ਵਿਜ਼ੀਲੈਂਸ ਵਿਭਾਗ ਨੇ ਆਬਕਾਰੀ ਅਤੇ ਕਰ ਵਿਭਾਗ ਦਾ ਈ.ਟੀ.ਓ. ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ

By Jashan A - April 19, 2019 5:04 pm

ਵਿਜ਼ੀਲੈਂਸ ਵਿਭਾਗ ਨੇ ਆਬਕਾਰੀ ਅਤੇ ਕਰ ਵਿਭਾਗ ਦਾ ਈ.ਟੀ.ਓ. ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ,ਟਾਂਡਾ: ਪੰਜਾਬ ਵਿਜ਼ੀਲੈਂਸ ਵਿਭਾਗ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ ਟਾਂਡਾ ਦੇ ਵ੍ਹਾਈਟ ਹਾਊਸ ਪੈਲੇਸ ਵਿਚ ਦਬਿਸ਼ ਕਰਕੇ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਫਲਾਇੰਗ ਵਿੰਗ ਦੇ ਈ.ਟੀ.ਓ. ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲੱਗਭਗ 2 ਲੱਖ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

ਹੋਰ ਪੜ੍ਹੋ:ਕੰਡਾਘਾਟ: ਇਲਾਕੇ ‘ਚ ਮਿਲੀ ਨਗਨ ਅਵਸਥਾ ‘ਚ ਲਾਸ਼, ਦਹਿਸ਼ਤ ਦਾ ਮਾਹੌਲ

ਮਿਲੀ ਜਾਣਕਾਰੀ ਮੁਤਾਬਕ ਵ੍ਹਾਈਟ ਹਾਊਸ ਪੈਲੇਸ ਦੇ ਮਾਲਕ ਅਤੇ ਐਸ.ਜੀ.ਪੀ.ਸੀ. ਮੈਂਬਰ ਤਾਰਾ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ। ਫਿਲਹਾਲ ਵਿਜ਼ੀਲੈਂਸ ਟੀਮ ਵੱਲੋਂ ਜਾਂਚ ਜਾਰੀ ਹੈ।

-PTC News

adv-img
adv-img