ਤਰਨਤਾਰਨ: ਗੁ: ਸ੍ਰੀ ਕਰਤਾਰਪੁਰ ਸਾਹਿਬ(ਪਾਕਿ) ਵਿਖੇ ਸੁਸ਼ੋਭਿਤ ਕੀਤੀ ਜਾਣ ਵਾਲੀ ਸੋਨੇ ਦੀ ਪਾਲਕੀ ਸਾਹਿਬ ਹੋ ਰਹੀ ਹੈ ਤਿਆਰ, ਦੇਖੋ ਤਸਵੀਰਾਂ

Tarntaran

ਤਰਨਤਾਰਨ: ਗੁ: ਸ੍ਰੀ ਕਰਤਾਰਪੁਰ ਸਾਹਿਬ(ਪਾਕਿ) ਵਿਖੇ ਸੁਸ਼ੋਭਿਤ ਕੀਤੀ ਜਾਣ ਵਾਲੀ ਸੋਨੇ ਦੀ ਪਾਲਕੀ ਸਾਹਿਬ ਹੋ ਰਹੀ ਹੈ ਤਿਆਰ, ਦੇਖੋ ਤਸਵੀਰਾਂ,ਤਰਨਤਾਰਨ: ਕਾਰ ਸੇਵਾ ਡੇਰਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲਿਆਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਮੌਕੇ ਪਾਕਿਸਤਾਨ ‘ਚ ਸਜਾਏ ਜਾਣ ਵਾਲੇ ਨਗਰ ਕੀਰਤਨ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਸ਼ੁਸ਼ੋਭਿਤ ਕੀਤੀ ਜਾਣ ਵਾਲੀ ਪਾਲਕੀ ਸਾਹਿਬ ਤਰਨਤਾਰਨ ਦੇ ਡੇਰਾ ਬਾਬਾ ਜਗਤਾਰ ਸਿੰਘ ਜੀ ਵਿਚ ਤਿਆਰ ਕੀਤੀ ਜਾ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਇਸ ਪਾਲਕੀ ਦੀ ਸੇਵਾ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੀ ਹੈ।

Tarntaran ਸੋਨੇ ਦੀ ਪਾਲਕੀ ਸਾਹਿਬ ਨੂੰ ਤਿਆਰ ਕਰਨ ਲਈ ਬਨਾਰਸ ਅਤੇ ਅੰਮ੍ਰਿਤਸਰ ਤੋਂ ਵਿਸ਼ੇਸ਼ ਕਾਰੀਗਰ ਬੁਲਾਏ ਗਏ ਹਨ। ਪਹਿਲਾਂ ਕੀਮਤੀ ਲੱਕੜ ਨਾਲ ਢਾਂਚਾ ਤਿਆਰ ਕਰਨ ਤੋਂ ਬਾਅਦ ਇਸ ‘ਤੇ ਤਾਂਬੇ ਦੀ ਪਰਤ ਚੜ੍ਹਾਈ ਜਾਵੇਗੀ ਅਤੇ ਫਿਰ ਸੋਨੇ ਦੀਆਂ ਪਰਤਾਂ ਚੜ੍ਹਾ ਕੇ ਸੁੰਦਰ ਡਿਜ਼ਾਈਨ ਬਣਾਏ ਜਾਣਗੇ।

ਹੋਰ ਪੜ੍ਹੋ:ਸੂਰਾ ਸੌ ਪਹਿਚਾਨਿਐ ਜੂ ਲਰੇ ਦੀਨ ਦੇ ਹੇਤ। ਪੁਰਜਾ ਪੁਰਜਾ ਕਟਿ ਮਰੇ ਕਬਹੁ ਨਾ ਛਾਡੇ ਖੇਤ॥

Tarntaranਕਾਰੀਗਰਾਂ ਮੁਤਾਬਕ ਇਹ ਪਾਲਕੀ ਸਾਹਿਬ 20 ਅਕਤੂਬਰ ਤੱਕ ਤਿਆਰ ਹੋ ਜਾਵੇਗੀ। ਜਿਸਨੂੰ ਪ੍ਰਬੰਧਕਾਂ ਰਾਹੀਂ ਨਵੀ ਤਿਆਰ ਕੀਤੀ ਬੱਸ ਰਾਹੀਂ ਤਰਨਤਾਰਨ ਤੋਂ ਬਾਬਾ ਜਗਤਾਰ ਸਿੰਘ ਜੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾ ਕੇ ਪਾਕਿਸਤਾਨ ਲਿਜਾਇਆ ਜਾਵੇਗਾ ਅਤੇ ਪਾਲਕੀ ਸਾਹਿਬ ਨੂੰ ਉਥੇ ਸ਼ੁਸ਼ੋਭਿਤ ਕਰ ਦਿੱਤਾ ਜਾਵੇਗਾ।

-PTC News