Sat, Apr 27, 2024
Whatsapp

ਅਸਮਾਨ ਤੋਂ ਵੱਖਰੇ ਅੰਦਾਜ਼ 'ਚ ਕੀਤੀ ਗਈ ਕਿਸਾਨ ਅੰਦੋਲਨ ਦੀ ਹਿਮਾਇਤ

Written by  Jagroop Kaur -- December 31st 2020 03:49 PM
ਅਸਮਾਨ ਤੋਂ ਵੱਖਰੇ ਅੰਦਾਜ਼ 'ਚ ਕੀਤੀ ਗਈ ਕਿਸਾਨ ਅੰਦੋਲਨ ਦੀ ਹਿਮਾਇਤ

ਅਸਮਾਨ ਤੋਂ ਵੱਖਰੇ ਅੰਦਾਜ਼ 'ਚ ਕੀਤੀ ਗਈ ਕਿਸਾਨ ਅੰਦੋਲਨ ਦੀ ਹਿਮਾਇਤ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ 'ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਦੇ ਪੱਖ 'ਚ ਦੁਨੀਆ ਭਰ 'ਚ ਕਿਸਾਨ ਹਮਾਇਤੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ । ਇਸ ਅੰਦੋਲਨ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ, ਉਥੇ ਹੀ ਪ੍ਰਵਾਸੀਆਂ ਵੱਲੋਂ ਵੀ ਸੋਸ਼ਲ ਮੀਡੀਆ, ਤੇ ਵੱਡੇ-ਵੱਡੇ ਹੋਰਡਿੰਗਜ਼ ਅਤੇ ਹੋਰ ਵੱਖੋ-ਵੱਖ ਤਰੀਕਿਆਂ ਨਾਲ ਕਿਸਾਨੀ ਸੰਘਰਸ਼ ਨੂੰ ਕੌਮਾਂਤਰੀ ਪੱਧਰ 'ਤੇ ਪਹੁੰਚਾਇਆ ਹੈ ।
Farmers protest against farm laws 2020: While farmers are protesting in India against farm laws 2020, Tractor to Chopper event held in Canada. ਹੋਰ ਪੜ੍ਹੋ :ਕਿਸਾਨ ਜਥੇਬੰਦੀਆਂ ਮੀਟਿੰਗ ‘ਚ ਇਹਨਾਂ ਗੱਲਾਂ ‘ਤੇ ਕਰੇਗੀ ਚਰਚਾ ਇਸੇ ਸੰਘਰਸ਼ ਵਿਚ ਇਕ ਨਿਵੇਕਲਾ ਉੱਦਮ ਕਰਦੇ ਹੋਏ ਕਿਸਾਨਾਂ ਦੇ ਹੱਕ 'ਚ ਕੈਨੇਡਾ ਵਿਚ ਇਕ ਟਰੈਕਰ ਟੂ ਹੈਲੀਕਾਪਟਰ ਦਾ ਆਯੋਜਨ ਕੀਤਾ ਗਿਆ ਹੈ, ਜਿਥੇ ਇਕ ਹੈਲੀਕਾਪਟਰ ਜੀਟੀਏ ਦੀਆਂ ਮੁੱਖ ਮਾਰਗਾਂ 'ਤੇ ਉਡਾਣ ਭਰੇਗਾ ਜਿਸ ਦੇ ਬੈਨਰ' ਤੇ ਲਿਖਿਆ ਹੈ, '' ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ। Farmers protest against farm laws 2020: While farmers are protesting in India against farm laws 2020, Tractor to Chopper event held in Canada. ਹੋਰ ਪੜ੍ਹੋ :ਨੌਜਵਾਨ ਦੀ ਕੇਂਦਰ ਨੂੰ ਲਲਕਾਰ !, ਸਮੁੰਦਰ ਤਲ ‘ਤੇ ਕਿਸਾਨਾਂ ਦੇ ਹੱਕ ‘ਚ ਲਹਿਰਾਇਆ ਝੰਡਾ ਨੋ ਕਿਸਾਨ ਨੋ ਫ਼ੂਡ !! ਕਨੈਡਾ 'ਚ ਟਰੈਕਟਰ ਟੂ ਹੈਲੀਕਾਪਟਰ ਪ੍ਰੋਗਰਾਮ ਦਾ ਆਯੋਜਨ ਫਾਰਮ ਕਾਨੂੰਨਾਂ 2020 ਦੇ ਵਿਰੁੱਧ ਭਾਰਤ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਹਮਾਇਤ ਲਈ ਕੀਤਾ ਗਿਆ ਹੈ। ਇਕ ਸਮਾਗਮ ਦੌਰਾਨ, ਇਕ ਹੈਲੀਕਾਪਟਰ ਜੀਟੀਏ ਦੇ ਪ੍ਰਮੁੱਖ ਰਾਜਮਾਰਗਾਂ ਦੇ ਬੈਨਰ ਨਾਲ ਉਡਾਣ ਭਰੀ । ਪ੍ਰਬੰਧਕਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਕਿਸਾਨਾਂ ਲਈ ਆਪਣਾ ਸਮਰਥਨ ਵਧਾਉਣ । ਇਸ ਦੇ ਨਾਲ ਹੀ ਆਸਟ੍ਰੇਲੀਆ 'ਚ ਪੰਜਾਬਣ ਬਲਜੀਤ ਕੌਰ ਨੇ ਪੰਦਰਾਂ ਹਜ਼ਾਰ ਫੁੱਟ ਦੀ ਉਚਾਈ ਤੋਂ ਛਲਾਂਗ ਲਗਾ ਕੇ ਕਿਸਾਨਾਂ ਦੇ ਹੱਕ ਵਿਚ ਨਾਅਰਾ ਬੁਲੰਦ ਕੀਤਾ ਹੈ । ਇਸ ਮਹਿਲਾ ਬਲਜੀਤ ਕੌਰ ਨੇ ਦੁਨੀਆ ਭਰ ਵਿਚ ਕਿਸਾਨ ਸੰਘਰਸ਼ ਨਾਲ ਜੁੜੇ ਲੋਕ ਆਪਣੀ ਆਵਾਜ਼ ਕਿਸਾਨਾਂ ਦੇ ਹੱਕ ਵਿਚ ਚੁੱਕ ਰਹੇ ਹਨ ਤੇ ਮੈਂ ਵੀ ਸੋਚਦੀ ਸੀ ਕਿ ਕੁਝ ਅਜਿਹਾ ਕੀਤਾ ਜਾਵੇ ਕਿ ਜਿਸ ਨਾਲ ਕਿਸਾਨ ਸੰਘਰਸ਼ ਦੀ ਆਵਾਜ਼ ਕੌਂਮੀ ਪੱਧਰ ਤੱਕ ਹੋਰ ਜ਼ਿਆਦਾ ਮਜ਼ਬੂਤ ਕੀਤੀ ਜਾ ਸਕੇ । Farmers protest against farm laws 2020: While farmers are protesting in India against farm laws 2020, Tractor to Chopper event held in Canada. ਬਲਜੀਤ ਕੌਰ ਨੇ ਇਸ ਮੌਕੇ ਕਿਸਾਨੀ ਮੋਰਚੇ ਦੇ ਹਿਮਾਇਤ ਲਈ ਖਾਸ ਤੌਰ 'ਤੇ ਡ੍ਰੇਸ ਤੱਕ ਬਣਵਾਈ ਨਾਲ ਹੀ ਮਾਸਕ ਵੀ ਬਣਵਾਏ ।ਕਿਸਾਨੀ ਹੱਕਾਂ 'ਚ ਬੋਲਦੇ ਹੋਏ ਬਲਜੀਤ ਕੌਰ ਨੇ ਕਿਹਾ ਕਿ ਆਪਣਾ ਘਰ ਤੇ ਕੰਮਕਾਜ ਛੱਡ ਕੇ ਇੰਨੀ ਠੰਢ ਵਿਚ ਆਪਣੇ ਹੱਕਾਂ ਲਈ ਬੈਠੇ ਬਜ਼ੁਰਗ, ਬੀਬੀਆਂ ਅਤੇ ਬੱਚਿਆਂ ਲਈ ਉਹ ਬੇਹੱਦ ਫ਼ਿਕਰਮੰਦ ਹੈ । ਉਸ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਕਿਸਾਨ ਵਿਰੋਧੀ ਬਿੱਲ ਜਲਦ ਤੋਂ ਜਲਦ ਵਾਪਸ ਲਏ ਜਾਣ ।

Top News view more...

Latest News view more...