ਮੁੱਖ ਖਬਰਾਂ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ 13 ਸਾਲਾ ਲੜਕੀ ਨੇ ਕੀਤੀ ਆਤਮ ਹੱਤਿਆ

By Shanker Badra -- July 24, 2020 6:07 pm -- Updated:Feb 15, 2021

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ 13 ਸਾਲਾ ਲੜਕੀ ਨੇ ਕੀਤੀ ਆਤਮ ਹੱਤਿਆ:ਛੱਤੀਸਗੜ੍ਹ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਅਜੇ ਤੱਕ ਸਦਮੇ 'ਚ ਹਨ। ਇਸ ਦੌਰਾਨ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ 'ਚ ਇੱਕ 13 ਸਾਲਾ ਲੜਕੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ ਸੀ।

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ 13 ਸਾਲਾ ਲੜਕੀ ਨੇ ਕੀਤੀ ਆਤਮ ਹੱਤਿਆ

ਜਾਣਕਾਰੀ ਅਨੁਸਾਰ ਸੁਸ਼ਾਂਤ ਦੀ ਆਤਮ ਹੱਤਿਆ ਤੋਂ ਦੁਖੀ ਭਿਲਾਈ ਦੀ ਰਹਿਣ ਵਾਲੀ ਇਕ 13 ਸਾਲ ਦੀ ਫੈਨਜ਼ ਨੇ ਘਰ 'ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਕੁੜੀ ਆਪਣੇ ਪਰਿਵਾਰ ਨਾਲ ਛੱਤੀਸਗੜ੍ਹ ਦੇ ਭਿਲਾਈ 'ਚ ਰਹਿੰਦੀ ਸੀ। ਜਿਸ ਸਮੇਂ ਉਸ ਨੇ ਇਹ ਕਦਮ ਚੁੱਕਿਆ ਉਸ ਸਮੇਂ ਕੁੜੀ ਦੇ ਪਿਤਾ ਘਰੋਂ ਬਾਹਰ ਗਏ ਸਨ।

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ 13 ਸਾਲਾ ਲੜਕੀ ਨੇ ਕੀਤੀ ਆਤਮ ਹੱਤਿਆ

ਦਰਅਸਲ 'ਚ ਬੱਚੀ ਦੇ ਪਿਤਾ ਐੱਸ.ਸਤੀਸ਼ ਰਾਇਪੁਰ ਸਥਿਤ ਨਿੱਜੀ ਕੰਪਨੀ 'ਚ ਨੌਕਰੀ ਕਰਦੇ ਹਨ। ਉਨ੍ਹਾਂ ਨੂੰ ਕਿਸੇ ਕੰਮ ਤੋਂ ਬਾਹਰ ਜਾਣਾ ਸੀ ,ਇਸ ਲਈ ਉਹ ਪਤਨੀ ਤੇ ਬੱਚਿਆਂ ਨੂੰ ਨਾਨੇ ਘਰ ਛੱਡ ਆਏ ਸਨ। ਬੱਚੀ ਨੇ ਖ਼ੁਦ ਨੂੰ ਕਮਰੇ 'ਚ ਬੰਦ ਕਰ ਲਿਆ। ਜਦੋਂ ਉਸ ਦੇ ਪਾਪਾ ਘਰੋਂ ਵਾਪਸ ਆਏ ਤੇ ਉਨ੍ਹਾਂ ਨੇ ਦਰਵਾਜ਼ਾ ਖੜਖੜਕਾਇਆ ਤਾਂ ਅੰਦਰੋਂ ਕੋਈ ਆਵਾਜ਼ ਨਹੀਂ ਆਈ ਫਿਰ ਉਨ੍ਹਾਂ ਨੇ ਖਿੜਕੀ ਤੋਂ ਦੇਖਿਆ ਤਾਂ ਬੱਚੀ ਦੀ ਮ੍ਰਿਤਕ ਦੇਹ ਪੱਖੇ ਨਾਲ ਲਟਕ ਰਹੀ ਸੀ।

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ 13 ਸਾਲਾ ਲੜਕੀ ਨੇ ਕੀਤੀ ਆਤਮ ਹੱਤਿਆ

ਇਸ ਤੋਂ ਬਾਅਦ ਦਰਵਾਜ਼ਾ ਤੋੜ ਕੇ ਬੇਟੀ ਦੀ ਲਾਸ਼ ਨੂੰ ਹੇਠਾਂ ਉਤਾਰਿਆ ਗਿਆ ਤੇ ਸੈਕਟਰ-9 ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਫਿਲਮ ਅਦਾਕਾਰ ਸੁਸ਼ਾਂਤ ਦੀ ਪ੍ਰਸ਼ੰਸਕ ਸੀ ਅਤੇ ਉਸ ਅਦਾਕਾਰ ਦੀਆਂ ਫਿਲਮਾਂ ਤੇ ਵੀਡੀਓਜ਼ ਦੇਖਦੀ ਰਹਿੰਦੀ ਸੀ। ਉਹ ਅਦਾਕਾਰ ਨਾਲ ਸਬੰਧਤ ਖ਼ਬਰਾਂ ਵੀ ਦੇਖਦੀ ਰਹਿੰਦੀ ਸੀ।

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ 13 ਸਾਲਾ ਲੜਕੀ ਨੇ ਕੀਤੀ ਆਤਮ ਹੱਤਿਆ

ਭਿਲਾਈ ਨਗਰ ਥਾਣੇ ਦੇ ਅਧਿਕਾਰੀ ਤ੍ਰਿਨਾਥ ਤ੍ਰਿਪਾਠੀ ਨੇ ਦੱਸਿਆ ਕਿ ਸੱਤਵੀਂ ਜਮਾਤ 'ਚ ਪੜ੍ਹਦੀ ਇਸ ਲੜਕੀ ਦੀ ਲਾਸ਼ ਭਿਲਾਈ ਸ਼ਹਿਰ ਦੇ ਸੈਕਟਰ-7 ਵਿਚਲੇ ਉਸ ਦੇ ਘਰ ਅੰਦਰ ਲਟਕਦੀ ਹੋਈ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ ,ਜਿਸ 'ਚ ਲੜਕੀ ਨੇ ਖੁਦਕੁਸ਼ੀ ਕਰਨ ਦਾ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੱਸਿਆ ਹੈ।
-PTCNews