Sat, Apr 27, 2024
Whatsapp

ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਦਿੱਤਾ ਜਵਾਬ , ਹਵਾਈ ਫ਼ੌਜ ਨੇ ਅੱਤਵਾਦੀ ਜੈਸ਼ ਦੇ ਅੱਡਿਆਂ ਨੂੰ ਕੀਤਾ ਤਬਾਹ

Written by  Shanker Badra -- February 26th 2019 11:01 AM -- Updated: February 26th 2019 11:11 AM
ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਦਿੱਤਾ ਜਵਾਬ , ਹਵਾਈ ਫ਼ੌਜ ਨੇ ਅੱਤਵਾਦੀ ਜੈਸ਼ ਦੇ ਅੱਡਿਆਂ ਨੂੰ ਕੀਤਾ ਤਬਾਹ

ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਦਿੱਤਾ ਜਵਾਬ , ਹਵਾਈ ਫ਼ੌਜ ਨੇ ਅੱਤਵਾਦੀ ਜੈਸ਼ ਦੇ ਅੱਡਿਆਂ ਨੂੰ ਕੀਤਾ ਤਬਾਹ

ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਦਿੱਤਾ ਜਵਾਬ , ਹਵਾਈ ਫ਼ੌਜ ਨੇ ਅੱਤਵਾਦੀ ਜੈਸ਼ ਦੇ ਅੱਡਿਆਂ ਨੂੰ ਕੀਤਾ ਤਬਾਹ:ਦਿੱਲੀ : ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਅੱਜ ਭਾਰਤ ਨੇ ਵੱਡੀ ਕਾਰਵਾਈ ਕਰਦਿਆਂ ਜਵਾਬ ਦਿੱਤਾ ਹੈ।ਭਾਰਤ ਨੇ ਪਾਕਿਸਤਾਨ ਖਿਲਾਫ ਇਕ ਵਾਰ ਫਿਰ ਸਰਜੀਕਲ ਸਟ੍ਰਾਈਕ-2 ਕੀਤੀ ਹੈ। [caption id="attachment_261702" align="aligncenter" width="300"]Surgical airstrike 2 : India Air Force places 1000 Kg bombs on Pakistan Terrorists ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਦਿੱਤਾ ਜਵਾਬ , ਹਵਾਈ ਫੌਜ਼ ਨੇ ਅੱਤਵਾਦੀ ਜੈਸ਼ ਦੇ ਅੱਡਿਆਂ ਨੂੰ ਕੀਤਾ ਤਬਾਹ[/caption] ਇਸ ਵਾਰ ਇਹ ਸਟ੍ਰਾਈਕ ਲੜਾਕੂ ਜਹਾਜ਼ਾਂ ਜ਼ਰੀਏ ਕੀਤੀ ਗਈ ਹੈ।ਭਾਰਤੀ ਸੈਨਾ ਨੇ ਅੱਜ ਸਵੇਰੇ 3.30 ਵਜੇ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ 'ਚ ਚੱਲ ਰਹੇ ਅੱਤਵਾਦੀ ਕੈਂਪਾਂ 'ਤੇ ਹਵਾਈ ਹਮਲਾ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਜੈਸ਼ ਦੇ ਅੱਤਵਾਦੀ ਟਿਕਾਣਿਆਂ 'ਤੇ 1000 ਕਿੱਲੋ ਤੋਂ ਜ਼ਿਆਦਾ ਵਿਸਫੋਟਕ ਸਮੱਗਰੀ ਸੁੱਟੀ ਗਈ ਹੈ। [caption id="attachment_261703" align="aligncenter" width="300"]Surgical airstrike 2 : India Air Force places 1000 Kg bombs on Pakistan Terrorists ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਦਿੱਤਾ ਜਵਾਬ , ਹਵਾਈ ਫੌਜ਼ ਨੇ ਅੱਤਵਾਦੀ ਜੈਸ਼ ਦੇ ਅੱਡਿਆਂ ਨੂੰ ਕੀਤਾ ਤਬਾਹ[/caption] ਸੂਤਰਾਂ ਮੁਤਾਬਕ ਭਾਰਤੀ ਸੈਨਾ ਨੇ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਪਾਰ ਬਾਲਾਕੋਟ, ਚਕੋਟੀ, ਮੁਜ਼ੱਫਰਾਬਾਦ 'ਚ ਜੈਸ਼ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਹੈ।ਇਹ ਟਿਕਾਣੇ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾਹ 'ਚ ਸਥਿਤ ਹਨ।ਇਸ ਬੰਬਾਰੀ ਨਾਲ ਕਸ਼ਮੀਰ ਸਥਿਤ ਜੈਸ਼ -ਏ ਮੁਹੰਮਦ ਦੇ ਟਿਕਾਣਿਆਂ ਨੂੰ ਤਬਾਹ ਕਰਨ ਦੀਆਂ ਖਬਰਾਂ ਆ ਰਹੀਆਂ ਹਨ।ਜਾਣਕਾਰੀ ਮਿਲੀ ਹੈ ਕਿ ਪਾਕਸਿਤਾਨ ਨੇ ਵੀ ਇਸ ਕਾਰਵਾਈ ਨੂੰ ਸਵੀਕਾਰ ਕੀਤਾ ਹੈ।ਸੂਤਰਾਂ ਮੁਤਾਬਕ ਇਸ ਹਮਲੇ ਵਿੱਚ 300 ਦੇ ਕਰੀਬ ਅੱਤਵਾਦੀ ਮਾਰੇ ਗਏ ਹਨ। [caption id="attachment_261701" align="aligncenter" width="300"]Surgical airstrike 2 : India Air Force places 1000 Kg bombs on Pakistan Terrorists ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਦਿੱਤਾ ਜਵਾਬ , ਹਵਾਈ ਫੌਜ਼ ਨੇ ਅੱਤਵਾਦੀ ਜੈਸ਼ ਦੇ ਅੱਡਿਆਂ ਨੂੰ ਕੀਤਾ ਤਬਾਹ[/caption] ਦਰਅਸਲ 'ਚ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤੇ ਲਗਾਤਾਰ ਤਣਾਅਪੂਰਣ ਹਨ।ਇਸ ਦੌਰਾਨ ਅੱਜ ਪਾਕਿਸਤਾਨ ਨੇ ਵੀ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਫੌਜ ਨੇ ਸਰਹੱਦ ਪਾਰ ਕਰਕੇ ਪਾਕਿਸਤਾਨ 'ਚ ਘੁਸਪੈਠ ਕੀਤੀ ਹੈ।ਇਸ ਸਬੰਧੀ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕਰਕੇ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਇਸ ਵਾਰ ਭਾਰਤ ਵੱਲੋਂ ਹੋਈ ਕਾਰਵਾਈ ਤੋਂ ਇਨਕਾਰ ਨਹੀਂ ਕਰ ਸਕਦਾ ਕਿਉਂਕਿ ਉਨ੍ਹਾਂ ਦੀ ਫੌਜ ਨੇ ਖੁਦ ਵੀ ਇਸ ਦਾ ਖੁਲਾਸਾ ਕੀਤਾ ਹੈ। [caption id="attachment_261704" align="aligncenter" width="300"]Surgical airstrike 2 : India Air Force places 1000 Kg bombs on Pakistan Terrorists ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਦਿੱਤਾ ਜਵਾਬ , ਹਵਾਈ ਫੌਜ਼ ਨੇ ਅੱਤਵਾਦੀ ਜੈਸ਼ ਦੇ ਅੱਡਿਆਂ ਨੂੰ ਕੀਤਾ ਤਬਾਹ[/caption] ਦੱਸ ਦੇਈਏ ਕਿ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੀਆਰਪੀਐਫ ਦੇ ਕਾਫਲੇ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ।ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।

-PTCNews

Top News view more...

Latest News view more...