨੂੰ 13 ਨਵੰਬਰ ਨੂੰ ਕੇਂਦਰ ਸਰਕਾਰ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸੰਨੀ ਦਿਉਲ ਨੇ ਟਵੀਟ ਕਰਦੇ ਹੋਏ ਕਿਹਾ 'ਇਤਿਹਾਸ ਗਵਾਹ ਹੈ ਕਿ ਵੱਡੀ ਤੋਂ ਵੱਡੀ ਮੁਸ਼ਕਲ ਅਤੇ ਵਿਵਾਦ ਦਾ ਹੱਲ ਗੱਲਬਾਤ ਨਾਲ ਨਿਕਲ ਜਾਂਦਾ ਹੈ,ਮੈਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕੀ ਉਹ ਕੇਂਦਰ ਸਰਕਾਰ ਦੇ ਸੱਦੇ ਨੂੰ ਕਬੂਲ ਕਰਨ ਅਤੇ ਇਸ ਦੇ ਹੱਲ ਵੱਲ ਕਦਮ ਵਧਾਉਣ। ' -PTCNewsइतिहास गवाह है की बड़ी से बड़ी समस्याओं एवं विवादों का हल बातचीत से निकला है . मैं विनम्रतापूर्वक अपने किसान मित्रों से अनुरोध करता हूं कि वह बातचीत के लिए केंद्र सरकार के निमंत्रण को स्वीकार करे और गतिरोध को हल करने की दिशा में कदम उठाए। @narendramodi @capt_amarinder @nstomar pic.twitter.com/fqm8JCq1At — Sunny Deol (@iamsunnydeol) November 11, 2020
पंजाब के सर्वपक्षीय विकास हेतू @capt_amarinder से निवेदन है कि रेलवे बोर्ड की जरूरतों के हिसाब से रेल ट्रेक उपलब्ध करवायें ताकि पंजाबियों और पंजाब का आर्थिक नुकसान न हो आंदोलन प्रजातान्त्रिक हक है पर इस कारण अन्य नागरिकों के आय के साधन न रुकें यह जिम्मेदारी @PunjabGovtIndia की है pic.twitter.com/uuOQtoATq5
— Sunny Deol (@iamsunnydeol) November 11, 2020