ਹੋਰ ਖਬਰਾਂ

ਕਰਤਾਰਪੁਰ ਲਾਂਘਾ: ਸ਼੍ਰੋਮਣੀ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਖੋਲ੍ਹਿਆ ਸਹਾਇਤਾ ਕੇਂਦਰ

By Jashan A -- November 30, 2019 3:29 pm

ਕਰਤਾਰਪੁਰ ਲਾਂਘਾ: ਸ਼੍ਰੋਮਣੀ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਖੋਲ੍ਹਿਆ ਸਹਾਇਤਾ ਕੇਂਦਰ,ਤਲਵੰਡੀ ਸਾਬੋ: ਪਾਕਿਸਤਾਨ ਸਥਿਤ ਪਾਵਨ ਗੁਰਧਾਮ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਰਜਿਸਟ੍ਰੇਸ਼ਨ 'ਚ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਿਕ ਗੁਰੂਘਰਾਂ ਵਿੱਚ ਸੰਗਤਾਂ ਲਈ ਸਹਾਇਤਾ ਕੇਂਦਰ ਖੋਲਣ ਦੇ ਐਲਾਨ ਦੀ ਲੜੀ ਵਿੱਚ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ,ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਕਾਊਂਟਰ ਦੀ ਰਸਮੀ ਸ਼ੁਰੂਆਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਮੂਹਿਕ ਤੌਰ 'ਤੇ ਕਾਰਵਾਈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 3 ਕਾਊਂਟਰ ਸ਼ੁਰੂ ਕਰ ਚੁੱਕੀ ਹੈ, ਜਿਨ੍ਹਾਂ 'ਚ ਸੰਗਤਾਂ ਆਨਲਾਈਨ ਅਪਲਾਈ ਕਰ ਰਹੀਆਂ ਹਨ।

-PTC News

  • Share