Sat, Apr 27, 2024
Whatsapp

ਹਵਸ 'ਚ ਅੰਨ੍ਹਾ ਹੋਇਆ ਅਧਿਆਪਕ ਬਾਪ ਧੀ ਨਾਲ ਕਰਦਾ ਰਿਹਾ ਬਲਾਤਕਾਰ, ਕਲਯੁੱਗੀ ਮਾਂ ਵੀ ਦੋਸ਼ੀ

Written by  Kaveri Joshi -- May 14th 2020 04:59 PM
ਹਵਸ 'ਚ ਅੰਨ੍ਹਾ ਹੋਇਆ ਅਧਿਆਪਕ ਬਾਪ ਧੀ ਨਾਲ ਕਰਦਾ ਰਿਹਾ ਬਲਾਤਕਾਰ, ਕਲਯੁੱਗੀ ਮਾਂ ਵੀ ਦੋਸ਼ੀ

ਹਵਸ 'ਚ ਅੰਨ੍ਹਾ ਹੋਇਆ ਅਧਿਆਪਕ ਬਾਪ ਧੀ ਨਾਲ ਕਰਦਾ ਰਿਹਾ ਬਲਾਤਕਾਰ, ਕਲਯੁੱਗੀ ਮਾਂ ਵੀ ਦੋਸ਼ੀ

ਮੱਧ ਪ੍ਰਦੇਸ਼- ਹਵਸ 'ਚ ਅੰਨ੍ਹਾ ਹੋਇਆ ਅਧਿਆਪਕ ਬਾਪ ਧੀ ਨਾਲ ਕਰਦਾ ਰਿਹਾ ਬਲਾਤਕਾਰ, ਕਲਯੁੱਗੀ ਮਾਂ ਵੀ ਦੋਸ਼ੀ: ਕੋਰੋਨਾਵਾਇਰਸ ਦੇ ਖੌਫ਼ ਵਿਚਾਲੇ ਅਜਿਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ, ਜੋ ਤੁਹਾਡੇ ਦਿਲ ਨੂੰ ਹਲੂਣ ਕੇ ਰੱਖ ਦੇਣ ਵਾਲੀਆਂ ਹਨ । ਅਜਿਹਾ ਇਕ ਮਾਮਲਾ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ 'ਚ ਆਇਆ ਹੈ , ਜਿੱਥੇ ਇੱਕ ਅਧਿਆਪਕ ਪਿਤਾ ਵਲੋਂ ਆਪਣੀ 16 ਸਾਲਾਂ ਦੀ ਧੀ ਨਾਲ ਬਲਾਤਕਾਰ ਕੀਤਾ ਗਿਆ , ਅਤੇ ਇਸ ਘਟਨਾ 'ਚ ਪੀੜਤ ਲੜਕੀ ਦੀ ਮਾਂ ਵੀ ਬਰਾਬਰ ਦੋਸ਼ੀ ਪਾਈ ਗਈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ 'ਚ 55 ਸਾਲਾ ਅਧਿਆਪਕ ਨੇ ਆਪਣੀ 16 ਸਾਲਾ ਧੀ ਦੇ ਹੱਥ ਪੈਰ ਬੰਨ੍ਹ ਕੇ ਉਸ ਨਾਲ ਦੁਸ਼ਕਰਮ ਕੀਤਾ । ਜਾਣਕਾਰੀ ਮੁਤਾਬਿਕ ਇਸ ਘਿਨੌਣੇ ਕੰਮ 'ਚ ਦੋਸ਼ੀ ਦੀ ਪਤਨੀ ਵੀ ਉਸਦੀ ਮਦਦ ਕਰਦੀ ਰਹੀ ਹੈ । ਪੁਲਿਸ ਨੇ ਪਤੀ-ਪਤਨੀ ਦੋਵਾਂ ਨੂੰ ਹੀ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ । ਪੁਲਿਸ ਅਧਿਕਾਰੀ ਅਨੀਸ਼ ਬੰਸਲ ਅਨੁਸਾਰ ਇਸ ਘਟਨਾ ਦੀ ਜਾਂਚ 'ਚ ਸਾਰੀ ਗੱਲ ਸਾਹਮਣੇ ਆਉਣ ਉਪਰੰਤ ਦੋਸ਼ੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਪਿਤਾ ਅਤੇ ਪੀੜਤ ਲੜਕੀ ਦੀ ਮੈਡੀਕਲ ਜਾਂਚ ਵੀ ਕਰਾਈ ਗਈ ਹੈ । ਉਹਨਾਂ ਕਿਹਾ ਕਿ ਘਰ ਦੇ ਬਾਹਰ ਕਿਸੇ ਨੂੰ ਇਸ ਘਟਨਾ ਬਾਈ ਪਤਾ ਨਾ ਲੱਗੇ ਇਸ ਲਈ ਜੋੜੇ ਨੇ ਆਪਣੀ ਕੁੜੀ ਨੂੰ ਘਰ 'ਚ ਹੀ ਕੈਦ ਕਰਕੇ ਰੱਖਿਆ ਸੀ । ਪੀੜਤ ਲੜਕੀ ਨੇ ਆਖਿਰਕਾਰ ਇਹ ਸਾਰੀ ਗੱਲ ਆਪਣੀ ਵਿਆਹੁਤਾ ਭੈਣ ਨੂੰ ਦੱਸੀ ਜਿਸ ਉਪਰੰਤ ਉਸਦੀ ਭੈਣ ਨੇ ਚਾਇਲਡ ਹੈਲਪਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ । ਪੀੜਤ ਲੜਕੀ ਨੇ ਦੱਸਿਆ ਕਿ ਉਸਦੇ ਪਿਤਾ ਨੇ 2 ਵਾਰ ਉਸ ਨਾਲ ਰੇਪ ਕੀਤਾ , ਇਸ ਤੋਂ ਪਹਿਲਾਂ ਉਸਦੇ ਹੱਥ ਪੈਰ ਬੰਨ੍ਹੇ ਗਏ ਅਤੇ ਫਿਰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ । ਪੀੜਤਾ ਅਨੁਸਾਰ ਇਸ ਦੁਸ਼ਕਰਮ ਦਾ ਵਿਰੋਧ ਕਰਨ 'ਤੇ ਉਕਤ ਦੋਸ਼ੀ ਜੋੜੇ ਵਲੋਂ ਉਸ ਨਾਲ ਮਾਰਕੁੱਟ ਕੀਤੀ ਜਾਂਦੀ ਸੀ । ਇਸ ਘਟਨਾ 'ਚ ਇੱਕ ਨਹੀਂ ਬਲਕਿ ਤਿੰਨ-ਤਿੰਨ ਰਿਸ਼ਤੇ ਤਾਰ-ਤਾਰ ਹੋਏ ਹਨ ।ਇੱਕ ਪਾਸੇ ਇੱਕ ਅਧਿਆਪਕ ਅਤੇ ਬਾਪ ਵਲੋਂ ਪਿਓ-ਧੀ ਦੇ ਰਿਸ਼ਤੇ ਨੂੰ ਮਿੱਟੀ 'ਚ ਮਿਲਾਇਆ ਹੈ ਅਤੇ ਦੂਜੇ ਪਾਸੇ ਕਲਯੁੱਗੀ ਮਾਂ ਦੀ ਦੋਸ਼ੀ ਪਤੀ ਵਲੋਂ ਕੀਤੇ ਪਾਪ 'ਚ ਬਰਾਬਰ ਦੀ ਭਾਗੀਦਾਰੀ ਰਹੀ ਹੈ । ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮੁਰੈਨਾ ਕਲੈਕਟਰ ਪ੍ਰਿਯੰਕਾ ਦਾਸ ਨੇ ਇਸ ਘਟਨਾ ਦੀ ਨਿੰਦਾ ਕਰਦੇ ਕਿਹਾ ਕਿ ਪ੍ਰਸ਼ਾਸਨ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ 'ਚ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਵਰਤੇਗਾ, ਕਿਉਂਕਿ ਇਸ ਘਟਨਾ 'ਚ ਅਧਿਆਪਕ ਪਦ ਦੇ ਮਾਣ ਨੂੰ ਠੇਸ ਪਹੁੰਚੀ ਹੈ।


Top News view more...

Latest News view more...