ਹੋਰ ਖਬਰਾਂ

ਟਾਂਡਾ ਹਾਈਵੇਅ ਨੇੜੇ ਸੜਕ ਹਾਦਸੇ 'ਚ ਨਵ-ਵਿਆਹੁਤਾ ਜੋੜੇ ਦੀ ਹੋਈ ਮੌਤ

By Shanker Badra -- August 16, 2018 2:08 pm -- Updated:Feb 15, 2021

ਟਾਂਡਾ ਹਾਈਵੇਅ ਨੇੜੇ ਸੜਕ ਹਾਦਸੇ 'ਚ ਨਵ-ਵਿਆਹੁਤਾ ਜੋੜੇ ਦੀ ਹੋਈ ਮੌਤ:ਟਾਂਡਾ ਹਾਈਵੇਅ ਨੇੜੇ ਪੈਂਦੇ ਪਿੰਡ ਹਰਸੀ ਦੇ ਕੋਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ ਨਵ-ਵਿਆਹੁਤਾ ਜੋੜੇ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।

ਜਾਣਕਾਰੀ ਅਨੁਸਾਰ ਲੁਧਿਆਣਾ ਦਾ ਰਹਿਣ ਵਾਲਾ ਨਵ-ਵਿਆਹਿਆ ਜੋੜਾ ਆਪਣੀ ਕਾਰ 'ਚ ਸਵਾਰ ਹੋ ਕੇ ਕਿਸੇ ਕੰਮ ਲਈ ਜਾ ਰਿਹਾ ਸੀ ਕਿ ਇਸ ਦੌਰਾਨ ਟਾਂਡਾ ਨੇੜੇ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਅ ਗਈ।

ਇਸ ਦੌਰਾਨ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।ਜਿਸ ਤੋਂ ਬਾਅਦ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ,ਜਿੱਥੇ ਦੋਹਾਂ ਦੀ ਮੌਤ ਹੋ ਗਈ।
-PTCNews