ਮੁੱਖ ਖਬਰਾਂ

Air India Bid: Tata Sons ਨੇ ਮਾਰੀ ਬਾਜੀ, ਮਿਲੀ ਏਅਰ ਇੰਡੀਆ ਦੀ ਕਮਾਨ

By Riya Bawa -- October 08, 2021 5:10 pm

ਨਵੀਂ ਦਿੱਲੀ : ਟਾਟਾ ਸਨਸ(Tata Sons) ਨੂੰ ਏਅਰ ਇੰਡੀਆ ਦੀ ਕਮਾਨ ਮਿਲ ਗਈ ਹੈ। ਕੰਪਨੀ ਨੇ ਸਭ ਤੋਂ ਵੱਧ ਬੋਲੀ ਲਗਾਈ। ਸਕੱਤਰ, ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (DIPAM), ਤੁਹਿਨ ਕਾਂਤ ਪਾਂਡੇ ਨੇ ਕਿਹਾ ਕਿ ਮੰਤਰੀਆਂ ਦੀ ਕਮੇਟੀ ਨੇ ਏਅਰ ਇੰਡੀਆ ਲਈ ਜੇਤੂ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਾਟਾ (Tata) ਨੇ 18 ਹਜ਼ਾਰ ਕਰੋੜ ਦੀ ਬੋਲੀ ਲਗਾਈ।

ਹੁਣ ਸਰਕਾਰੀ ਏਅਰਲਾਈਨ ਏਅਰ ਇੰਡੀਆ (ਏਅਰ ਇੰਡੀਆ) ਦਸੰਬਰ ਤਕ ਟਾਟਾ ਸਮੂਹ ਦੇ ਨਿਯੰਤਰਣ ਵਿੱਚ ਆ ਜਾਵੇਗੀ । 68 ਸਾਲਾਂ ਬਾਅਦ ਟਾਟਾ ਪਾਸ ਏਅਰ ਇੰਡੀਆ ਦੀ ਹੈ। ਦੱਸ ਦੇਈਏ ਕਿ ਬਿਡਿੰਗ ਪ੍ਰੋਸੈਸ ਵਿੱਚ ਦੋ ਵੱਡੇ ਪਲੇਅਰਸ ਟਾਟਾ ਅਤੇ ਸਪਾਈਸਜੈਟ ਵਿੱਚ ਹਨ, ਪਰ ਟਾਟਾ ਨੇ ਬਾਜੀ ਮਾਰ ਲਈ ਹੈ।

Tata Sons wins bid for Air India: Sources

-PTC News

  • Share