ਮੁੱਖ ਖਬਰਾਂ

ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਚੀਫ਼ ਜਸਟਿਸ ਦਫ਼ਤਰ RTI ਦੇ ਦਾਇਰੇ 'ਚ ਆਵੇਗਾ

By Jashan A -- November 13, 2019 3:14 pm

ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਚੀਫ਼ ਜਸਟਿਸ ਦਫ਼ਤਰ RTI ਦੇ ਦਾਇਰੇ 'ਚ ਆਵੇਗਾ,ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਅੱਜ ਵੱਡਾ ਫੈਸਲਾ ਸੁਣਾਇਆ ਹੈ ਕਿ ਹੁਣ ਚੀਫ ਜਸਟਿਸ ਦਾ ਦਫਤਰ ਵੀ ਸੂਚਨਾ ਦੇ ਅਧਿਕਾਰ ਖੇਤਰ ਯਾਨੀ ਕਿ ਆਰ. ਟੀ. ਆਈ ਅਧੀਨ ਆਵੇਗਾ।

ਸੁਪਰੀਮ ਕੋਰਟ ਨੇ ਵੀ ਇਸ ਵਿਚ ਕੁਝ ਨਿਯਮ ਜਾਰੀ ਕੀਤੇ ਹਨ।ਫੈਸਲੇ 'ਚ ਬਕਾਇਦਾ ਇਹ ਗੱਲ ਆਖੀ ਗਈ ਹੈ ਕਿ ਚੀਫ ਜਸਟਿਸ ਦਾ ਦਫਤਰ ਇਕ ਪਬਲਿਕ ਅਥਾਰਿਟੀ ਹੈ, ਇਸ ਦੇ ਤਹਿਤ ਇਹ ਆਰ. ਟੀ. ਆਈ ਆਵੇਗਾ। ਹਾਲਾਂਕਿ, ਇਸ ਦੌਰਾਨ ਦਫਤਰੀ ਗੁਪਤਤਾ ਬਰਕਰਾਰ ਰਹੇਗੀ।

ਹੋਰ ਪੜ੍ਹੋ: ਹਰਿਆਣਾ ਰੋਡਵੇਜ ਵਿੱਚ ਸਫ਼ਰ ਕਰਨ ਵਾਲਿਆਂ ਲਈ ਆਈ ਇਹ ਵੱਡੀ ਖੁਸ਼ਖਬਰੀ, ਜਾਣੋ ਮਾਮਲਾ

https://twitter.com/ANI/status/1194542021123305472?s=20

ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ.ਜੇ. ਖੰਨਾ, ਜਸਟਿਸ ਗੁਪਤਾ, ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਰਮੰਨਾ ਦੀ ਬੈਂਚ ਨੇ ਬੁੱਧਵਾਰ ਨੂੰ ਇਸ ਫੈਸਲੇ ਨੂੰ ਪੜਿਆ। ਸੁਪਰੀਮ ਕੋਰਟ ਨੇ ਇਹ ਫੈਸਲਾ ਸੰਵਿਧਾਨ ਦੀ ਧਾਰਾ 124 ਦੇ ਤਹਿਤ ਲਿਆ ਹੈ। ਸੁਪਰੀਮ ਕੋਰਟ ਨੇ 2010 ਵਿੱਚ ਦਿੱਲੀ ਹਾਈ ਕੋਰਟ ਵੱਲੋਂ ਦਿੱਤੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ।

-PTC News

  • Share